ਕੈਨੇਡਾ ਤੋਂ ਤਾਬੂਤ ‘ਚ ਬੰਦ ਹੋ ਕੇ ਆਇਆ ਨੌਜਵਾਨ, ਪਰਿਵਾਰ ਦਾ ਰੋ-ਰੋ ਬੁਰਾ ਹਾਲ, ਪਿੰਡ ‘ਚ ਪਸਰਿਆ ਸੋਗ

ਕੈਨੇਡਾ ਤੋਂ ਇੱਕ ਵਾਰ ਫਿਰ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਸੰਗਰੂਰ ਦੇ ਮਾਲੇਰਕੋਟਲਾ ਦੇ ਨੌਜਵਾਨ ਦੀ ਕੈਨੇਡਾ ਵਿੱਚ ਮੌਤ ਹੋ ਗਈ ਹੈ। ਸੋਮਵਾਰ ਨੂੰ ਤਾਬੂਤ ‘ਚ ਇਸ 21 ਸਾਲਾਂ ਨੌਜਵਾਨ ਹਰਮਨਜੋਤ ਸਿੰਘ ਦੀ ਮ੍ਰਿਤਕ ਦੇਹ ਪਿੰਡ ਪਹੁੰਚੀ ਤਾਂ ਪਰਿਵਾਰ ਅਤੇ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦੀ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਹਰਮਨਜੋਤ ਸਿੰਘ ਦੇ ਮਾਪੇ ਬਚਪਨ ਵਿਚ ਹੀ ਗੁਜ਼ਰ ਗਏ ਸਨ, ਜਿਸ ਕਰਕੇ ਉਹ ਆਪਣੀ ਭੂਆ ਕੋਲ ਰਹਿੰਦਾ ਸੀ। ਉਸ ਦੀ ਭੂਆ ਨੇ ਹੀ ਬਚਪਨ ਤੋਂ ਪਾਲ-ਪੋਸ ਕੇ ਉਸ ਨੂੰ ਕੈਨੇਡਾ ਪੜ੍ਹਾਈ ਲਈ ਭੇਜਿਆ ਸੀ, ਜਿਸ ਦੀ ਕਮਰੇ ਵਿੱਚੋਂ ਮ੍ਰਿਤਕ ਦੇਹ ਬਰਾਮਦ ਹੋਈ। ਹਾਲਾਂਕਿ ਉਸ ਦੀ ਮੌਤ ਦਾ ਕਾਰਨ ਖੁਦਕੁਸ਼ੀ ਦੱਸਿਆ ਜਾ ਰਿਹਾ ਹੈ ਪਰ ਇਸ ਬਾਰੇ ਵੀ ਕੋਈ ਤੱਥ ਸਾਹਮਣੇ ਨਹੀਂ ਆਏ।

ਉਸ ਦੀ ਭੂਆ ਨੇ ਕਿਹਾ ਕਿ ਉਸ ਨੂੰ ਦੁਪਹਿਰੇ ਫੋਨ ਕੀਤਾ ਸੀ ਤਾਂ ਉਸ ਨੇ ਕਿਹਾ ਸੀ ਕਿ ਮੈਂ ਸ਼ਾਮੀਂ ਫੋਨ ਕਰੂੰਗਾ ਪਰ ਕੋਈ ਫੋਨ ਨਹੀਂ ਆਇਆ। ਉਸ ਨੇ ਅਗਲੇ ਸਾਲ ਆਉਣਾ ਸੀ। ਉਹ ਪੜ੍ਹਾਈ ਵਿਚ ਵੀ ਬਹੁਤ ਹੋਸ਼ਿਆਰ ਸੀ ਤੇ ਸਮਝਦਾਰ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਤੀਜੀ-ਚੌਥੀ ਵਿਚ ਪੜ੍ਹਦਾ ਸੀ ਜਦੋਂ ਉਸ ਦੇ ਮਾਤਾ-ਪਿਤਾ ਦੀ ਮੌਤ ਹੋ ਗਈ ਸੀ। ਉਹ ਬਾਹਰ ਜਾਣਾ ਚਾਹੁੰਦਾ ਸੀ।

ਇਹ ਵੀ ਪੜ੍ਹੋ : 80 ਸਾਲਾ ਡਾ. ਸ਼ਰਧਾ ਚੌਹਾਨ ਨੇ ਰਚਿਆ ਇਤਿਹਾਸ, ਦੇਸ਼ ਦੀ ਸਭ ਤੋਂ ਬਜ਼ੁਰਗ ਮਹਿਲਾ ਸਕਾਈਡਾਇਵਰ ਬਣੀ

ਸੋਮਵਾਰ ਨੂੰ ਹਰਮਨਜੋਤ ਸਿੰਘ ਦੀ ਮ੍ਰਿਤਕ ਦੇਹ ਤਾਬੂਤ ਵਿੱਚ ਬੰਦ ਹੋ ਕੇ ਕੈਨੇਡਾ ਤੋਂ ਪਿੰਡ ਪਹੁੰਚੀ। ਇਸ ਦੌਰਾਨ ਰਿਸ਼ਤੇਦਾਰਾਂ ਸਮੇਤ ਉਸ ਦੇ ਦੋਸਤ-ਮਿੱਤਰਾਂ ਸਮੇਤ ਪਿੰਡ ਵਾਸੀ ਹਰ ਇੱਕ ਦੀ ਅੱਖ ਨਮ ਸੀ। ਨਮ ਅੱਖਾਂ ਹੇਠ ਨੌਜਵਾਨ ਦਾ ਸਸਕਾਰ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਹਰਮਨਜੋਤ ਸਿੰਘ ਘਰ ਦਾ ਇਕਲੌਤਾ ਚਿਰਾਗ਼ ਸੀ।

ਵੀਡੀਓ ਲਈ ਕਲਿੱਕ ਕਰੋ -:

The post ਕੈਨੇਡਾ ਤੋਂ ਤਾਬੂਤ ‘ਚ ਬੰਦ ਹੋ ਕੇ ਆਇਆ ਨੌਜਵਾਨ, ਪਰਿਵਾਰ ਦਾ ਰੋ-ਰੋ ਬੁਰਾ ਹਾਲ, ਪਿੰਡ ‘ਚ ਪਸਰਿਆ ਸੋਗ appeared first on Daily Post Punjabi.



Previous Post Next Post

Contact Form