ਪੈਸਿਆਂ ਦੇ ਲਾਲਚ ‘ਚ ਔਰਤ ਨੇ ਕੀਤਾ ਵੱਡਾ ਕਾਰਾ, ਭਰਾ ਨਾਲ ਮਿਲ ਪਤੀ ਨੂੰ ਉਤਾਰਿਆ ਮੌਤ ਦੇ ਘਾਟ

ਤਲਵੰਡੀ ਸਾਬੋ ਦੇ ਪਿੰਡ ਭਾਗੀਵਾਂਦਰ ਵਿਚ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ ਜਿਥੇ ਪੈਸਿਆਂ ਦੇ ਲਾਲਚ ਵਿਚ ਇੱਕ ਔਰਤ ਨੇ ਆਪਣੇ ਭਰਾ ਨਾਲ ਰਲ ਕੇ ਆਪਣੇ ਪਤੀ ਦਾ ਕਤਲ ਕਰ ਦਿੱਤਾ। ਪੁਲਿਸ ਨੇ ਮ੍ਰਿਤਕ ਦੀ ਪਤਨੀ, ਸਾਲੇ ਤੇ ਦੋ ਹੋਰਨਾਂ ਖਿਲਾਫ ਮਾਮਲਾ ਦਰਜ ਕਰਕੇ ਤਿੰਨ ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ।

ਜਾਣਕਾਰੀ ਮੁਤਾਬਕ ਪਿੰਡ ਭਾਗੀਵਾਂਦਰ ਦਾ ਗੁਰਸੇਵਕ ਸਿੰਘ ਗੁੱਗੂ ਇੱਕ ਹਾਦਸੇ ਵਿਚ ਜ਼ਖਮੀ ਹੋ ਗਿਆ ਸੀ, ਜਿਸ ਕਰਕੇ ਉਸ ਨੇ ਇਲਾਜ ਵਾਸਤੇ ਮਦਦ ਲਈ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਪਾਈ ਸੀ। ਇਸ ਮਗਰੋਂ ਲਗਭਗ 3 ਲੱਖ ਰੁਪਏ ਇਕੱਠੇ ਹੋ ਜਾਂਦੇ ਹਨ ਤੇ ਇਹ ਪੈਸਾ ਔਰਤ ਦੇ ਖਾਤੇ ਵਿਚ ਆਉਂਦਾ ਹੈ, ਜੋਕਿ ਇਹ ਨੌਜਵਾਨ ਉਸ ਨੂੰ ਦੇਣ ਲਈ ਕਹਿੰਦਾ ਹੈ ਤਾਂ ਇਸ ਗੱਲ ਨੂੰ ਲੈ ਕੇ ਵਿਵਾਦ ਇੰਨਾ ਵੱਧ ਜਾਂਦਾ ਹੈ ਕਿ ਔਰਤ ਇਸ ਵਾਰਦਾਤ ਨੂੰ ਅੰਜਾਮ ਦੇ ਦਿੱਤਾ।

ਇਸ ਮਗਰੋਂ ਉਸ ਨੂੰ ਨਹਿਰ ਵਿਚ ਸੁੱਟ ਕੇ ਮਾਮਲਾ ਰਫਾ-ਦਫਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਦੋਂ ਕੁਝ ਦਿਨਾਂ ਤੱਕ ਪਰਿਵਾਰ ਨੂੰ ਨੌਜਵਾਨ ਨਹੀਂ ਲੱਭਦਾ ਤਾਂ ਪਰਿਵਾਰ ਉਸ ਦੀ ਗੁੰਮਸ਼ੁਦਗੀ ਦੀ ਸ਼ਿਕਾਇਤ ਥਾਣੇ ਵਿਚ ਲਿਖਵਾਉਂਦਾ ਹੈ। ਇਸ ਦੇ ਕੁਝ ਦਿਨਾਂ ਬਾਅਦ ਇੱਕ ਮ੍ਰਿਤਕ ਦੇਹ ਮਿਲਦੀ ਹੈ, ਜਿਸ ਦੀ ਸ਼ਿਨਾਖਤ ਕਰਾਉਣ ਮਗਰੋਂ ਪਤਾ ਲੱਗਾ ਕਿ ਇਹ ਉਹੀ ਬੰਦਾ ਹੈ। ਪਰਿਵਾਰ ਨੇ ਹੀ ਕਤਲ ਦਾ ਸ਼ੱਕ ਜ਼ਾਹਿਰ ਕੀਤਾ ਤੇ ਇਨਸਾਫ ਦੀ ਗੁਹਾਰ ਲਾਈ ਹੈ।

ਇਹ ਵੀ ਪੜ੍ਹੋ : ਭਰਾ ਨੇ ਹੀ ਭਰਾ ਦੇ ਟੱਬਰ ‘ਤੇ ਚਾੜ੍ਹ ‘ਤੀ ਗੱਡੀ, ਮਚ ਗਿਆ ਚੀਕ ਚਿਹਾੜਾ, CCTV ‘ਚ ਕੈਦ ਹੋਇਆ ਵੀਡੀਓ

ਡੀਐਸਪੀ ਤਲਵੰਡੀ ਸਾਬੋ ਨੇ ਦੱਸਿਆ ਕਿ ਪੈਸੇ ਦੇ ਲਾਲਚ ਵਿੱਚ ਗੁਰਸੇਵਕ ਸਿੰਘ ਗੁੱਗੂ ਦੀ ਪਤਨੀ ਨੇ ਆਪਣੇ ਭਰਾ ਅਤੇ ਰਿਸ਼ਤੇਦਾਰਾਂ ਨਾਲ ਮਿਲ ਕੇ ਉਸ ਦਾ ਕਤਲ ਕਰ ਦਿੱਤਾ। ਉਹਨਾਂ ਦੱਸਿਆ ਕਿ ਮ੍ਰਿਤਕ ਨੂੰ ਪਹਿਲਾਂ ਘਰ ਤੋਂ ਲਿਜਾਇਆ ਗਿਆ ਅਤੇ ਬਾਅਦ ਵਿੱਚ ਉਸ ਨੂੰ ਸ਼ਰਾਬ ਪਿਆ ਕੇ ਨਹਿਰ ਵਿੱਚ ਗਲਾ ਘੋਟ ਕੇ ਸੁੱਟ ਦਿੱਤਾ ਅਤੇ ਇਸ ਮਾਮਲੇ ਨੂੰ ਖੁਦਕੁਸ਼ੀ ਬਣਾਉਣ ਦੀ ਕੋਸ਼ਿਸ਼ ਵੀ ਕੀਤੀ ਗਈ। ਉਹਨਾਂ ਦੱਸਿਆ ਕਿ ਇਸ ਮਾਮਲੇ ਵਿੱਚ ਤਿੰਨ ਕਥਿਤ ਆਰੋਪੀਆਂ ਨੂੰ ਕਾਬੂ ਕਰ ਲਿਆ ਹੈ ਅਤੇ ਇੱਕ ਦੋਸ਼ੀ ਫਰਾਰ ਹੈ, ਜਿਸ ਦੀ ਭਾਲ ਕੀਤੀ ਜਾ ਰਹੀ ਹੈ।

ਵੀਡੀਓ ਲਈ ਕਲਿੱਕ ਕਰੋ -:

The post ਪੈਸਿਆਂ ਦੇ ਲਾਲਚ ‘ਚ ਔਰਤ ਨੇ ਕੀਤਾ ਵੱਡਾ ਕਾਰਾ, ਭਰਾ ਨਾਲ ਮਿਲ ਪਤੀ ਨੂੰ ਉਤਾਰਿਆ ਮੌਤ ਦੇ ਘਾਟ appeared first on Daily Post Punjabi.



Previous Post Next Post

Contact Form