ਫਿਲੌਰ ‘ਚ ਇਕ ਪਰਿਵਾਰ ‘ਤੇ ਉਦੋਂ ਦੁੱਖਾਂ ਦਾ ਪਹਾੜ ਟੁੱਟ ਗਿਆ ਜਦੋਂ ਮਹਿਲਾ ਨੂੰ ਜ਼ਹਿਰੀਲੇ ਸੱਪ ਨੇ ਡੰਗ ਲਿਆ ਤੇ ਸਰੀਰ ‘ਚ ਜ਼ਹਿਰ ਫੈਲਣ ਕਾਰਨ ਮਹਿਲਾ ਦੀ ਮੌਤ ਹੋ ਗਈ। ਹੈਰਾਨੀ ਵਾਲੀ ਗੱਲ ਹੈ ਕਿ ਸੱਪ ਡੰਗਣ ਦੀ ਨਾ ਤਾਂ ਮਹਿਲਾ ਨੂੰ ਤੇ ਨਾ ਹੀ ਪਰਿਵਾਰਕ ਮੈਂਬਰਾਂ ਨੂੰ ਭਣਕ ਲੱਗੀ। ਮ੍ਰਿਤਕਾ ਦੀ ਪਛਾਣ ਮੀਨਾ ਦੇਵੀ ਵਜੋਂ ਹੋਈ ਹੈ ਤੇ ਜਦੋਂ ਮੀਨਾ ਦੇਵੀ ਦੀ ਹਾਲਤ ਵਿਗੜਦੀ ਹੈ ਤਾਂ ਉਸ ਨੂੰ ਸਰਕਾਰੀ ਹਸਪਤਾਲ ਲਿਜਾਇਆ ਗਿਆ ਹੈ ਤੇ ਡਾਕਟਰਾਂ ਵੱਲੋਂ ਉਸ ਨੂੰ ਨਿੱਜੀ ਹਸਪਤਾਲ ਵਿਚ ਰੈਫਰ ਕਰ ਦਿੱਤਾ ਜਾਂਦਾ ਹੈ ਜਿਥੇ ਮਹਿਲਾ ਦੀ ਮੌਤ ਹੋ ਜਾਂਦੀ ਹੈ।
ਹੁਣ ਹਸਪਤਾਲ ਵੱਲੋਂ ਪਰਿਵਾਰਕ ਮੈਂਬਰਾਂ ਨੂੰ ਰਿਪੋਰਟ ਮਿਲੀ ਹੈ ਕਿ ਸੱਪ ਡੰਗਣ ਕਰਕੇ ਮੀਨਾ ਦੇਵੀ ਦੀ ਤਬੀਅਤ ਵਿਗੜੀ ਸੀ ਤੇ ਜ਼ਹਿਰ ਫੈਲਣ ਕਰਕੇ ਉਸ ਦੀ ਮੌਤ ਹੋ ਗਈ ਹੈ। ਦੱਸ ਦੇਈਏ ਕਿ ਰਾਤ ਵੇਲੇ ਜ਼ਹਿਰੀਲੇ ਸੱਪ ਵੱਲੋਂ ਮਹਿਲਾ ਨੂੰ ਡੰਗ ਮਾਰਿਆ ਗਿਆ ਤੇ ਉਸ ਦੀ ਹਾਲਤ ਵਿਗੜ ਗਈ ਜਿਸ ਨੂੰ ਦੇਖਦੇ ਹੋਏ ਪਰਿਵਾਰ ਵਾਲਿਆਂ ਨੇ ਮੀਨਾ ਦੇਵੀ ਨੂੰ ਹਸਪਤਾਲ ਭਰਤੀ ਕਰਵਾ ਦਿੱਤਾ ਜਿਥੇ ਉਸ ਦੀ ਮੌਤ ਹੋ ਗਈ।
ਵੀਡੀਓ ਲਈ ਕਲਿੱਕ ਕਰੋ -:
The post ਫਿਲੌਰ ‘ਚ ਸੱਪ ਨੇ ਮਹਿਲਾ ਨੂੰ ਮਾਰਿਆ ਡੰਗ, ਸਰੀਰ ‘ਚ ਜ਼ਹਿਰ ਫੈਲਣ ਕਾਰਨ ਗਈ ਜਾਨ appeared first on Daily Post Punjabi.