ਮੋਗਾ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਮਹਿਲਾ ਨਸ਼ਾ ਤਸਕਰ ਦੀ ਤਕਰੀਬਨ 80 ਲੱਖ ਰੁਪਏ ਦੀ ਪ੍ਰਾਪਰਟੀ ਸੀਜ਼ ਕਰ ਲਈ ਹੈ। ਨਸ਼ਾ ਤਸਕਰ ਰਜਨੀ ਬਾਲਾ ਪਤਨੀ ਮਹਿੰਦਰ ਪਾਲ ਵੱਲੋਂ ਨਸ਼ਾ ਵੇਚ ਕੇ ਇਹ ਪ੍ਰਾਪਰਟੀ ਬਣਾਈ ਗਈ ਹੈ। ਪੁਲਿਸ ਵੱਲੋਂ ਉਸ ਦੀ ਆਲੀਸ਼ਾਨ ਕੋਠੀ ਤੇ ਕਾਰ ਨੂੰ ਕਬਜ਼ੇ ‘ਚ ਲਿਆ ਗਿਆ ਹੈ। 2015 ਵਿਚ ਹੈਰੋਇਨ ਨਾਲ ਫੜੀ ਗਈ ਰਜਨੀ ਬਾਲਾ ਨੂੰ ਅਦਾਲਤ ਨੇ 10 ਸਾਲ ਦੀ ਕੈਦ ਤੇ ਇੱਕ ਲੱਖ ਜੁਰਮਾਨੇ ਦੀ ਸਜ਼ਾ ਸੁਣਾਈ ਸੀ।
ਦੱਸ ਦੇਈਏ ਕਿ ਜਲਦ ਹੀ ਇਸ ਪ੍ਰਾਪਰਟੀ ਦੀ ਨੀਲਾਮੀ ਕੀਤੀ ਜਾਵੇਗੀ ਤੇ ਇਸ ਤੋਂ ਆਉਣ ਵਾਲਾ ਪੈਸਾ ਸਰਕਾਰ ਦੇ ਖਜ਼ਾਨੇ ਵਿਚ ਜਮ੍ਹਾ ਕਰਾਇਆ ਜਾਵੇਗਾ। ਰਜਨੀ ਬਾਲਾ ਪ੍ਰਾਪਰਟੀ ਨੂੰ ਲੈ ਕੇ ਕੋਈ ਵੀ ਕਾਗਜ਼ਾਤ ਜਮ੍ਹਾ ਨਹੀਂ ਕਰਵਾ ਸਕੀ, ਜਿਸ ਦੇ ਚੱਲਦਿਆਂ ਪ੍ਰਾਪਰਟੀ ਸੀਜ਼ ਕਰਨ ਦੇ ਹੁਕਮ ਦਿੱਤੇ ਗਏ। ਦੱਸ ਦੇਈਏ ਕਿ ਪੰਜਾਬ ਵਿਚ ਪਹਿਲੀ ਵਾਰ ਕਿਸੇ ਨਸ਼ਾ ਤਸਕਰ ਦੀ ਪ੍ਰਾਪਰਟੀ ਦੀ ਨੀਲਾਮੀ ਹੋਵੇਗੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਕੋਠੀ ਰਜਨੀ ਬਾਲਾ ਪਤਨੀ ਮਹਿੰਦਰ ਪਾਲ ਦੇ ਨਾਂ ਹੈ। ਕੋਠੀ ਨਸ਼ੇ ਦੀ ਰਾਹੀਂ ਕਮਾਈ ਨਾਲ ਬਣਾਈ ਗਈ ਸੀ। 2015 ਵਿਚ ਰਜਨੀ ਬਾਲਾ ਤੋਂ 260 ਗ੍ਰਾਮ ਹੈਰੋਇਨ ਪ੍ਰਾਪਤ ਹੋਈ ਸੀ, ਜਿਸ ਤੋਂ ਬਾਅਦ ਮੁਕੱਦਮਾ ਕੀਤਾ ਗਿਆ ਸੀ। ਇਸ ਤੋਂ ਬਾਅਦ SHO ਵੱਲੋਂ ਮੌਕੇ ‘ਤੇ ਪ੍ਰਾਪਰਟੀ ਫ੍ਰੀਜ਼ ਕਰ ਲਈ ਗਈ। ਪੁਲਿਸ ਵੱਲੋਂ ਕਾਰ ਵੀ ਜ਼ਬਤ ਕੀਤੀ ਗਈ ਸੀ ਜੋਕਿ ਰਜਨੀ ਬਾਲਾ ਦੇ ਪੁੱਤਰ ਦੇ ਨਾਂ ਸੀ ਉਦੋ ਇਸ ਦੀ ਕੀਮਤ 7 ਲੱਖ 60 ਹਜ਼ਾਰ ਸੀ।
ਇਹ ਵੀ ਪੜ੍ਹੋ : ਜ਼ਮੀਨ ਵੇਚ ਕੇ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਹੋਈ ਮੌ.ਤ, ਦਿਲ ਦਾ ਦੌਰਾ ਪੈਣ ਕਾਰਨ ਗਈ ਜਾ/ਨ
ਰਜਨੀ ਬਾਲਾ ਨੇ ਅਦਾਲਤ ਵਿਚ ਅਪੀਲ ਵੀ ਕੀਤੀ ਸੀ ਕਿ ਪ੍ਰਾਪਰਟੀ ਫ੍ਰੀਜ਼ ਨਾ ਕੀਤੀ ਜਾਵੇ ਇਹ ਜਾਇਜ਼ ਸੋਮਿਆਂ ਤੋਂ ਬਣੀ ਪ੍ਰਾਪਰਟੀ ਹੈ ਪਰ ਇਹ ਅਪੀਲ ਵੀ ਖਾਰਿਜ ਹੋ ਚੁੱਕੀ ਹੈ ਤੇ ਅੱਜ ਦੁਬਾਰਾ ਇਸ ਪ੍ਰਾਪਰਟੀ ਨੂੰ ਸੀਜ਼ ਕਰਨ ਦੇ ਆਰਡਰ ਮਿਲੇ ਹਨ। ਹੁਣ ਇਸ ਪ੍ਰਾਪਰਟੀ ਦੀ ਕੁਰਕੀ ਦੇ ਆਰਡਰ ਪਾਸ ਕਰਾਏ ਜਾਣਗੇ ਤੇ ਫਿਰ ਨੀਲਾਮੀ ਮਗਰੋਂ ਪੈਸਾ ਸਰਕਾਰ ਦੇ ਖਜ਼ਾਨੇ ਵਿਚ ਜਾਵੇਗਾ। ਦੱਸ ਦੇਈਏ ਕਿ ਇਹ ਪਹਿਲੀ ਵਾਰ ਹੋਵੇਗਾ ਜਦੋਂ ਕਿਸੇ ਨਸ਼ਾ ਤਸਕਰ ਦੀ ਪ੍ਰਾਪਰਟੀ ਦੀ ਨੀਲਾਮੀ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -:
The post ਮੋਗਾ ਪੁਲਿਸ ਵੱਲੋਂ ਮਹਿਲਾ ਨਸ਼ਾ ਤਸਕਰ ਦੀ 80 ਲੱਖ ਰੁਪਏ ਪ੍ਰਾਪਰਟੀ ਸੀਜ਼, ਜਲਦ ਹੋਵੇਗੀ ਨੀਲਾਮੀ appeared first on Daily Post Punjabi.