ਕਹਿੰਦੇ ਨੇ ਉਪਰ ਵਾਲਾ ਜਦੋਂ ਦਿੰਦਾ ਏ ਤਾਂ ਛੱਪੜ ਫਾੜ ਕੇ ਦਿੰਦਾ ਹੈ, ਇਹ ਕਹਾਵਤ ਫਿਰੋਜ਼ਪੁਰ ਦੇ ਇੱਕ ਬੰਦੇ ‘ਤੇ ਬਿਲਕੁਲ ਢੁਕ ਰਹੀ ਸੀ। ਪੇਸ਼ੇ ਤੋਂ ਇੱਕ ਮਜ਼ਦੂਰ ਨੇ ਸਿਰਫ਼ 6 ਰੁਪਏ ਵਿੱਚ 1 ਕਰੋੜ ਰੁਪਏ ਦੀ ਲਾਟਰੀ ਜਿੱਤੀ ਹੈ। ਜਿਵੇਂ ਹੀ ਉਸ ਨੂੰ ਇਸ ਬਾਰੇ ਪਤਾ ਲੱਗਾ ਉਸ ਦੀ ਖੁਸ਼ੀ ਦਾ ਠਿਕਾਣਾ ਨਹੀਂ ਰਿਹਾ। ਮਜ਼ਦੂਰ ਨੇ ਨਾਗਾਲੈਂਡ ਸਟੇਟ ਲਾਟਰੀ ਤੋਂ 1 ਕਰੋੜ ਰੁਪਏ ਦਾ ਇਨਾਮ ਜਿੱਤਿਆ ਹੈ। ਉਸ ਨੇ ਇਹ ਲਾਟਰੀ ਸਿਰਫ਼ 6 ਰੁਪਏ ਵਿੱਚ ਖਰੀਦੀ ਸੀ।
ਫਿਰੋਜ਼ਪੁਰ ਦੇ ਜ਼ੀਰਾ ਵਿਧਾਨ ਸਭਾ ਹਲਕੇ ਵਿੱਚ ਜਸਮੇਲ ਸਿੰਘ ਨੇ 1 ਕਰੋੜ ਰੁਪਏ ਦੀ ਲਾਟਰੀ ਜਿੱਤੀ ਹੈ। ਜਸਮੇਲ ਸਿੰਘ ਨੇ ਕਿਹਾ ਕਿ ਉਹ ਮਜ਼ਦੂਰੀ ਕਰਕੇ ਕਰਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰ ਰਿਹਾ ਹੈ। ਉਹ ਲੰਬੇ ਸਮੇਂ ਤੋਂ ਲਾਟਰੀ ਖਰੀਦ ਰਿਹਾ ਹੈ ਅਤੇ ਹੁਣ ਲਕਸ਼ਮੀ ਦੇਵੀ ਉਸ ‘ਤੇ ਮਿਹਰਬਾਨ ਹੋਈ ਹੈ ਅਤੇ ਉਸ ਨੇ 1 ਕਰੋੜ ਰੁਪਏ ਦਾ ਇਨਾਮ ਜਿੱਤਿਆ ਹੈ।

ਜਸਮੇਲ ਸਿੰਘ ਨੇ ਕਿਹਾ ਕਿ ਜਦੋਂ ਉਸ ਨੂੰ ਜ਼ੀਰਾ ਤੋਂ ਲਾਟਰੀ ਵੇਚਣ ਵਾਲੇ ਦੁਕਾਨਦਾਰ ਗੁਲਸ਼ਨ ਸ਼ਰਮਾ ਦਾ ਫੋਨ ਆਇਆ ਕਿ ਉਸ ਨੇ ਲਾਟਰੀ ਜਿੱਤ ਲਈ ਹੈ, ਤਾਂ ਪਹਿਲਾਂ ਉਸ ਨੇ ਸੋਚਿਆ ਕਿ ਇਹ ਇੱਕ ਮਜ਼ਾਕ ਹੈ। ਫਿਰ ਦੁਕਾਨਦਾਰ ਨੇ ਜਸਮੇਲ ਸਿੰਘ ਨੂੰ ਜ਼ੀਰਾ ਬੁਲਾਇਆ ਅਤੇ ਉਸ ਨੂੰ ਦੱਸਿਆ ਕਿ ਉਸ ਨੇ 1 ਕਰੋੜ ਰੁਪਏ ਦਾ ਇਨਾਮ ਜਿੱਤਿਆ ਹੈ।
ਲਾਟਰੀ ਵੇਚਣ ਵਾਲੇ ਗੁਲਸ਼ਨ ਸ਼ਰਮਾ ਦਾ ਕਹਿਣਾ ਹੈ ਕਿ ਜਸਮੇਲ ਮੋਗਾ ਦਾ ਰਹਿਣ ਵਾਲਾ ਹੈ ਅਤੇ ਉਸ ਨੇ ਜ਼ੀਰਾ ਸਥਿਤ ਆਪਣੀ ਦੁਕਾਨ ਤੋਂ ਲਾਟਰੀ ਖਰੀਦੀ ਸੀ। ਉਸ ਨੇ ਉਸ ਨੂੰ ਫ਼ੋਨ ‘ਤੇ ਦੱਸਿਆ ਕਿ ਉਸਨੇ 1 ਕਰੋੜ ਰੁਪਏ ਦਾ ਇਨਾਮ ਜਿੱਤਿਆ ਹੈ।
ਜਸਮੇਲ ਸਿੰਘ ਅਤੇ ਉਸਦੀ ਪਤਨੀ ਨੇ ਦੱਸਿਆ ਕਿ ਉਨ੍ਹਾਂ ਦੇ ਸਿਰ ‘ਤੇ 30 ਲੱਖ ਰੁਪਏ ਦਾ ਕਰਜ਼ਾ ਹੈ। ਉਹ ਬਹੁਤ ਪਰੇਸ਼ਾਨ ਸੀ। ਉਹ ਕਰਜ਼ੇ ਕਾਰਨ ਖੁਦਕੁਸ਼ੀ ਕਰਨ ਬਾਰੇ ਵੀ ਸੋਚ ਰਿਹਾ ਸੀ, ਇਸ ਲਈ ਉਸ ਨੇ ਆਪਣੀ ਕਿਸਮਤ ਅਜ਼ਮਾਉਣ ਲਈ ਲਾਟਰੀ ਟਿਕਟਾਂ ਖਰੀਦਣੀਆਂ ਸ਼ੁਰੂ ਕਰ ਦਿੱਤੀਆਂ। ਉਹ ਲੰਬੇ ਸਮੇਂ ਤੋਂ ਲਾਟਰੀ ਟਿਕਟਾਂ ਖਰੀਦ ਕੇ ਆਪਣੀ ਕਿਸਮਤ ਅਜ਼ਮਾ ਰਿਹਾ ਸੀ। ਹੁਣ ਉਸ ਨੇ 1 ਕਰੋੜ ਰੁਪਏ ਦੀ ਲਾਟਰੀ ਜਿੱਤੀ ਹੈ।
ਇਹ ਵੀ ਪੜ੍ਹੋ : ਭਰਾ ਨੇ ਹੀ ਭਰਾ ਦੇ ਟੱਬਰ ‘ਤੇ ਚਾੜ੍ਹ ‘ਤੀ ਗੱਡੀ, ਮਚ ਗਿਆ ਚੀਕ ਚਿਹਾੜਾ, CCTV ‘ਚ ਕੈਦ ਹੋਇਆ ਵੀਡੀਓ
ਜਸਮੇਲ ਸਿੰਘ ਨੇ ਕਿਹਾ ਕਿ ਹੁਣ ਉਸ ਦਾ ਕਰਜ਼ਾ ਵੀ ਉਤਰ ਜਾਵੇਗਾ ਅਤੇ ਉਹ ਆਰਾਮ ਨਾਲ ਆਪਣੀ ਜ਼ਿੰਦਗੀ ਜੀਅ ਸਕੇਗਾ। ਲਾਟਰੀ ਜਿੱਤਣ ਤੋਂ ਬਾਅਦ ਉਹ ਜ਼ੀਰਾ ਦੇ ਕਾਲੀ ਮਾਤਾ ਮੰਦਰ ਮੱਥਾ ਟੇਕਣ ਗਿਆ। ਆਪਣੀ ਇੱਛਾ ਪੂਰੀ ਹੋਣ ‘ਤੇ, ਉਸ ਨੇ ਕਿਹਾ ਕਿ ਉਹ ਮੱਥਾ ਟੇਕ ਕੇ ਵਾਪਸ ਆਇਆ ਹੈ। ਉਹ ਲਾਟਰੀ ਜਿੱਤਣ ‘ਤੇ ਬਹੁਤ ਖੁਸ਼ ਹੈ।
ਵੀਡੀਓ ਲਈ ਕਲਿੱਕ ਕਰੋ -:
The post 6 ਰੁਪਈਆਂ ਨੇ ਮਜ਼ਦੂਰ ਨੂੰ ਬਣਾਇਆ ਕਰੋੜਪਤੀ, ਰਾਤੋ-ਰਾਤ ਚਮਕੀ ਕਿਸਮਤ, ਨਿਕਲੀ ਲਾਟਰੀ appeared first on Daily Post Punjabi.

