ਅਬੋਹਰ ‘ਚ ਕੱਪੜਾ ਵਪਾਰੀ ਸੰਜੇ ਵਰਮਾ ਦੇ ਕਤਲ ਮਾਮਲੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਪੁਲਿਸ ਨੇ ਮੁਲਜ਼ਮਾਂ ਨੂੰ ਪਨਾਹ ਦੇਣ ਵਾਲੇ 3 ਬੰਦੇ ਕਾਬੂ ਕੀਤੇ ਹਨ। ਪੁਲਿਸ ਨੇ ਰਾਜਸਥਾਨ ਦੇ ਬੀਕਾਨੇਰ ਤੋਂ ਤਿੰਨ ਹੋਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਐੱਸਐੱਸਪੀ ਗੁਰਮੀਤ ਸਿੰਘ ਦੀ ਅਗਵਾਈ ਵਿਚ ਪੁਲਿਸ ਨੇ ਬੀਕਾਨੇਰ ਦੇ ਪਿੰਡ ਕੁਚੋਰ ਤੋਂ ਇੰਦਰਪਾਲ ਬਿਸ਼ਨੋਈ, ਸੰਦੀਪ ਖੀਚੜ ਤੇ ਪਵਨ ਖੀਚੜ ਨੂੰ ਗ੍ਰਿਫਤਾਰ ਕੀਤਾ ਹੈ।
ਇਨ੍ਹਾਂ ਤਿੰਨਾਂ ਨੇ ਕਤਲਕਾਂਡ ਵਿਚ ਸ਼ਾਮਲ ਸ਼ੂਟਰਾਂ ਨੂੰ ਨਾ ਸਿਰਫ ਪਨਾਹ ਦਿੱਤੀ ਸਗੋਂ ਉਨ੍ਹਾਂ ਨੂੰ ਡੇਢ ਲੱਖ ਰੁਪਏ ਵੀ ਟਰਾਂਸਫਰ ਕੀਤੇ। ਇਸ ਤੋਂ ਪਹਿਲਾਂ ਪੁਲਿਸ ਨੇ ਪਟਿਆਲਾ ਤੋਂ 2 ਮੁਲਜ਼ਮਾਂ ਜਸਪ੍ਰੀਤ ਸਿੰਘ ਤੇ ਰਾਮ ਰਤਨ ਨੂੰ ਗ੍ਰਿਫਤਾਰ ਕੀਤਾ ਸੀ। ਦੋਵਾਂ ਦੀ ਪੁਲਿਸ ਮੁਠਭੇੜ ਵਿਚ ਮੌਤ ਹੋ ਗਈ ਸੀ। ਮੁੱਖ ਮੁਲਜ਼ਮ ਸ਼ਕਤੀ ਕੁਮਾਰ ਸਣੇ ਦੋ ਹੋਰ ਮੁਲਜ਼ਮ ਅਜੇ ਫਰਾਰ ਹਨ।
ਫੜੇ ਗਏ ਮੁਲਜ਼ਮਾਂ ਵਿਚੋਂ ਇਕ ਪੀਜੀ ਚਲਾਉਂਦਾ ਹੈ। ਪੁਲਿਸ ਤਿੰਨਾਂ ਤੋਂ ਪੁੱਛਗਿਛ ਲਈ ਰਿਮਾਂਡ ਹਾਸਲ ਕਰੇਗੀ। ਐੱਸਐੱਸਪੀ ਨੇ ਦੱਸਿਆ ਕਿ ਸੰਜੇ ਵਰਮਾ ਦੇ ਕਤਲ ਦੇ ਕਾਰਨਾਂ ਦੀ ਜਾਂਚ ਜਾਰੀ ਹੈ। ਮਾਮਲਾ ਕੋਰਟ ਵਿਚ ਵਿਚਾਰਅਧੀਨ ਹੈ। ਪੁਲਿਸ ਨੇ ਵਰਮਾ ਪਰਿਵਾਰ ਨੂੰ ਸੁਰੱਖਿਆ ਦਾ ਭਰੋਸਾ ਦਿਵਾਇਆ ਹੈ ਤੇ ਵਪਾਰੀਆਂ ਨੂੰ ਕਿਹਾ ਹੈ ਕਿ ਘਬਰਾਉਣ ਦੀ ਲੋੜ ਨਹੀਂ ਹੈ।
ਵੀਡੀਓ ਲਈ ਕਲਿੱਕ ਕਰੋ -:
The post ਅਬੋਹਰ : ਸੰਜੇ ਵਰਮਾ ਕਤਲ ਕਾਂਡ ‘ਚ ਪੁਲਿਸ ਨੇ 3 ਹੋਰ ਮੁਲਜ਼ਮ ਕੀਤੇ ਕਾਬੂ, ਸ਼ੂਟਰਾਂ ਨੂੰ ਦਿੱਤੀ ਸੀ ਪਨਾਹ ਤੇ ਪੈਸੇ appeared first on Daily Post Punjabi.

