ਹੈਦਰਾਬਾਦ ਤੋਂ ਮੋਹਾਲੀ ਪਹੁੰਚੀ ਇੰਡੀਗੋ ਦੀ ਫਲਾਈਟ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਸੀ ਧਮਕੀ, 277 ਲੋਕ ਸਨ ਸਵਾਰ

ਚੰਡੀਗੜ੍ਹ ਸਥਿਤ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ ‘ਤੇ ਇੰਡੀਗੋ ਦੀ ਫਲਾਈਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇ ਬਾਅਦ ਹੜਕੰਪ ਮਚ ਗਿਆ। ਇਹ ਫਲਾਈਟ ਹੈਦਰਾਬਾਦ ਤੋਂ ਚੰਡੀਗੜ੍ਹ ਆਈ ਸੀ। ਫਲਾਈਟ ਦੇ ਟਾਇਲਟ ਵਿਚ ਧਮਕੀ ਭਰੀ ਸਲਿੱਪ ਮਿਲਣ ਦੀ ਜਾਣਕਾਰੀ ਤੁਰੰਤ ਸੁਰੱਖਿਆ ਏਜੰਸੀਆਂ ਨੂੰ ਦਿੱਤੀ ਗਈ। ਹਾਲਾਂਕਿ ਉਦੋਂ ਤੱਕ ਸਾਰੇ 227 ਯਾਤਰੀ ਫਲਾਈਟ ਤੋਂ ਉਤਰ ਚੁੱਕੇ ਸਨ। ਫਲਾਈਟ ਦੀ ਸੁਰੱਖਿਆ ਏਜੰਸੀਆਂ ਨੇ ਜਾਂਚ ਕੀਤੀ ਪਰ ਕੁਝ ਨਹੀਂ ਮਿਲਿਆ।

ਏਅਰਪੋਰਟ ਥਾਣੇ ਵਿਚ ਅਣਪਛਾਤੇ ਲੋਕਾਂ ਖਿਲਾਫ FIR ਦਰਜ ਦਰਜ ਕੀਤੀ ਗਈ ਹੈ। ਪੁਲਿਸ ਨੇ ਭਾਰਤੀ ਦੰਡ ਸਹਿੰਤਾ ਦੀ ਧਾਰਾ 351 (ਅਪਰਾਧਿਕ ਧਮਕੀ), 324 (5) (ਸ਼ਰਾਰਤ ਨਾਲ ਹੋਣ ਵਾਲਾ ਲੱਖਾਂ ਦਾ ਨੁਕਸਾਨ), 217 (ਝੂਠੀ ਸ਼ਿਕਾਇਤ) ਤੇ ਸਿਵਲ ਏਵਏਸ਼ਨ ਸੁਰੱਖਿਆ ਵਿਰੁੱਧ ਗੈਰ-ਕਾਨੂੰਨੀ ਕਾਰਵਾਈਆਂ ਦੇ ਦਮਨ ਅਧਿਨਿਯਮ, 1982 ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ।

ਇੰਟਰ ਗਲੋਬ ਏਵੀਏਸ਼ਨ ਲਿਮਟਿਡ ਦੇ ਸਕਿਓਰਿਟੀ ਮੈਨੇਜਰ ਮਨਮੋਹਨ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਇਹ ਮਾਮਲਾ 5 ਜੁਲਾਈ ਦਾ ਹੈ। ਇੰਡੀਗੋ ਦੀ ਫਲਾਈਟ ਹੈਦਰਾਬਾਦ ਤੋਂ ਚੰਡੀਗੜ੍ਹ ਆਈ ਸੀ। ਸਵੇਰੇ 11.58 ‘ਤੇ ਮੋਹਾਲੀ ਇੰਟਰਨੈਸ਼ਨਲ ਏਅਰਪੋਰਟ ‘ਤੇ ਲੈਂਡ ਹੋਈ ਸੀ। ਸਾਰੀਆਂ ਸਵਾਰੀਆਂ ਨੂੰ ਉਤਾਰ ਦਿੱਤਾ ਗਿਆ ਸੀ। ਜਦੋਂ ਜਹਾਜ਼ ਦੀ ਸਫਾਈ ਕੀਤੀ ਜਾ ਰਹੀ ਸੀ ਤਾਂ ਬਾਥਰੂਮ ਵਿਚੋਂ ਇਕ ਪਰਚੀ ਮਿਲੀ। ਇਸ ‘ਤੇ ਲਿਖਿਆ ਸੀ ਕਿ ਫਲਾਈਟ ਅੰਦਰ ਬੰਬ ਹੈ।चंडीगढ़ एयरपोर्ट की तरफ जाते हुए लोग। (फाइल फोटो)ਬੰਬ ਦੀ ਸੂਚਨਾ ਸਥਾਨਕ ਪੁਲਿਸ ਤੇ ਹੋਰ ਏਜੰਸੀਆਂ ਨੂੰ ਦਿੱਤੀ ਗਈ। ਇਸ ਦੇ ਬਾਅਦ ਬੰਬ ਥ੍ਰੈੱਟ ਅਸੈਸਮੈਂਟ ਕਮੇਟੀ ਨੂੰ ਦੱਸਿਆ ਗਿਆ। ਫਿਰ ਸਾਰੀ ਜਾਂਚ ਕੀਤੀ ਗਈ। ਇਸ ਦੇ ਬਾਅਦ ਹੁਣ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। ਪੁਲਿਸ ਹੁਣ ਇਸ ਮਾਮਲੇ ਵਿਚ ਫਲਾਈਟ ਵਿਚ ਆਏ ਸਾਰੀਆਂ ਸਵਾਰੀਆਂ ਦਾ ਡਾਟਾ ਖੰਗਾਲ ਰਹੀ ਹੈ ਤਾਂ ਕਿ ਮੁਲਜ਼ਮ ਦਾ ਪਤਾ ਲੱਗ ਸਕੇ।

ਇਹ ਵੀ ਪੜ੍ਹੋ : 19 ਦਿਨਾਂ ਤੋਂ ਪਾਕਿ ‘ਚ ਫਸਿਆ ਕਿਸਾਨ, ਹਰਸਿਮਰਤ ਬਾਦਲ ਨੇ ਵਿਦੇਸ਼ ਮੰਤਰੀ ਨੂੰ ਲਿਖੀ ਚਿੱਠੀ

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਜਿਸ ਫਲਾਈਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ ਉਸ ਦਾ ਨੰਬਰ 6E108 ਸੀ। ਉਹ ਹੈਦਰਾਬਾਦ ਤੋਂ ਚੰਡੀਗੜ੍ਹ ਲਈ ਉਡੀ ਸੀ।ਇਸ ਵਿਚ 220 ਸਵਾਰੀਆਂ, 5 ਕਰੂ ਮੈਂਬਰ ਤੇ 2 ਪਾਇਲਟ ਸਣੇ ਕੁੱਲ 227 ਮੈਂਬਰ ਮੌਜੂਦ ਸਨ। ਇਸ ਫਲਾਈਟ ਨੂੰ ਚੰਡੀਗੜ੍ਹ ਤੋਂ ਵਾਪਸ ਦਿੱਲੀ ਜਾਣਾ ਸੀ ਤੇ ਦਿੱਲੀ ਜਾਣ ਵਾਲੀ ਫਲਾਈਟ ਦਾ ਨੰਬਰ 6 ਈ 2195 ਸੀ। ਪੁਲਿਸ ਨੂੰ ਇਸ ਦੀ ਸ਼ਿਕਾਇਤ ਸਕਿਓਰਿਟੀ ਮੈਨੇਜਰ ਵੱਲੋਂ ਹੀ ਦਿੱਤੀ ਗਈ।

The post ਹੈਦਰਾਬਾਦ ਤੋਂ ਮੋਹਾਲੀ ਪਹੁੰਚੀ ਇੰਡੀਗੋ ਦੀ ਫਲਾਈਟ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਸੀ ਧਮਕੀ, 277 ਲੋਕ ਸਨ ਸਵਾਰ appeared first on Daily Post Punjabi.



Previous Post Next Post

Contact Form