ਬਹਾਦਰ ਪੁਲਿਸ ਮੁਲਾਜ਼ਮਾਂ ਦਾ ਸਨਮਾਨ, ਜਾਨ ‘ਤੇ ਖੇਡ ਨਹਿਰ ‘ਚੋਂ ਬਚਾਈਆਂ ਸਨ 11 ਜ਼ਿੰਦਗੀਆਂ

ਬਠਿੰਡਾ ਦੇ ਪੰਜਾਬ ਪੁਲਿਸ ਮੁਲਾਜ਼ਮਾਂ ਨੇ ਬੀਤੇ ਦਿਨ ਨਹਿਰ ਵਿਚ ਡਿੱਗੇ ਇੱਕ ਪਰਿਵਾਰ ਨੂੰ ਬਚਾਇਆ ਗਿਆ, ਜਿਨ੍ਹਾਂ ਵਿਚ ਪੰਜ ਬੱਚਿਆਂ ਸਣੇ ਗਿਆਰਾਂ ਜੀਅ ਸ਼ਾਮਲ ਸਨ। ਬਠਿੰਡਾ ਪੀਸੀਆਰ ਦੀ ਟੀਮ ਨੂੰ ਉਨ੍ਹਾਂ ਦੀ ਇਸ ਬਹਾਦਰੀ ਲਈ ਸਨਮਾਨਤ ਕੀਤਾ ਗਿਆ।

ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ (ਡੀਜੀਪੀ) ਗੌਰਵ ਯਾਦਵ ਨੇ ਏਐਸਆਈ ਰਾਜਿੰਦਰ ਸਿੰਘ, ਏਐਸਆਈ ਨਰਿੰਦਰ ਸਿੰਘ, ਸੀਨੀਅਰ ਕਾਂਸਟੇਬਲ ਜਸਵੰਤ ਸਿੰਘ ਅਤੇ ਲੇਡੀ ਸੀਨੀਅਰ ਕਾਂਸਟੇਬਲ ਹਰਪਾਲ ਕੌਰ ਦੀ ਬਹਾਦਰੀ ਲਈ ਸ਼ਲਾਘਾ ਕੀਤੀ। ਪੀਸੀਆਰ ਟੀਮ ਨੇ ਆਪਣੀਆਂ ਜਾਨਾਂ ਜੋਖਮ ਵਿੱਚ ਪਾ ਕੇ ਪੂਰੇ ਪਰਿਵਾਰ ਨੂੰ ਬਚਾ ਕੇ ਇੱਕ ਮੰਦਭਾਗੀ ਘਟਨਾ ਵਾਪਰਣ ਤੋਂ ਬਚਾਇਆ।

ਡੀਜੀਪੀ ਯਾਦਵ ਨੇ ਅਧਿਕਾਰੀਆਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਬਹਾਦਰੀ ਪੰਜਾਬ ਪੁਲਿਸ ਦੀ ਹਿੰਮਤ, ਹਮਦਰਦੀ ਅਤੇ ਅਟੁੱਟ ਸਮਰਪਣ ਨਾਲ ਸੇਵਾ ਕਰਨ ਦੀ ਦ੍ਰਿੜ ਵਚਨਬੱਧਤਾ ਨੂੰ ਦਰਸਾਉਂਦੀ ਹੈ। ਉਨ੍ਹਾਂ ਦੀ ਇਸ ਬਹਾਦਰੀ ਲਈ ਹਰੇਕ ਅਧਿਕਾਰੀ ਨੂੰ ਡਾਇਰੈਕਟਰ ਜਨਰਲ ਦੀ ਪ੍ਰਸ਼ੰਸਾ ਡਿਸਕ ਅਤੇ 25,000 ਰੁਪਏ ਨਕਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ।

ਇਹ ਵੀ ਪੜ੍ਹੋ : ਪੰਜਾਬ ‘ਚ ਘਰ ਬਣਾਉਣਾ ਹੋਵੇਗਾ ਸੌਖਾ, ਬਿਲਡਿੰਗ ਉਸਾਰੀ ਨੂੰ ਲੈ ਕੇ ਮਾਨ ਸਰਕਾਰ ਨੇ ਕੀਤੀ ਨਿਵੇਕਲੀ ਪਹਿਲ

ਦੱਸ ਦੇਈਏ ਕਿ ਬਠਿੰਡਾ ਵਿਖੇ ਜਵਾਕਾਂ ਨਾਲ ਭਰੀ ਹੋਈ ਗੱਡੀ ਸਰਹਿੰਦ ਨਹਿਰ ਵਿਚ ਜਾ ਡਿੱਗ ਗਈ ਸੀ। ਗੱਡੀ ਵਿਚ 11 ਲੋਕ ਸਵਾਰ ਸਨ। ਇਸ ਦੌਰਾਨ ਪੰਜਾਬ ਪੁਲਿਸ ਮੁਲਾਜ਼ਮਾਂ ਨੇ ਆਪਣੀ ਜਾਨ ਖਤਰੇ ਵਿਚ ਪਾ ਕੇ ਨਹਿਰ ਵਿਚ ਛਾਲ ਮਾਰ ਦਿੱਤੀ ਤੇ ਸਾਰਿਆਂ ਨੂੰ ਸੁਰੱਖਿਅਤ ਕੱਢ ਲਿਆ। ਇਨ੍ਹਾਂ ਵਿਚ ਨਿੱਕੇ ਨਿੱਕੇ ਬੱਚੇ ਵੀ ਸ਼ਾਮਲ ਸਨ।

ਵੀਡੀਓ ਲਈ ਕਲਿੱਕ ਕਰੋ -:

The post ਬਹਾਦਰ ਪੁਲਿਸ ਮੁਲਾਜ਼ਮਾਂ ਦਾ ਸਨਮਾਨ, ਜਾਨ ‘ਤੇ ਖੇਡ ਨਹਿਰ ‘ਚੋਂ ਬਚਾਈਆਂ ਸਨ 11 ਜ਼ਿੰਦਗੀਆਂ appeared first on Daily Post Punjabi.



Previous Post Next Post

Contact Form