ਪੰਜਾਬ ਸਰਕਾਰ 10 ਤੇ 11 ਜੁਲਾਈ 2025 ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾ ਸਕਦੀ ਹੈ। ਇਸ ਤੋਂ ਪਹਿਲਾਂ 7 ਜੁਲਾਈ ਨੂੰ ਸੋਮਵਾਰ ਦਿਨ ਸਵੇਰੇ 10.30 ਵਜੇ ਸੀਐੱਮ ਭਗਵੰਤ ਮਾਨ ਨੇ ਕੈਬਨਿਟ ਬੈਠਕ ਬੁਲਾਈ ਹੈ, ਜੋ ਉਨ੍ਹਾਂ ਦੇ ਘਰ ‘ਤੇ ਹੋਵੇਗੀ।
ਇਸ ਬੈਠਕ ਵਿਚ ਦੋ ਵੱਡੇ ਮੁੱਦਿਆਂ ‘ਤੇ ਫੈਸਲਾ ਲਿਆ ਜਾ ਸਕਦਾ ਹੈ। ਇਨ੍ਹਾਂ ਵਿਚ ਬੇਅਦਬੀ ਖਿਲਾਫ ਸਖਤ ਕਾਨੂੰਨ ਲਿਆਂਦਾ ਜਾਵੇਗਾ ਜੋ ਧਾਰਮਿਕ ਗ੍ਰੰਥਾਂ ਤੇ ਆਸਥਾ ਦੇ ਅਪਮਾਨ ‘ਤੇ ਸਖਤ ਸਜ਼ਾ ਦੇਵੇਗਾ। ਤੇ ਡਰੱਗ ਤਸਕਰੀ ‘ਤੇ ਸਖਤ ਕਦਮ ਯਾਨੀ ਨਸ਼ੇ ਦੀ ਸਮੱਸਿਆ ਨੂੰ ਰੋਕਣ ਲਈ ਸਖਤ ਫੈਸਲੇ ਲਏ ਜਾ ਸਕਦੇ ਹਨ।
ਇਹ ਵੀ ਪੜ੍ਹੋ : ਭੈਣ ਦੇ ਇਕਲੌਤੇ ਭਰਾ ਦੀ ਕੈਨੇਡਾ ‘ਚ ਅਚਾਨਕ ਮੌ/ਤ, ਮ੍ਰਿ/ਤਕ ਦੇ/ਹ ਪਹੁੰਚੀ ਪਿੰਡ, ਪਰਿਵਾਰ ਦਾ ਰੋ-ਰੋ ਬੁਰਾ ਹਾਲ
ਪੰਜਾਬ ਸਰਕਾਰ ‘ਤੇ ਇਨ੍ਹਾਂ ਦੋਵੇਂ ਮੁੱਦਿਆਂ ਨੂੰ ਲੈ ਕੇ ਵਿਰੋਧੀ ਲਗਾਤਾਰ ਹਮਲੇ ਕਰ ਰਹੇ ਹਨ ਤੇ ਸਰਕਾਰ ਹੁਣ ਠੋਸ ਕਦਮ ਚੁੱਕਣ ਦੀ ਤਿਆਰੀ ਵਿਚ ਹੈ। ਪੰਜਾਬ ਵਿਚ ‘ਡਰੱਗ ਫ੍ਰੀ ਪੰਜਾਬ’ ਮੁਹਿੰਮ ਦੀ ਅਗਲੀ ਕੜੀ ਵਿਚ ਡੀ-ਐਡਿਕਸ਼ਨ ਕਲੀਨਿਕ ਖੋਲ੍ਹਣ, ਰਿਹੈਬਿਲਿਟੇਸ਼ਨ ‘ਤੇ ਫੋਕਸ ਤੇ ਡਰੱਗ ਤਸਕਰੀ ਰੋਕਣ ਲਈ ਕਾਨੂੰਨ ਵਿਚ ਸਖਤ ਨਿਯਮ ਲਿਆਂਦੇ ਜਾ ਸਕਦੇ ਹਨ। ਫਿਲਹਾਲ ਨਸ਼ੇ ਦੀ ਰੋਕਥਾਮ ਲਈ ਜ਼ਮੀਨੀ ਪੱਧਰ ‘ਤੇ ਸਰਕਾਰ ਕੰਮ ਕਰਨ ਵਿਚ ਲੱਗੀ ਹੋਈ ਹੈ।
ਉਥੇ ਹੀ SYL ਵਿਵਾਦ 1982 ਤੋਂ ਪੈਂਡਿੰਗ ਹੈ। ਕੇਂਦਰ ਨੇ ਪੰਜਾਬ ਅਤੇ ਹਰਿਆਣਾ ਵਿਚਕਾਰ ਵਿਵਾਦ ਨੂੰ ਹੱਲ ਕਰਨ ਲਈ 9 ਜੁਲਾਈ 2025 ਨੂੰ ਮੀਟਿੰਗ ਦਾ ਪ੍ਰਸਤਾਵ ਰੱਖਿਆ ਹੈ। ਇਸ ਕਾਰਨ ਸਰਕਾਰ ਕੇਂਦਰ ਦੇ ਰੁਖ਼ ਨੂੰ ਦੇਖ ਕੇ ਇਸ ਬਾਰੇ ਵੀ ਫੈਸਲਾ ਲੈ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ -:
The post 10-11 ਜੁਲਾਈ ਨੂੰ ਹੋਵੇਗਾ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ, ਬੇਅਬਦੀਆਂ ਨੂੰ ਰੋਕਣ ਲਈ ਬਣੇਗਾ ਵਿਸ਼ੇਸ਼ ਕਾਨੂੰਨ appeared first on Daily Post Punjabi.