ਬਠਿੰਡਾ ਪੁਲਿਸ ਨੇ ਇਕ ਸਾਬਕਾ ਫੌਜੀ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਨੇ ਜੁਏ ਵਿਚ ਹਾਰੇ ਹੋਏ ਪੈਸਿਆਂ ਨੂੰ ਲੁਕਾਉਣ ਲਈ ਲੁੱਟ ਦੀ ਝੂਠੀ ਕਹਾਣੀ ਬਣਾਈ ਸੀ। ਮੁਲਜ਼ਮ ਦੀ ਪਛਾਣ ਅਵਤਾਰ ਸਿੰਘ ਕੋਟਲੀ ਵਜੋਂ ਹੋਈ ਹੈ। ਉਸ ਨੇ ਪੁਲਿਸ ਨੂੰ ਦੱਸਿਆ ਸੀ ਕਿ ਬੈੰਕ ਤੋਂ 15 ਲੱਖ ਰੁਪਏ ਕੱਢ ਕੇ ਜਾਂਦੇ ਸਮੇਂ ਕੋਟਸ਼ਮੀਰ ਦੇ ਕੋਲ ਦੋ ਲੋਕਾਂ ਨੇ ਪਿਸਤੌਲ ਦੀ ਨੋਕ ‘ਤੇ ਉਸ ਨਾਲ ਲੁੱਟ ਕੀਤੀ।
ਜਦੋਂ ਪੁਲਿਸ ਨੇ ਪੂਰੇ ਮਾਮਲੇ ਦੀ ਜਾਂਚ ਕੀਤੀ ਦਾਂ ਪਤਾ ਲੱਗਾ ਕਿ ਅਵਤਾਰ ਸਿੰਘ ਨਾ ਤਾਂ ਬੈਂਕ ਗਿਆ ਸੀ ਤੇ ਨਾ ਹੀ ਉਸ ਕੋਲ ਇੰਨੀ ਰਕਮ ਸੀ। ਪੁੱਛਗਿਛ ਵਿਚ ਸਾਹਮਣੇ ਆਇਆ ਕਿ ਉਹ 2021 ਵਿਚ ਕੈਸੀਨੋ ਤੇ ਜੁਏ ਵਿਚ ਇਕ ਕਰੋੜ ਤੋਂ ਵਧ ਦੀ ਰਕਮ ਹਾਰ ਚੁੱਕਾ ਹੈ। ਪਰਿਵਾਰ ਤੋਂ ਇਹ ਗੱਲ ਲੁਕਾਉਣ ਲਈ ਉਸ ਨੇ ਲੁੱਟ ਦੀ ਝੂਠੀ ਕਹਾਣੀ ਬਣਾਈ। ਅਵਤਾਰ ਸਿੰਘ ਬੇਂਗਲੁਰੂ ਵਿਚ ਨੌਕਰੀ ਕਰਦਾ ਸੀ ਤੇ 30 ਅਪ੍ਰੈਲ 2025 ਨੂੰ ਉਸ ਦੀ ਰਿਟਾਇਰਮੈਂਟ ਹੋਈ ਹੈ। ਪੁਲਿਸ ਨੇ ਝੂਠੀ ਸੂਚਨਾ ਦੇਣ ਦੇ ਦੋਸ਼ ਵਿਚ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।
ਵੀਡੀਓ ਲਈ ਕਲਿੱਕ ਕਰੋ -:
The post ਬਠਿੰਡਾ : EX-ਫੌਜੀ ਜੂਏ ‘ਚ ਹਾਰਿਆ ਕਰੋੜਾਂ ਰੁਪਏ, ਪਰਿਵਾਰ ਤੋਂ ਲੁਕਾਉਣ ਲਈ ਲੁੱਟ ਦੀ ਬਣਾਈ ਝੂਠੀ ਕਹਾਣੀ appeared first on Daily Post Punjabi.