ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਜਿਸ ਵਿਚ ਉਨ੍ਹਾਂ ਨੇ ਪੰਜਾਬ ਨੂੰ ਪਾਣੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਸਾਡੇ ਕੋਲ ਖੁਦ ਪਾਣੀ ਨਹੀਂ ਤਾਂ ਅਸੀਂ ਪੰਜਾਬ ਨੂੰ ਕਿਉਂ ਦੇਈਏ। ਉਨ੍ਹਾਂ ਕਿਹਾ ਕਿ ਮੈਂ ਪੰਜਾਬ ਨੂੰ ਪਾਣੀ ਕਿਉਂ ਭੇਜਾਂ, ਪੰਜਾਬ ਕੋਲ ਪਹਿਲਾਂ ਹੀ ਬਹੁਤ ਪਾਣੀ ਹੈ। 3 ਨਦੀਆਂ ਹੋਣ ਦੇ ਬਾਵਜੂਦ ਪੰਜਾਬ ਨੇ ਸਾਨੂੰ ਪਾਣੀ ਨਹੀਂ ਦਿੱਤਾ। ਸਾਡਾ ਪਾਣੀ ਪਹਿਲਾਂ ਸਾਨੂੰ ਵਰਤਣ ਦਿੱਤਾ ਜਾਵੇ। ਪਹਿਲਾਂ ਪਾਣੀ ਖੁਦ ਵਰਤਾਂਗੇ ਫਿਰ ਹੋਰਾਂ ਨੂੰ ਦੇਣ ਬਾਰੇ ਸੋਚਾਂਗੇ।
ਇਹ ਵੀ ਪੜ੍ਹੋ : ਪਟਿਆਲਾ ਰੇਲਵੇ ਸਟੇਸ਼ਨ ‘ਤੇ ਟ੍ਰੇਨ ਹੇਠਾਂ ਆਉਣ ਕਾਰਨ ਕੱ.ਟਿ/ਆ ਕੁੜੀ ਦਾ ਪੈਰ, ਹਸਪਤਾਲ ਕਰਵਾਇਆ ਗਿਆ ਭਰਤੀ
ਜੰਮੂ-ਕਸ਼ਮੀਰ ਦੇ CM ਉਮਰ ਅਬਦੁੱਲਾ ਨੇ ਕਿਹਾ ਕਿ ਜੰਮੂ ਵਿੱਚ ਸੋਕੇ ਵਰਗੀ ਸਥਿਤੀ ਹੈ। ਅਸੀਂ ਪੰਜਾਬ ਨੂੰ ਪਾਣੀ ਕਿਉਂ ਦੇਈਏ? ਸਿੰਧੂ ਜਲ ਸੰਧੀ ਤਹਿਤ ਪੰਜਾਬ ਕੋਲ ਪਹਿਲਾਂ ਹੀ ਬਹੁਤ ਪਾਣੀ ਹੈ। ਕੀ ਉਨ੍ਹਾਂ ਨੇ ਸਾਨੂੰ ਲੋੜ ਪੈਣ ‘ਤੇ ਪਾਣੀ ਦਿੱਤਾ? ਜ਼ਿਕਰਯੋਗ ਹੈ ਕਿ ਪਹਿਲਗਾਮ ਵਿਚ ਹੋਏ ਅੱਤਵਾਦੀ ਹਮਲੇ ਦੇ ਬਾਅਦ ਤੋਂ ਪਾਕਿਸਤਾਨ ਨੂੰ ਜਾਣ ਵਾਲੇ ਪਾਣੀ ਨੂੰ ਰੋਕਣ ਦੀ ਮੰਗ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
The post ਜਲ ਵਿਵਾਦ ‘ਤੇ ਜੰਮੂ-ਕਸ਼ਮੀਰ ਦੇ CM ਬੋਲੇ-‘ਅਸੀਂ ਪੰਜਾਬ ਨੂੰ ਪਾਣੀ ਕਿਉਂ ਦੇਈਏ, ਪੰਜਾਬ ਕੋਲ ਪਹਿਲਾਂ ਹੀ ਬਹੁਤ ਪਾਣੀ ਹੈ’ appeared first on Daily Post Punjabi.