ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਸੁਖਦੇਵ ਸਿੰਘ ਢੀਂਡਸਾ ਦੀ ਅੰਤਿਮ ਅਰਦਾਸ ਮੌਕੇ ਉਨ੍ਹਾਂ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਬੇਹੱਦ ਭਾਵੁਕ ਹੋ ਗਏ। ਇਸ ਮੌਕੇ ਉਨ੍ਹਾਂ ਕਿਹਾ ਕਿ ਮੈਂ ਬਹੁਤ ਭਾਗਾਂ ਵਾਲਾ ਹਾਂ ਤੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਦਾ ਹਾਂ ਕਿ ਮੈਨੂੰ ਢੀਂਡਸਾ ਸਾਬ੍ਹ ਵਰਗੇ ਪਿਤਾ ਮਿਲੇ ਤੇ ਮੈਨੂੰ ਉਨ੍ਹਾਂ ਦੇ ਘਰ ਜਨਮ ਲੈਣ ਦਾ ਸੁਭਾਗ ਮਿਲਿਆ। ਸਾਨੂੰ ਜਿੰਨਾ ਪਿਆਰ ਉਨ੍ਹਾਂ ਤੋਂ ਮਿਲਿਆ ਪਰਮਾਤਮਾ ਕਰੇ ਹਰ ਬੱਚੇ ਨੂੰ ਮਾਂ-ਪਿਓ ਤੋਂ ਇੰਨਾ ਪਿਆਰ ਮਿਲੇ ।
ਉਨ੍ਹਾਂ ਕਿਹਾ ਕਿ ਢੀਂਡਸਾ ਸਾਬ੍ਹ ਨੇ ਆਪਣੀ ਹਰ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਇਆ ਤੇ ਜ਼ਿੰਦਗੀ ‘ਚ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦਿੱਤੀ। ਅੱਜ ਜੋ ਵੀ ਕੁੱਝ ਮੈਂ ਹਾਂ, ਮੈਂ ਸਮਝਦਾ ਹਾਂ ਕਿ ਮੇਰੇ ‘ਚ ਕੋਈ ਕਾਬਲੀਅਤ ਨਹੀਂ, ਸਿਰਫ ਇੱਕੋ ਕਾਬਲੀਅਤ ਹੈ ਕਿ ਮੈਂ ਸ. ਸੁਖਦੇਵ ਸਿੰਘ ਢੀਂਡਸਾ ਦਾ ਪੁੱਤਰ ਹਾਂ।
ਇਹ ਵੀ ਪੜ੍ਹੋ : ਕੁਲਫੀ ਵਿਚੋਂ ਨਿਕਲੀ ਮ/ਰੀ ਹੋਈ ਛਿ/ਪਕ/ਲੀ, ਬੱਚੇ ਨੇ ਰੇਹੜੀ ਵਾਲੇ ਤੋਂ ਖਰੀਦੀ ਸੀ ਚੋਕੋਬਾਰ
ਸੰਗਤ ਨੂੰ ਸੰਬੋਧਨ ਕਰਦਿਆਂ ਪਰਮਿੰਦਰ ਢੀਂਡਸਾ ਨੇ ਕਿਹਾ ਕਿ ਸ. ਢੀਂਡਸਾ ਦਾ ਸੁਪਨਾ ਸੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਅਕਾਲੀ ਦਲ ਹਮੇਸ਼ਾ ਤਕੜਾ ਅਤੇ ਮਜ਼ਬੂਤ ਰਹੇ ਤੇ ਮੈਂ ਭਰੋਸਾ ਦਿਵਾਉਂਦਾ ਹਾਂ ਕਿ ਜੋ ਉਨ੍ਹਾਂ ਦਾ ਪੰਜਾਬ ਤੇ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਸੁਪਨਾ ਸੀ ਉਸਨੂੰ ਸਾਕਾਰ ਕਰਨ ਲਈ ਮੈਂ ਤਤਪਰ ਰਹਾਂਗਾ।
ਸੁਖਬੀਰ ਬਾਦਲ ਨੇ ਸੁਖਦੇਵ ਢੀਂਡਸਾ ਨੂੰ ਯਾਦ ਕੀਤਾ ਤੇ ਕਿਹਾ ਕਿ ਢੀਂਡਸਾ ਸਾਬ੍ਹ ਨੇ ਸਾਰੀ ਜ਼ਿੰਦਗੀ ਲੋਕਾਂ ਦੀ ਸੇਵਾ ‘ਚ ਲਗਾਈ। ਇਹ ਉਹ ਸਖਸ਼ ਸੀ ਜਿਨ੍ਹਾਂ ਨੇ ਆਪਣੇ 50-60 ਸਾਲ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ‘ਚ ਲਾਏ। ਖੇਤਰੀ ਪਾਰਟੀ ਹੋਣ ਕਾਰਨ ਅਕਾਲੀ ਦਲ ਨੇ ਬਹੁਤ ਸੰਘਰਸ਼ ਕੀਤਾ। ਸਾਨੂੰ ਸਾਰਿਆਂ ਨੂੰ ਢੀਂਡਸਾ ਸਾਬ੍ਹ ਦੀ ਜ਼ਿੰਦਗੀ ਤੋਂ ਸਿੱਖਣਾ ਚਾਹੀਦਾ ਹੈ। ਮੇਰੀ ਅਰਦਾਸ ਹੈ ਕਿ ਪਰਮਾਤਮਾ ਉਨ੍ਹਾਂ ਨੂੰ ਆਪਣੀ ਗੋਦ ‘ਚ ਜਗ੍ਹਾ ਦੇਵੇ”
ਵੀਡੀਓ ਲਈ ਕਲਿੱਕ ਕਰੋ -:
The post ਪਿਤਾ ਸੁਖਦੇਵ ਢੀਂਡਸਾ ਦੀ ਅੰਤਿਮ ਅਰਦਾਸ ਮੌਕੇ ਭਾਵੁਕ ਹੋਏ ਪਰਮਿੰਦਰ ਢੀਂਡਸਾ, ਕਹੀ ਇਹ ਗੱਲ appeared first on Daily Post Punjabi.