ਪਾਕਿਸਤਾਨ ਲਈ ਜਾਸੂਸੀ ਦੇ ਦੋਸ਼ ਵਿਚ ਗ੍ਰਿਫਤਾਰ ਪੰਜਾਬ ਦੇ ਯੂਟਿਊਬਰ ਜਸਬੀਰ ਸਿੰਘ ਦੀ ਹਮਾਇਤ ਵਿਚ ਪਾਕਿਸਤਾਨ ਦਾ ਯੂਟਿਊਬਰ ਨਾਸਿਰ ਢਿੱਲੋਂ ਆਇਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜਸਬੀਰ ਸਿੰਘ ਬੇਕਸੂਰ ਹੈ। ਇਸ ਦੇ ਨਾਲ ਹੀ ਉਸ ਨੇ ਇਹ ਵੀ ਕਿਹਾ ਕਿ ਉਹ ਜੋਤੀ ਮਲਹੋਤਰਾ ਨੂੰ ਕਦੇ ਨਹੀਂ ਮਿਲਿਆ।
ਨਾਸਿਰ ਨੇ ਕਿਹਾ ਕਿ ਜਯੋਤੀ ਤੇ ਜਾਨ ਮਾਹਲ ਨਾਲ ਮੇਰੀ ਕੋਈ ਵੀ ਤਸਵੀਰ ਨਹੀਂ ਹੈ। ਜਾਨ ਮਾਹਲ ਪੂਰੀ ਤਰ੍ਹਾਂ ਨਾਲ ਬੇਕਸੂਰ ਹੈ। ਜਾਨ ਮਾਹਲ ਨੂੰ ਫਸਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਮੈਂ ਜਯੋਤੀ ਤੇ ਜਾਨ ਮਾਹਲ ਨੂੰ ਕਦੇ ਨਹੀਂ ਮਿਲਿਆ। ਸਿਰਫ ਸੋਸ਼ਲ ਮੀਡੀਆ ਜ਼ਰੀਏ ਜਾਨ ਮਾਹਲ ਨਾਲ Link ਹੈ ਤੇ ਆਨ ਲਾਈਨ ਪੌਡਕਾਸਟ ‘ਚ ਜਯੋਤੀ ਨਾਲ ਸ਼ਾਮਿਲ ਹੋਇਆ ਸੀ। ਭਾਵੇਂ ਮੇਰੇ ਮੋਬਾਈਲ ਫੋਨ ਦੀ ਜਾਂਚ ਕਰ ਲਈ ਜਾਵੇ।
ਇਹ ਵੀ ਪੜ੍ਹੋ : CM ਮਾਨ ਦਾ ਕਿਸਾਨਾਂ ਨੂੰ ਵੱਡਾ ਤੋਹਫਾ, 4727 ਪਰਿਵਾਰਾਂ ਦਾ 67.84 ਕਰੋੜ ਦਾ ਕਰਜ਼ਾ ਕੀਤਾ ਮਾਫ
ਦੱਸ ਦੇਈਏ ਕਿ ਜਸਬੀਰ ਸਿੰਘ ਨੂੰ ਪੁਲਿਸ ਨੇ ਮੋਹਾਲੀ ਜ਼ਿਲ੍ਹਾ ਅਦਾਲਤ ਵਿਚ ਪੇਸ਼ ਕੀਤਾ ਸੀ। ਅਦਾਲਤ ਨੇ ਉਸ ਨੂੰ 2 ਦਿਨ ਦੀ ਪੁਲਿਸ ਰਿਮਾਂਡ ‘ਤੇ ਭੇਜਿਆ ਹੈ। ਹਾਲਾਂਕਿ ਅਦਾਲਤ ਦੇ ਬਾਹਰ ਜਸਬੀਰ ਦੇ ਵਕੀਲ ਨੇ ਕਿਹਾ ਸੀ ਕਿ ਪੁਲਿਸ ਨੇ ਅਦਾਲਤ ਵਿਚ ਨਾਸਿਰ ਢਿੱਲੋਂ ਦਾ ਕੋਈ ਜ਼ਿਕਰ ਨਹੀਂ ਕੀਤਾ।
ਵੀਡੀਓ ਲਈ ਕਲਿੱਕ ਕਰੋ -:
The post ਜਸਬੀਰ ਸਿੰਘ ਦੀ ਹਮਾਇਤ ‘ਚ ਆਇਆ ਨਾਸਿਰ ਢਿਲੋਂ, ਕਿਹਾ-‘ਜਾਨ ਮਾਹਲ ਨੂੰ ਫਸਾਉਣ ਦੀ ਕੀਤੀ ਜਾ ਰਹੀ ਕੋਸ਼ਿਸ਼’ appeared first on Daily Post Punjabi.