ਕੈਨੇਡਾ ਸਰਕਾਰ ਨੇ ਪੰਜਾਬੀਆਂ ਸਣੇ ਭਾਰਤੀਆਂ ਨੂੰ ਵੱਡਾ ਤੋਹਫਾ ਦਿੱਤਾ ਹੈ। ਕੈਨੇਡਾ ਵੱਲੋਂ ਵਰਕ ਪਰਮਿਟ ਦੇ ਨਿਯਮਾਂ ਵਿਚ ਬਦਲਾਅ ਕੀਤਾ ਗਿਆ ਹੈ। ਇਸ ਨਾਲ ਇਥੇ ਕੰਮ ਕਰਨ ਵਾਲੇ ਵਿਦੇਸ਼ੀ ਲੋਕਾਂ ਨੂੰ ਵੱਡੀ ਰਾਹਤ ਮਿਲਣ ਜਾ ਰਹੀ ਹੈ। ਇਸ ਦਾ ਸਿੱਧਾ ਫਾਇਦਾ ਭਾਰਤੀਆਂ ਨੂੰ ਮਿਲੇਗਾ। ਇਸ ਦੀ ਵਜ੍ਹਾ ਕੈਨੇਡਾ ਵਿਚ ਕੰਮ ਕਰਨ ਵਾਲਿਆਂ ਵਿਚ ਭਾਰਤੀਆਂ ਦੀ ਵੱਡੀ ਗਿਣਤੀ ਹੋਣਾ ਹੈ। ਕੈਨੇਡਾ ਦੀ ਕਰੀਬ 4 ਕਰੋੜ ਦੀ ਆਬਾਦੀ ਵਿਚ 14 ਲੱਖ ਲੋਕ ਭਾਰਤੀ ਮੂਲ ਦੇ ਹਨ। ਭਾਰਤੀ ਵੱਡੀ ਗਿਣਤੀ ਵਿਚ ਪੜ੍ਹਨ ਤੇ ਕੰਮ ਕਰਨ ਲਈ ਕੈਨੇਡਾ ਜਾਂਦੇ ਹਨ। ਅਜਿਹੇ ਵਿਚ ਵਰਕ ਪਰਮਿਟ ਵਿਚ ਛੋਟ ਦਾ ਭਾਰਤੀਆਂ ਨੂੰ ਵੱਡਾ ਫਾਇਦਾ ਹੋਵੇਗਾ।
ਰਿਪੋਰਟ ਮੁਤਾਬਕ ਵਰਕ ਪਰਮਿਟ ਨਿਯਮਾਂ ਵਿਚ ਬਦਲਾਅ ਕੈਨੇਡਾ ਸਰਕਾਰ ਦੀ ਅਸਥਾਈ ਸਰਵਜਨਕ ਨੀਤੀ ਹੈ ਜੋ ਕੈਨੇਡਾ ਵਿਚ ਵਿਦੇਸ਼ੀ ਨਾਗਰਿਕਾਂ ਨੂੰ ਰੋਜ਼ਗਾਰ ਬਦਲਣ ‘ਤੇ ਕੁਝ ਜ਼ਰੂਰਤਾਂ ਤੋਂ ਛੋਟ ਦਿੰਦੀ ਹੈ। ਇਸ ਬਦਲਾਅ ਦੇ ਬਾਅਦ ਵਿਦੇਸ਼ੀ ਕਾਮੇ ਵਰਕ ਪਰਮਿਟ ਆਉਣ ਤੋਂ ਪਹਿਲਾਂ ਤੇ ਵਰਕ ਪਰਮਿਟ ਅਰਜ਼ੀ ਲੰਬਿਤ ਹੋਣ ‘ਤੇ ਵੀ ਕੰਮ ਕਰਨਾ ਜਾਰੀ ਰੱਖ ਸਕਦੇ ਹਨ।
ਕੈਨੇਡਾ ਵਿਚ ਨਵੇਂ ਵਰਕ ਪਰਮਿਟ ਨਿਯਮਾਂ ਤਹਿਤ ਵੈਧ ਵਰਕ ਪਰਮਿਟ ਵਾਲੇ ਵਿਦੇਸ਼ੀ ਕਾਮਿਆਂ ਨੂੰ ਨਵਾਂ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਇਕ ਨਵਾਂ ਵਰਕ ਪਰਮਿਟ ਲੈਣ ਦੀ ਲੋੜ ਹੁੰਦੀ ਹੈ, ਉਹ ਆਪਣੇ ਵਰਕ ਪਰਮਿਟ ਲੰਬਿਤ ਹੋਣ ‘ਤੇ ਵੀ ਨਵਾਂ ਕੰਮ ਸ਼ੁਰੂ ਕਰ ਸਕਦੇ ਹਨ। ਅਜੇ ਤੱਕ ਮੇਂਟੇਨ ਸਟੇਟਸ ‘ਤੇ ਰਹਿਣ ਵਾਲੇ ਵਿਦੇਸ਼ੀਆਂ ਅਤੇ ਵਰਕ ਪਰਮਿਟ ਲੰਬਿਤ ਰਹਿਣ ਦੌਰਾਨ ਕੰਮ ਕਰਨ ਲਈ ਰਜਿਸਟਰਡ ਵਰਕ ਪਰਮਿਟ ‘ਤੇ ਦੀ ਮਿਆਦ ਪੂਰੀ ਹੋਣ ਦੇ ਬਾਅਦ ਨਵੇਂ ਮਾਲਕ ਕੋਲ ਨਹੀਂ ਜਾ ਸਕਦੇ ਹਨ। ਅਜਿਹੇ ਲੋਕਾਂ ਨੂੰ ਇਸ ਨਵੇਂ ਨਿਯਮ ਨਾਲ ਫਾਇਦਾ ਹੋਵੇਗਾ।
ਇਹ ਵੀ ਪੜ੍ਹੋ : ਬੱਚਿਆਂ ਨੂੰ ਗੈਰ-ਕਾਨੂੰਨੀ ਗੋਦ ਲੈਣ ‘ਤੇ ਲੱਗੇਗੀ ਰੋਕ, ਮਾਨ ਸਰਕਾਰ ਨੇ ਦਿੱਤੀਆਂ ਸਖਤ ਹਿਦਾਇਤਾਂ
ਕੈਨੇਡਾ ਵਿਚ ਰਹਿਣ ਵਾਲੇ ਉਹ ਵਿਦੇਸ਼ੀ ਕਾਮੇ ਜਿਨ੍ਹਾਂ ਕੋਲ ਵੈਧ ਵਰਕ ਪਰਮਿਟ ਹੈ, ਜੋ ਉਨ੍ਹਾਂ ਨੂੰ ਇਕ ਖਾਸ ਮਾਲਕ ਲਈ ਕੰਮ ਕਰਨ ਤੱਕ ਸੀਮਤ ਕਰਦਾ ਹੈ ਪਰ ਜੇਕਰ ਉਹ ਕਿਸੇ ਹੋਰ ਨੌਕਰੀ ਲਈ ਜਾਣਾ ਚਾਹੁੰਦੇ ਹਨ, ਤਾਂ ਉਹਨਾਂ ਨੂੰ ਵੀ ਲਾਭ ਮਿਲੇਗਾ। ਵਿਦੇਸ਼ੀ ਕਾਮਿਆਂ ਲਈ ਇਸ ਨਵੇਂ ਨਿਯਮ ਦਾ ਫਾਇਦਾ ਚੁੱਕਣ ਲਈ ਸਭ ਤੋਂ ਮਹੱਤਵਪੂਰਨ ਸ਼ਰਤ ਇਹ ਹੈ ਕਿ ਉਨ੍ਹਾਂ ਨੂੰ ਵਰਕ ਪਰਮਿਟ ਨਵੀਨੀਕਰਨ ਦਾਖਲ ਕਰਨਾ ਹੋਵੇਗਾ। ਵਿਦੇਸ਼ੀ ਕਾਮੇ ਵੀ ਨਵੇਂ ਨਿਯਮਾਂ ਤਹਿਤ ਕੰਮ ਕਰਨਾ ਸ਼ੁਰੂ ਕਰ ਸਕਦੇ ਹਨ ਜੇਕਰ ਇੱਕ ਨਵੀਂ ਵਰਕ ਪਰਮਿਟ ਅਰਜ਼ੀ ਜਮ੍ਹਾਂ ਕਰਵਾਈ ਗਈ ਹੈ ਜਿਸ ਲਈ ਅਜੇ ਤੱਕ ਕੋਈ ਫੈਸਲਾ ਨਹੀਂ ਲਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
The post ਕੈਨੇਡਾ ਸਰਕਾਰ ਦਾ ਪੰਜਾਬੀਆਂ ਨੂੰ ਵੱਡਾ ਤੋਹਫਾ, ਵਰਕ ਪਰਮਿਟ ਨਿਯਮਾਂ ‘ਚ ਕੀਤਾ ਬਦਲਾਅ appeared first on Daily Post Punjabi.