ਪੁਣੇ ‘ਚ ਵੱਡਾ ਹਾਦਸਾ, ਨਦੀ ‘ਤੇ ਬਣਿਆ ਪੁਲ ਟੁੱਟਿਆ, ਕਈ ਸੈਲਾਨੀ ਰੁੜੇ, ਰੈਸਕਿਊ ਜਾਰੀ

ਮਹਾਰਾਸ਼ਟਰ ਦੇ ਪੁਣੇ ਦੇ ਕੁੰਡਮਾਲਾ ਇਲਾਕੇ ਵਿੱਚ ਇੰਦਰਾਯਣੀ ਨਦੀ ‘ਤੇ ਬਣਿਆ ਇੱਕ ਖਸਤਾ ਹਾਲਤ ਪੁਲ ਢਹਿ ਗਿਆ। ਉਸ ਵੇਲੇ ਇਹ ਢਹਿ ਗਿਆ ਤਾਂ ਪੁਲ ‘ਤੇ ਬਹੁਤ ਸਾਰੇ ਸੈਲਾਨੀ ਮੌਜੂਦ ਸਨ। ਭਾਰੀ ਬਾਰਿਸ਼ ਤੋਂ ਬਾਅਦ ਨਦੀ ਵਿੱਚ ਵਧੇ ਹੋਏ ਵਹਾਅ ਨੂੰ ਦੇਖਣ ਲਈ ਸੈਲਾਨੀ ਗਏ ਹੋਏ ਸਨ। ਪੁਲ ਢਹਿਣ ਨਾਲ ਲਗਭਗ 25 ਤੋਂ 30 ਸੈਲਾਨੀ ਨਦੀ ਵਿੱਚ ਰੁੜ ਗਏ। ਹੁਣ ਤੱਕ ਮਿਲੀ ਜਾਣਕਾਰੀ ਮੁਤਾਬਕ 6 ਲੋਕਾਂ ਦੀ ਮੌਤ ਹੋ ਗਈ ਹੈ ਜਦੋਂਕਿ ਕੁਝ ਲੋਕਾਂ ਨੂੰ ਬਚਾਇਆ ਗਿਆ ਹੈ। ਇਹ ਘਟਨਾ ਮਾਵਲ ਦੇ ਤਾਲੇਗਾਂਵ ਦਭਾਦੇ ਕਸਬੇ ਦੀ ਹੈ। ਇਹ ਸਥਾਨਕ ਲੋਕਾਂ ਵਿੱਚ ਇੱਕ ਮਸ਼ਹੂਰ ਸੈਰ-ਸਪਾਟਾ ਸਥਾਨ ਹੈ।

ਜਾਣਕਾਰੀ ਮੁਤਾਬਕ ਪੁਣੇ ਵਿੱਚ ਇੰਦਰਾਯਣੀ ਨਦੀ ‘ਤੇ ਬਣੇ ਪੁਲ ਦੇ ਇੱਕ ਹਿੱਸੇ ਦੇ ਢਹਿ ਜਾਣ ਕਾਰਨ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿੱਚ 20 ਤੋਂ 25 ਸੈਲਾਨੀਆਂ ਦੇ ਰੁੜ ਜਾਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਮੁਤਾਬਕ ਪੁਲ ਨੂੰ ਦੋ-ਤਿੰਨ ਦਿਨ ਪਹਿਲਾਂ ਬੰਦ ਕਰ ਦਿੱਤਾ ਗਿਆ ਸੀ। ਹਾਲਾਂਕਿ, ਪੁਲ ਦੇ ਨੇੜੇ ਕੋਈ ਵੀ ਪੁਲਿਸ ਕਰਮਚਾਰੀ ਮੌਜੂਦ ਨਹੀਂ ਸੀ। ਪੁਲ ਦੀ ਹਾਲਤ ਖ਼ਸਤਾ ਹੋਣ ਕਾਰਨ ਇਸ ਨੂੰ ਬੰਦ ਕਰ ਦਿੱਤਾ ਗਿਆ ਸੀ ਪਰ ਜਦੋਂ ਪੁਲ ਢਹਿਣ ਦਾ ਹਾਦਸਾ ਵਾਪਰਿਆ, ਉਸ ਸਮੇਂ ਲੋਕ ਪੁਲ ‘ਤੇ ਖੜ੍ਹੇ ਸਨ। ਮੀਂਹ ਤੋਂ ਬਾਅਦ ਨਦੀ ਵਿੱਚ ਪਾਣੀ ਦੇ ਤੇਜ਼ ਵਹਾਅ ਨੂੰ ਦੇਖਣ ਲਈ ਲੋਕ ਉੱਪਰ ਚੜ੍ਹ ਗਏ ਸਨ।

ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਸਥਾਨਕ ਪੁਲਿਸ, ਪਿੰਡ ਵਾਸੀ ਅਤੇ ਆਫ਼ਤ ਰਾਹਤ ਕਰਮਚਾਰੀ ਮੌਕੇ ‘ਤੇ ਪਹੁੰਚ ਗਏ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ। ਮਾਵਲ ਖੇਤਰ ਵਿੱਚ ਪਿਛਲੇ ਦੋ ਦਿਨਾਂ ਤੋਂ ਭਾਰੀ ਮੀਂਹ ਪੈ ਰਿਹਾ ਹੈ ਅਤੇ ਇੰਦਰਾਣੀ ਦੇ ਪਾਣੀ ਦਾ ਪੱਧਰ ਵਧ ਗਿਆ ਹੈ। ਇਸ ਕਾਰਨ ਏਜੰਸੀਆਂ ਨਦੀ ਵਿੱਚ ਡਿੱਗਣ ਵਾਲੇ ਸੈਲਾਨੀਆਂ ਨੂੰ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀਆਂ ਹਨ। ਹੁਣ ਤੱਕ 6 ਤੋਂ 7 ਲੋਕਾਂ ਨੂੰ ਬਚਾਇਆ ਗਿਆ ਹੈ।

ਮੌਕੇ ‘ਤੇ ਮੌਜੂਦ ਰਾਹਤ ਅਤੇ ਬਚਾਅ ਟੀਮ ਨੇ ਹੁਣ ਤੱਕ 6 ਤੋਂ 7 ਲੋਕਾਂ ਨੂੰ ਬਚਾਇਆ ਹੈ। ਇਸ ਹਾਦਸੇ ਵਿੱਚ ਹੁਣ ਤੱਕ ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਬਾਕੀ ਲੋਕਾਂ ਨੂੰ ਬਚਾਉਣ ਲਈ ਬਚਾਅ ਕਾਰਜ ਜਾਰੀ ਹੈ। ਲੋਕਾਂ ਨੇ ਕਿਹਾ ਕਿ ਇਹ ਹਾਦਸਾ ਪ੍ਰਸ਼ਾਸਨ ਦੀ ਲਾਪਰਵਾਹੀ ਕਾਰਨ ਹੋਇਆ ਹੈ। ਇਸ ਦੇ ਨਾਲ ਹੀ ਲੋਕਾਂ ਨੇ ਕਿਹਾ ਕਿ ਹਾਦਸੇ ਦੌਰਾਨ ਮੌਕੇ ‘ਤੇ ਬਚਾਅ ਬਹੁਤ ਦੇਰੀ ਨਾਲ ਸ਼ੁਰੂ ਹੋਇਆ। ਮੌਕੇ ‘ਤੇ ਮੌਜੂਦ ਲੋਕਾਂ ਨੇ ਪ੍ਰਸ਼ਾਸਨ ਨੂੰ ਹਾਦਸੇ ਬਾਰੇ ਸੂਚਿਤ ਕੀਤਾ ਸੀ।

ਇੰਦਰਾਣੀ ਨਦੀ ‘ਤੇ ਪੁਲ ਦੇ ਢਹਿਣ ‘ਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕਿਹਾ ਕਿ ਮਾਵਲ ਵਿੱਚ ਪੁਲ ਢਹਿਣ ਦੀ ਘਟਨਾ ਵਾਪਰੀ ਹੈ। ਮੈਂ ਡਿਵੀਜ਼ਨਲ ਕਮਿਸ਼ਨਰ, ਤਹਿਸੀਲਦਾਰ ਅਤੇ ਪੁਲਿਸ ਕਮਿਸ਼ਨਰ ਨਾਲ ਗੱਲ ਕੀਤੀ ਹੈ। ਕੁਝ ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਕੁਝ ਲੋਕ ਫਸੇ ਹੋਏ ਵੀ ਹਨ। ਐਨਡੀਆਰਐਫ ਦੀ ਟੀਮ ਉੱਥੇ ਪਹੁੰਚ ਰਹੀ ਹੈ। ਇਹ ਸੰਭਵ ਹੈ ਕਿ ਕੁਝ ਲੋਕ ਰੁੜ ਗਏ ਹੋਣ। ਸਾਨੂੰ ਅਜੇ ਤੱਕ ਇਸ ਸਬੰਧ ਵਿੱਚ ਕਿਸੇ ਜਾਨੀ ਨੁਕਸਾਨ ਦੀ ਪੁਸ਼ਟੀ ਨਹੀਂ ਮਿਲੀ ਹੈ। ਇਸ ਲਈ, ਇਸ ਬਾਰੇ ਹੁਣੇ ਗੱਲ ਕਰਨਾ ਉਚਿਤ ਨਹੀਂ ਹੋਵੇਗਾ। ਮੈਂ ਪੂਰੀ ਜਾਣਕਾਰੀ ਮਿਲਣ ਤੋਂ ਬਾਅਦ ਹੀ ਇਸ ਬਾਰੇ ਜਾਣਕਾਰੀ ਦੇਵਾਂਗਾ। ਫਿਲਹਾਲ ਪ੍ਰਸ਼ਾਸਨ ਲੋਕਾਂ ਨੂੰ ਰਾਹਤ ਪ੍ਰਦਾਨ ਕਰਨ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ।

ਵੀਡੀਓ ਲਈ ਕਲਿੱਕ ਕਰੋ -:

The post ਪੁਣੇ ‘ਚ ਵੱਡਾ ਹਾਦਸਾ, ਨਦੀ ‘ਤੇ ਬਣਿਆ ਪੁਲ ਟੁੱਟਿਆ, ਕਈ ਸੈਲਾਨੀ ਰੁੜੇ, ਰੈਸਕਿਊ ਜਾਰੀ appeared first on Daily Post Punjabi.



source https://dailypost.in/news/bridge-over-river-collapses/
Previous Post Next Post

Contact Form