ਸੁਲਤਾਨਪੁਰ ਲੋਧੀ ਦੇ ਪਿੰਡ ਨੂਰਪੁਰ ਜਨੂਹਾ ਵਿਖੇ ਦਰਦਨਾਕ ਹਾਦਸਾ ਵਾਪਰਿਆ ਹੈ। ਘਰ ਤੋਂ ਕਿਸੇ ਘਰੇਲੂ ਕੰਮ ਲਈ ਬਾਈਕ ‘ਤੇ ਸਵਾਰ ਹੋ ਕੇ ਨੌਜਵਾਨ ਗਿਆ ਸੀ ਤੇ ਬਾਅਦ ਵਿਚ ਕਦੇ ਘਰ ਨਹੀਂ ਪਰਤਿਆ। ਪਰਿਵਾਰ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਪੁੱਤ ਦਾ ਐਕਸੀਡੈਂਟ ਹੋ ਗਿਆ ਹੈ। ਜਦੋਂ ਉਹ ਘਟਨਾ ਵਾਲੀ ਥਾਂ ‘ਤੇ ਪਹੁੰਚਦੇ ਹਨ ਤਾਂ ਉਦੋਂ ਤੱਕ ਉਸ ਦੇ ਸਾਹ ਮੁੱਕ ਚੁੱਕੇ ਹੁੰਦੇ ਹਨ। ਮ੍ਰਿਤਕ ਨੌਜਵਾਨ ਦੀ ਉਮਰ 16 ਤੋਂ 17 ਸਾਲ ਦੇ ਵਿਚ ਦੱਸੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਮ੍ਰਿਤਕ ਦੇ ਪਿਤਾ ਦੀ ਵੀ ਮੌਤ ਹੋ ਚੁੱਕੀ ਹੈ। ਇਹ ਵਿਧਵਾ ਮਾਂ ਦਾ ਇਕਲੌਤਾ ਸਹਾਰਾ ਸੀ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰ ਕਿਸ ਵਾਹਨ ਨਾਲ ਇਸ ਦੀ ਬਾਈਕ ਟਕਰਾਈ। ਪਰਿਵਾਰ ਨੂੰ ਜਦੋਂ ਨੌਜਵਾਨ ਦੇ ਐਕਸੀਡੈਂਟ ਦੀ ਖਬਰ ਮਿਲਦੀ ਹੈ ਤਾਂ ਉਸ ਕਪੂਰਥਲਾ ਹਸਪਤਾਲ ਲਿਜਾਇਆ ਜਾਂਦਾ ਹੈ ਜਿਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਜਾਂਦਾ ਹੈ। ਪਰਿਵਾਰ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਕਿ ਆਖਿਰ ਕਿਸ ਤਰ੍ਹਾਂ ਨੌਜਵਾਨ ਦੀ ਮੌਤ ਹੋ ਗਈ ਹੈ। ਸੀਸੀਟੀਵ ਫੁਟੇਜ ਖੰਗਾਲਣ ਦੀ ਮੰਗ ਕੀਤੀ ਜਾ ਰਹੀ ਹੈ।
ਮ੍ਰਿਤਕ ਦੀ ਪਛਾਣ ਰੋਹਨ ਜੈਨ ਵਜੋਂ ਹੋਈ ਹੈ। ਰੋਹਨ ਦੇ ਚਾਚੇ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਹ ਘਰੋਂ ਕਿਸੇ ਘਰ ਦੇ ਕੰਮ ਲਈ ਬਾਈਕ ‘ਤੇ ਨਿਕਲਿਆ ਸੀ ਤੇ ਰਸਤੇ ਵਿਚ ਹੀ ਉਹ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ। ਰੋਹਨ ਅਜੇ ਪੜ੍ਹਦਾ ਸੀ। ਪੁਲਿਸ ਕੋਲੋਂ ਜਾਂਚ ਦੀ ਮੰਗ ਕੀਤੀ ਜਾ ਰਹੀ ਕਿ ਆਖਿਰ ਕਿਸ ਵਾਹਨ ਨਾਲ ਟਕਰਾਉਣ ਦੇ ਬਾਅਦ ਰੋਹਨ ਦੀ ਮੌਤ ਹੋਈ ਹੈ ਤੇ ਉਸ ਖਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਵੀਡੀਓ ਲਈ ਕਲਿੱਕ ਕਰੋ -:
The post ਸੁਲਤਾਨਪੁਰ ਲੋਧੀ : ਸੜਕ ਹਾਦਸੇ ‘ਚ 17 ਸਾਲਾ ਨੌਜਵਾਨ ਦੇ ਮੁੱਕੇ ਸਾਹ, ਪਰਿਵਾਰ ਦਾ ਰੋ-ਰੋ ਬੁਰਾ ਹਾਲ appeared first on Daily Post Punjabi.