PM ਮੋਦੀ ਬੋਲੇ-‘ਭਾਰਤ ਨਾਲ ਟਕਰਾਉਣ ਵਾਲੇ ਦਾ ਇੱਕੋ ਹੀ ਅੰਜਾਮ ਹੋਵੇਗਾ ‘ਵਿਨਾਸ਼’

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਸਵੇਰੇ ਪੰਜਾਬ ਦੇ ਆਦਮਪੁਰ ਏਅਰਬੇਸ ਪਹੁੰਚੇ। ਇੱਥੇ ਉਹ ਹਵਾਈ ਸੈਨਾ ਦੇ ਜਵਾਨਾਂ ਨੂੰ ਮਿਲੇ। ਇਸ ਤੋਂ ਬਾਅਦ ਉਨ੍ਹਾਂ ਨੇ 28 ਮਿੰਟ ਤੱਕ ਸੈਨਿਕਾਂ ਨੂੰ ਸੰਬੋਧਨ ਵੀ ਕੀਤਾ।

ਪੀ.ਐੱਮ. ਮੋਦੀ ਨੇ ਕਿਹਾ ਕਿ ‘ਭਾਰਤ ਨਾਲ ਟਕਰਾਉਣ ਵਾਲੇ ਦਾ, ਭਾਰਤ ਵਿੱਚ ਮਾਸੂਮ ਲੋਕਾਂ ਦਾ ਖੂਨ ਵਹਾਉਣ ਦਾ ਸਿਰਫ਼ ਇੱਕ ਹੀ ਅੰਜਾਮ ਹੋਵੇਗਾ – ਵਿਨਾਸ਼ ਤੇ ਮਹਾਵਿਨਾਸ਼’, ਭਾਰਤੀ ਫੌਜ, ਹਵਾਈ ਫੌਜ ਅਤੇ ਜਲ ਸੈਨਾ ਨੇ ਪਾਕਿਸਤਾਨੀ ਫੌਜ ਨੂੰ ਹਰਾ ਦਿੱਤਾ ਹੈ ਜਿਸ ‘ਤੇ ਇਹ ਅੱਤਵਾਦੀ ਭਰੋਸਾ ਕਰ ਕੇ ਬੈਠੇ ਸਨ।

ਉਨ੍ਹਾਂ ਕਿਹਾ, ‘ਪਾਕਿਸਤਾਨ ਵਿੱਚ ਅਜਿਹੀ ਕੋਈ ਥਾਂ ਨਹੀਂ ਹੈ ਜਿੱਥੇ ਅੱਤਵਾਦੀ ਬੈਠ ਕੇ ਚੈਨ ਨਾਲ ਸਾਹ ਲੈ ਸਕਣ।’ ਅਸੀਂ ਘਰ ਵਿੱਚ ਵੜ ਕੇ ਮਾਰਾਂਗੇ ਅਤੇ ਬਚਣ ਦਾ ਮੌਕਾ ਵੀ ਨਹੀਂ ਦੇਵਾਂਗੇ। ਪਾਕਿਸਤਾਨ ਨੂੰ ਸਾਡੇ ਡਰੋਨਾਂ, ਮਿਸਾਈਲਾਂ ਬਾਰੇ ਸੋਚ ਕੇ ਕਈ ਦਿਨਾਂ ਤੱਕ ਨੀਂਦ ਨਹੀਂ ਆਏਗੀ।

ਉਨ੍ਹਾਂ ਕਿਹਾ ਕਿ ਪਾਕਿਸਤਾਨ ਦੀ ਅਪੀਲ ਤੋਂ ਬਾਅਦ ਭਾਰਤ ਨੇ ਆਪਣੀ ਫੌਜੀ ਕਾਰਵਾਈ ਨੂੰ ਸਿਰਫ਼ ਮੁਲਤਵੀ ਕੀਤਾ ਹੈ। ਜੇ ਪਾਕਿਸਤਾਨ ਦੁਬਾਰਾ ਅੱਤਵਾਦੀ ਗਤੀਵਿਧੀਆਂ ਜਾਂ ਫੌਜੀ ਹਿਮਾਚਲ ਦਾ ਸਹਾਰਾ ਲੈਂਦਾ ਹੈ, ਤਾਂ ਅਸੀਂ ਢੁਕਵਾਂ ਜਵਾਬ ਦੇਵਾਂਗੇ। ਇਹ ਜਵਾਬ ਆਪਣੀਆਂ ਸ਼ਰਤਾਂ ‘ਤੇ, ਆਪਣੇ ਤਰੀਕੇ ਨਾਲ ਹੋਵੇਗਾ। ਇਸ ਫੈਸਲੇ ਦੀ ਨੀਂਹ, ਇਸ ਪਿੱਛੇ ਲੁਕਿਆ ਆਤਮਵਿਸ਼ਵਾਸ, ਤੁਹਾਡਾ ਸਬਰ, ਹਿੰਮਤ, ਬਹਾਦਰੀ ਅਤੇ ਚੌਕਸੀ ਹੈ।

Special experience: PM visits Punjab's Adampur air base, shares pics with jawans - India Today

ਤੁਹਾਡੀ ਹਿੰਮਤ, ਇਹ ਜਨੂੰਨ, ਇਹ ਉਤਸ਼ਾਹ ਇਸ ਤਰ੍ਹਾਂ ਹੀ ਬਰਕਰਾਰ ਰੱਖਣਾ ਪਵੇਗਾ। ਸਾਨੂੰ ਲਗਾਤਾਰ ਮੁਸ਼ਤੈਦ ਰਹਿਣਾ ਪਵੇਗਾ। ਸਾਨੂੰ ਤਿਆਰ ਰਹਿਣਾ ਪਵੇਗਾ। ਸਾਨੂੰ ਦੁਸ਼ਮਣ ਨੂੰ ਯਾਦ ਦਿਵਾਉਂਦੇ ਰਹਿਣਾ ਪਵੇਗਾ ਕਿ ਇਹ ਇੱਕ ਨਵਾਂ ਭਾਰਤ ਹੈ, ਇਹ ਸ਼ਾਂਤੀ ਚਾਹੁੰਦਾ ਹੈ, ਪਰ ਜੇਕਰ ਮਨੁੱਖਤਾ ‘ਤੇ ਹਮਲਾ ਹੁੰਦਾ ਹੈ ਤਾਂ ਭਾਰਤ ਇਹ ਵੀ ਚੰਗੀ ਤਰ੍ਹਾਂ ਜਾਣਦਾ ਹੈ ਕਿ ਜੰਗ ਦੇ ਮੋਰਚੇ ‘ਤੇ ਦੁਸ਼ਮਣ ਨੂੰ ਕਿਵੇਂ ਮਿੱਟੀ ਵਿਚ ਮਿਲਾਉਣਾ ਹੈ।

ਪੀ.ਐੱਮ. ਮੋਦੀ ਨੇ ਕਿਹਾ ਕਿ ਅੱਜ ਸਾਡੇ ਕੋਲ ਨਵੀਂ ਤਕਨਾਲੋਜੀ ਦੀ ਸਮਰੱਥਾ ਹੈ ਜਿਸਦਾ ਸਾਹਮਣਾ ਪਾਕਿਸਤਾਨ ਨਹੀਂ ਕਰ ਸਕਦਾ। ਹਵਾਈ ਫੌਜ ਸਮੇਤ ਸਾਰੀਆਂ ਫੌਜਾਂ ਕੋਲ ਦੁਨੀਆ ਦੀ ਸਭ ਤੋਂ ਵਧੀਆ ਤਕਨਾਲੋਜੀ ਪਹੁੰਚੀ ਹੈ, ਨਵੀਂ ਤਕਨਾਲੋਜੀ ਦੇ ਨਾਲ ਚੁਣੌਤੀਆਂ ਵੀ ਵੱਡੀਆਂ ਹੋ ਜਾਂਦੀਆਂ ਹਨ। ਕਾਂਪਲੀਕੇਟਿਡ ਅਤੇ ਸੋਫੇਸਟਿਕੇਟੇਡ ਸਿਸਟਮ ਨੂੰ ਮੈਟੇਨ ਕਰਨਾ ਅਤੇ ਐਫੀਸ਼ਿਐਂਸੀ ਨਾਲ ਚਲਾਉਣਾ ਸਕਿੱਲ ਹੈ। ਤੁਸੀਂ ਸਾਬਤ ਕਰ ਦਿੱਤਾ ਹੈ ਕਿ ਤੁਸੀਂ ਇਸ ਗੇਮ ਵਿੱਚ ਦੁਨੀਆ ਵਿਚ ਬਿਹਤਰੀਨ ਹੋ। ਭਾਰਤੀ ਹਵਾਈ ਫੌਜ ਦੁਸ਼ਮਣ ਨੂੰ ਸਿਰਫ਼ ਹਥਿਆਰਾਂ ਨਾਲ ਹੀ ਨਹੀਂ, ਸਗੋਂ ਡੇਟਾ ਅਤੇ ਡਰੋਨਾਂ ਨਾਲ ਵੀ ਹਰਾਉਣ ਵਿੱਚ ਮਾਹਰ ਹੋ ਗਈ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਹੁਣ ਭਾਰਤੀ ਫੌਜਾਂ ਦੇ ਮਜ਼ਬੂਤ ​​ਸੁਭਾਅ ਦੀ ਪਛਾਣ ਹੈ। ਆਪ੍ਰੇਸ਼ਨ ਸਿੰਦੂਰ ਵਿੱਚ ਮਨੁੱਖੀ ਸ਼ਕਤੀ ਅਤੇ ਮਸ਼ੀਨਾਂ ਵਿਚਕਾਰ ਤਾਲਮੇਲ ਵੀ ਸ਼ਾਨਦਾਰ ਰਿਹਾ ਹੈ। ਭਾਰਤ ਦੇ ਰਵਾਇਤੀ ਹਵਾਈ ਰੱਖਿਆ ਪ੍ਰਣਾਲੀਆਂ, ਆਕਾਸ਼ ਵਰਗੇ ਮੇਡ ਇਨ ਇੰਡੀਆ ਪਲੇਟਫਾਰਮ, S-400 ਵਰਗੇ ਆਧੁਨਿਕ ਰੱਖਿਆ ਪ੍ਰਣਾਲੀਆਂ ਨੇ ਬੇਮਿਸਾਲ ਮਜ਼ਬੂਤੀ ਦਿੱਤੀ ਹੈ।

ਉਨ੍ਹਾਂ ਕਿਹਾ ਕਿ ਇੱਕ ਮਜ਼ਬੂਤ ​​ਸੁਰੱਖਿਆ ਢਾਲ ਭਾਰਤ ਦੀ ਪਛਾਣ ਬਣ ਗਈ ਹੈ। ਪਾਕਿਸਤਾਨ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਸਾਡੇ ਹਵਾਈ ਅੱਡੇ ਜਾਂ ਰੱਖਿਆ ਬੁਨਿਆਦੀ ਢਾਂਚਾ ਪ੍ਰਭਾਵਿਤ ਨਹੀਂ ਹੋਇਆ। ਇਸ ਦਾ ਸਿਹਰਾ ਤੁਹਾਨੂੰ ਸਾਰਿਆਂ ਨੂੰ ਜਾਂਦਾ ਹੈ ਪਾਕਿਸਤਾਨ ਦੇ ਡਰੋਨ, ਇਸਦੇ ਯੂਏਵੀ, ਜਹਾਜ਼, ਮਿਜ਼ਾਈਲਾਂ ਨੂੰ ਸਾਡੀ ਮਜ਼ਬੂਤ ​​ਹਵਾਈ ਰੱਖਿਆ ਨੇ ਤਬਾਹ ਕਰ ਦਿੱਤਾ। ਮੈਂ ਦੇਸ਼ ਦੇ ਸਾਰੇ ਹਵਾਈ ਅੱਡਿਆਂ ਨਾਲ ਜੁੜੇ ਲੀਡਰਸ਼ਿਪ ਅਤੇ ਹਵਾਈ ਯੋਧਿਆਂ ਦੀ ਦਿਲੋਂ ਕਦਰ ਕਰਦਾ ਹਾਂ। ਤੁਸੀਂ ਸੱਚਮੁੱਚ ਬਹੁਤ ਵਧੀਆ ਕੰਮ ਕੀਤਾ ਹੈ।

India Is Eternally Grateful To Armed Forces: PM Modi Visits Adampur Airbase After 'Operation Sindoor' | Nation

ਅੱਤਵਾਦ ਵਿਰੁੱਧ ਭਾਰਤ ਦੀ ਲਕਸ਼ਮਣ ਰੇਖਾ ਬਹੁਤ ਸਪੱਸ਼ਟ ਹੈ ਕਿ ਜੇ ਹੁਣ ਕੋਈ ਅੱਤਵਾਦੀ ਹਮਲਾ ਹੁੰਦਾ ਹੈ, ਤਾਂ ਭਾਰਤ ਢੁਕਵਾਂ ਜਵਾਬ ਦੇਵੇਗਾ। ਸਰਜੀਕਲ ਸਟ੍ਰਾਈਕ ਵਿੱਚ ਦੇਖਿਆ, ਹਵਾਈ ਹਮਲੇ ਵਿੱਚ ਦੇਖਿਆ ਅਤੇ ਹੁਣ ਆਪ੍ਰੇਸ਼ਨ ਸਿੰਦੂਰ ਭਾਰਤ ਦਾ ਨਿਊ ਨਾਰਮਲ ਹੈ। ਕੱਲ੍ਹ ਵੀ ਇਹ ਕਿਹਾ ਗਿਆ ਸੀ ਕਿ ਭਾਰਤ ਨੇ ਹੁਣ ਤਿੰਨ ਸਿਧਾਂਤ ਤੈਅ ਕਰ ਲਏ ਹਨ।

ਪਹਿਲਾ: ਜੇ ਭਾਰਤ ‘ਤੇ ਕੋਈ ਅੱਤਵਾਦੀ ਹਮਲਾ ਹੁੰਦਾ ਹੈ, ਤਾਂ ਅਸੀਂ ਆਪਣੇ ਤਰੀਕੇ ਨਾਲ, ਆਪਣੀਆਂ ਸ਼ਰਤਾਂ ‘ਤੇ ਅਤੇ ਆਪਣੇ ਸਮੇਂ ‘ਤੇ ਜਵਾਬ ਦਿਆਂਗੇ।
ਦੂਜਾ: ਭਾਰਤ ਕਿਸੇ ਵੀ ਪ੍ਰਮਾਣੂ ਬਲੈਕਮੇਲਿੰਗ ਨੂੰ ਬਰਦਾਸ਼ਤ ਨਹੀਂ ਕਰੇਗਾ।
ਤੀਜਾ: ਅਸੀਂ ਅੱਤਵਾਦ ਨੂੰ ਸਰਪ੍ਰਸਤੀ ਦੇਣ ਵਾਲੀ ਸਰਕਾਰ ਅਤੇ ਅੱਤਵਾਦ ਦੇ ਮਾਲਕਾਂ ਨੂੰ ਵੱਖਰੀਆਂ ਹਸਤੀਆਂ ਵਜੋਂ ਨਹੀਂ ਦੇਖਾਂਗੇ। ਦੁਨੀਆ ਵੀ ਭਾਰਤ ਦੀ ਨਵੀਂ ਵਿਵਸਥਾ ਨੂੰ ਸਮਝ ਕੇ ਅੱਗੇ ਵਧ ਰਹੀ ਹੈ।

ਇਹ ਵੀ ਪੜ੍ਹੋ : ਵਿਆਹੁਤਾ ਦੀ ਭੇਤਭਰੇ ਹਲਾਤਾਂ ‘ਚ ਮੌਤ, 4 ਸਾਲਾਂ ਪੁੱਤ ਦੀ ਸੀ ਮਾਂ, ਪੇਕੇ ਪਰਿਵਾਰ ਨੇ ਸਹੁਰਿਆਂ ‘ਤੇ ਲਾਏ ਦੋਸ਼

ਉਨ੍ਹਾਂ ਨੇ ਬੁੱਧ ਅਤੇ ਗੁਰੂ ਗੋਵਿੰਦ ਬਾਰੇ ਗੱਲ ਕੀਤੀ ਅਤੇ ਕਿਹਾ ਕਿ ਅੱਤਵਾਦੀਆਂ ਨੂੰ ਉਨ੍ਹਾਂ ਦੇ ਘਰਾਂ ਦੇ ਅੰਦਰ ਕੁਚਲਿਆ। ਪ੍ਰਧਾਨ ਮੰਤਰੀ ਨੇ ਕਿਹਾ, ਆਪ੍ਰੇਸ਼ਨ ਸਿੰਦੂਰ ਕੋਈ ਆਮ ਫੌਜੀ ਆਪ੍ਰੇਸ਼ਨ ਨਹੀਂ ਹੈ, ਇਹ ਭਾਰਤ ਦੇ ਨੀਤੀ-ਇਰਾਦਿਆਂ ਅਤੇ ਫੈਸਲਾਕੁੰਨ ਸਮਰੱਥਾ ਦਾ ਸੰਗਮ ਹੈ। ਭਾਰਤ ਬੁੱਧ ਦੀ ਧਰਤੀ ਹੈ ਅਤੇ ਗੁਰੂ ਗੋਬਿੰਦ ਦੀ ਵੀ ਧਰਤੀ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਕਿ ਸਵਾਲ ਲਾਖ ਸੇ ਏਕ ਲੜਾਊਂ, ਚਿਰਿਅਨ ਤੇ ਮੈਂ ਬਾਜ ਤੁੜਾਊਂ, ਤਬ ਗੋਵਿੰਦ ਸਿੰਘ ਨਾਮ ਕਹਾਊਂ।

ਜਦੋਂ ਸਾਡੀਆਂ ਭੈਣਾਂ ਅਤੇ ਧੀਆਂ ਦੇ ਸਿੰਦੂਰ ਖੋਹੇ ਗਏ ਤਾਂ ਅਸੀਂ ਅੱਤਵਾਦੀਆਂ ਦੇ ਫਨ ਨੂੰ ਉਨ੍ਹਾਂ ਦੇ ਘਰ ਵਿਚ ਵੜ ਕੇ ਕੁਚਲ ਦਿੱਤਾ। ਉਹ ਕਾਇਰਾਂ ਵਾਂਗ ਲੁਕ ਕੇ ਆਏ ਪਰ ਭੁੱਲ ਗਏ ਕਿ ਜਿਨ੍ਹਾਂ ਨੂੰ ਉਨ੍ਹਾਂ ਨੇ ਚੁਣੌਤੀ ਦਿੱਤੀ ਸੀ ਉਹ ਭਾਰਤੀ ਫੌਜ ਸੀ।

ਤੁਸੀਂ ਉਨ੍ਹਾਂ ‘ਤੇ ਸਾਹਮਣਿਓਂ ਹਮਲਾ ਮਾਰਿਆ ਅਤੇ ਉਨ੍ਹਾਂ ਨੂੰ ਮਾਰ ਦਿੱਤਾ, ਤੁਸੀਂ ਦਹਿਸ਼ਤ ਦੇ ਸਾਰੇ ਵੱਡੇ ਠਿਕਾਣਿਆਂ ਨੂੰ ਤਬਾਹ ਕਰ ਦਿੱਤਾ। 9 ਅੱਤਵਾਦੀ ਟਿਕਾਣੇ ਤਬਾਹ ਹੋ ਗਏ, 100 ਤੋਂ ਵੱਧ ਅੱਤਵਾਦੀ ਮਾਰੇ ਗਏ। ਅੱਤਵਾਦ ਦੇ ਮਾਲਕ ਸਮਝ ਗਏ ਹਨ ਕਿ ਭਾਰਤ ਨਾਲ ਟਕਰਾਉਣ ਦਾ ਇੱਕ ਹੀ ਅੰਜਾਮ ਹੋਵੇਗਾ ‘ਤਬਾਹੀ’, ਅਸੀਂਅੱਤਵਾਦੀਆਂ ਨੂੰ ਘਰ ਵਿਚ ਵੜ੍ਹ ਕੇ ਮਾਰਾਂਗੇ, ਅੱਤਵਾਦੀਆਂ ਨੂੰ ਬਚਣ ਦਾ ਇੱਕ ਵੀ ਮੌਕਾ ਨਹੀਂ ਦਿਆਂਗੇ, ਜੋ ਬੇਗੁਨਾਹਾਂ ਦਾ ਖੂਨ ਵਹਾਏਗਾ, ਉਸ ਦਾ ਵਿਨਾਸ਼ ਹੋਵੇਗਾ।

ਵੀਡੀਓ ਲਈ ਕਲਿੱਕ ਕਰੋ -:

The post PM ਮੋਦੀ ਬੋਲੇ-‘ਭਾਰਤ ਨਾਲ ਟਕਰਾਉਣ ਵਾਲੇ ਦਾ ਇੱਕੋ ਹੀ ਅੰਜਾਮ ਹੋਵੇਗਾ ‘ਵਿਨਾਸ਼’ appeared first on Daily Post Punjabi.



Previous Post Next Post

Contact Form