ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੰਤਰੀ ਹਰਜੋਤ ਬੈਂਸ ਸਣੇ ਅੱਜ ਨੰਗਲ ਡੈਮ ਪਹੁੰਚੇ। ਉਹ ਤੀਜੀ ਵਾਰ ਉਥੇ ਪਹੁੰਚੇ ਹਨ। ਪਾਣੀ ਦਾ ਮਸਲਾ ਫਿਰ ਤੋਂ ਭਖਿਆ ਹੋਇਆ ਹੈ। BBMB ਦੇ ਅਧਿਕਾਰੀ ਅੱਜ ਤੜਕੇ ਹੀ ਨੰਗਲ ਡੈਮ ਪਹੁੰਚ ਗਏ ਤੇ ਉਨ੍ਹਾਂ ਵੱਲੋਂ ਜ਼ਬਰਦਸਤੀ ਪਾਣੀ ਛੱਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਜਿਸ ‘ਤੇ CM ਮਾਨ ਨੇ ਉਨ੍ਹਾਂ ਨੂੰ ਠੋਕਵਾਂ ਜਵਾਬ ਦਿੱਤਾ, ਉਨ੍ਹਾਂ ਕਿਹਾ ਕਿ ਇਹ ਸੈਂਸੇਟਿਵ ਏਰੀਆ ਹੈ ਤੇ ਜੇਕਰ ਇਥੇ ਕਿਸੇ ਤਰ੍ਹਾਂ ਦਾ ਕੋਈ ਜਾਨੀ-ਮਾਲੀ ਨੁਕਸਾਨ ਹੋ ਜਾਂਦਾ ਹੈ ਤਾਂ ਇਸ ਦੇ ਜ਼ਿੰਮੇਵਾਰ BBMB ਦੇ ਅਧਿਕਾਰੀ ਹੋਣਗੇ।
ਇਸ ਮੌਕੇ ਭਾਰਤ-ਪਾਕਿਸਤਾਨ ਸੀਜ਼ਫਾਇਰ ‘ਤੇ ਬੋਲਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਭਾਵੇਂ ਭਾਰਤ-ਪਾਕਿ ਵਿਚਾਲੇ ਜੰਗਬੰਦੀ ਹੋ ਗਈ ਹੈ ਤੇ 12 ਮਈ ਤੱਕ ਯੁੱਧ ਨੂੰ ਰੋਕਿਆ ਗਿਆ ਹੈ ਪਰ ਫਿਰ ਵੀ ਪੰਜਾਬ ਵਿਚ ਬਲੈਕਆਊਟ ਜਾਰੀ ਰਹੇਗਾ। ਸਾਡੇ ਵੱਲੋਂ ਕੋਈ ਢਿੱਲ ਨਹੀਂ ਵਰਤੀ ਜਾਵੇਗੀ। CM ਮਾਨ ਨੇ ਕਿਹਾ ਕਿ ਸਾਨੂੰ ਪਾਕਿਸਤਾਨ ‘ਤੇ ਕੋਈ ਭਰੋਸਾ ਨਹੀਂ ਹੈ। ਪਾਕਿਸਤਾਨ ਨੇ ਸਾਨੂੰ ਕਈ ਵਾਰ ਧੋਖਾ ਦਿੱਤਾ ਹੈ। ਅਸੀਂ ਉਨ੍ਹਾਂ ‘ਤੇ ਯਕੀਨ ਨਹੀਂ ਕਰ ਸਕਦੇ। ਪੰਜਾਬੀਆਂ ਨੂੰ ਉਨ੍ਹਾਂ ਦੇ ਸੁਭਾਅ ਦਾ ਪਤਾ ਹੈ। ਸਾਡੇ ਵੱਲੋਂ ਕੋਈ ਢਿੱਲ ਨਹੀਂ ਵਰਤੀ ਜਾਵੇਗੀ।
ਇਹ ਵੀ ਪੜ੍ਹੋ : ਤਿਰੰਗੇ ‘ਚ ਲਿਪਟ ਕੇ ਜੱਦੀ ਪਿੰਡ ਪਹੁੰਚੀ ਰਾਈਫਲਮੈਨ ਸੁਨੀਲ ਕੁਮਾਰ ਦੀ ਦੇ/ਹ, ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ
ਉਨ੍ਹਾਂ ਕਿਹਾ ਕਿ ਸਾਡੀ ਬਾਰਡਰ ‘ਤੇ ਸੁਰੱਖਿਆ ਵੀ ਪਹਿਲਾਂ ਵਾਂਗ ਹੀ ਰਹੇਗੀ। ਐਂਟੀ ਡ੍ਰੋਨ ਸਿਸਟਮ ਦੀ ਵੀ ਐਪਰੂਵਲ ਆ ਗਈ ਹੈ। ਮੌਕ ਡ੍ਰਿਲ ਵੀ ਜਾਰੀ ਰਹੇਗੀ। ਪੰਜਾਬੀ ਹਮੇਸ਼ਾ ਮੂਹਰੇ ਰਹਿਣਗੇ। ਅਸੀਂ ਇਹ ਨਹੀਂ ਸੋਚਾਂਗੇ ਕਿ ਪਾਕਿਸਤਾਨ ਵੱਲੋਂ ਸੀਜ਼ਫਾਇਰ ਕਰ ਦਿੱਤੀ ਗਈ ਹੈ ਤੇ ਅਸੀਂ ਅਵੇਸਲੇ ਹੋ ਜਾਈਏ ਤਾਂ ਕਿ ਪਾਕਿਸਤਾਨ ਨੂੰ ਫਿਰ ਤੋਂ ਅਟੈਕ ਕਰਨ ਦਾ ਮੌਕਾ ਮਿਲ ਜਾਵੇ। ਇਸ ਲਈ ਸਾਡੇ ਵੱਲੋਂ ਪੂਰੀ ਤਿਆਰੀ ਹੈ ਤੇ ਅਸੀਂ ਪੂਰੀ ਤਰ੍ਹਾਂ ਤੋਂ ਚੌਕਸ ਰਹਾਂਗੇ ਤੇ ਬਲੈਕਆਊਟ ਜਾਰੀ ਰਹੇਗਾ।
ਵੀਡੀਓ ਲਈ ਕਲਿੱਕ ਕਰੋ -:
The post ਸੀਜ਼ਫਾਇਰ ‘ਤੇ ਬੋਲੇ CM ਮਾਨ- ‘ਪੰਜਾਬ ‘ਚ ਬਲੈਕਆਊਟ ਰਹੇਗਾ ਜਾਰੀ , ਕਿਉਂਕਿ ਸਾਨੂੰ ਪਾਕਿ ‘ਤੇ ਭਰੋਸਾ ਨਹੀਂ’ appeared first on Daily Post Punjabi.