ਗੜ੍ਹਦੀਵਾਲਾ : ਨਸ਼ਾ ਤਸਕਰ ਦਾ ਪੁਲਿਸ ਨੇ ਕੀਤਾ ਐਨਕਾਊਂਟਰ, ਮੁਲਜ਼ਮ ਖਿਲਾਫ ਪਹਿਲਾਂ ਤੋਂ ਦਰਜ ਹਨ ਕਈ ਮਾਮਲੇ

ਗੜ੍ਹਦੀਵਾਲਾ ਪੁਲਿਸ ਵੱਲੋਂ ਗੁਪਤ ਸੂਚਨਾ ਦੇ ਆਧਾਰ ‘ਤੇ ਇਕ ਤਸਕਰ ਦਾ ਐਨਕਾਊਂਟਰ ਕੀਤਾ ਗਿਆ ਹੈ। ਪੁਲਿਸ ਵੱਲੋਂ ਨਾਕਾ ਲਗਾਇਆ ਗਿਆ ਸੀ ਜਿਵੇਂ ਕਿ ਤਸਕਰ ਵੱਲੋਂ ਪੁਲਿਸ ਨੂੰ ਦੇਖਿਆ ਗਿਆ ਤਾਂ ਉਸ ਨੇ ਫਾਇਰਿੰਗ ਕੀਤੀ। ਪੁਲਿਸ ਵੱਲੋਂ ਜਵਾਬੀ ਕਾਰਵਾਈ ਵਿਚ ਹਵਾਈ ਫਾਇਰ ਕੀਤੇ ਗਏ ਪਰ ਫਿਰ ਵੀ ਇਹ ਤਸਕਰ ਨਹੀਂ ਮੰਨਿਆ। ਜਿਸ ਤੋਂ ਬਾਅਦ ਪੁਲਿਸ ਨੇ ਉਸਦਾ ਐਨਕਾਊਂਟਰ ਕੀਤਾ।

ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਨੇ ਦੱਸਿਆ ਕਿ ਥਾਣਾ ਗੜ੍ਹਦੀਵਾਲਾ ਦੇ ਐੱਸਐੱਚਓ, ਸਬ-ਇੰਸਪੈਕਟਰ ਸਤਪਾਲ ਸਿੰਘ ਬਾਜਵਾ ਨੇ ਪੁਲਿਸ ਪਾਰਟੀ ਸਣੇ ਕੰਢੀ ਕਨਾਲ ਨਹਿਰ ਦੇ ਨੇੜੇ ਨਾਕਾ ਲਗਾਇਆ ਸੀ । ਇਸ ਦੌਰਾਨ ਪੁਲਿਸ ਵੱਲੋਂ ਚੈਕਿੰਗ ਕੀਤੀ ਜਾ ਰਹੀ ਸੀ। ਲਾਲ ਰੰਗ ਦੀ ਗੱਡੀ ਦਾ ਚਾਲਕ ਪੁਲਿਸ ਨੂੰ ਦੇਖ ਕੇ ਗੱਡੀ ਨੂੰ ਸੁੰਨਸਾਨ ਥਾਂ ਉਤੇ ਭਜਾਉਣ ਲੱਗਾ। ਗੱਡੀ ਅਚਾਨਕ ਦਰਖਤ ਨਾਲ ਟਕਰਾਉਂਦੀ ਹੈ। ਪੁਲਿਸ ਵੱਲੋਂ ਵਿਅਕਤੀ ਨੂੰ ਬਾਹਰ ਆਉਣ ਲਈ ਕਿਹਾ ਗਿਆ ਤਾਂ ਉਸ ਨੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਜਿਸ ਦੇ ਬਾਅਦ ਜਵਾਬੀ ਕਾਰਵਾਈ ਕੀਤੀ ਤੇ ਵੱਡੇ ਤਸਕਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਯੁੱ.ਧ ਨ.ਸ਼ਿਆਂ ਵਿਰੁੱਧ ਲੁਧਿਆਣਾ ਪੁਲਿਸ ਦੀ ਵੱਡੀ ਕਾਰਵਾਈ, ਨ.ਸ਼ਾ ਤ.ਸਕ.ਰ ਦੇ ਕਮਰੇ ਨੂੰ ਕੀਤਾ ਢਹਿ ਢੇਰੀ

ਫੜੇ ਗਏ ਨਸ਼ਾ ਤਸਕਰ ਦੀ ਪਛਾਣ ਲਵਦੀਪ ਸਿੰਘ ਉਰਫ ਸੰਨੀ ਨਾਂ ਵਜੋਂ ਹੋਈ ਹੈ। ਲੋਕ ਉਸ ਤੋਂ ਕਾਫੀ ਪ੍ਰੇਸ਼ਾਨ ਸੀ। ਯੁੱਧ ਨਸ਼ਿਆਂ ਵਿਰੁੱਧ ਪੁਲਿਸ ਵੱਲੋਂ ਜੋ ਮੁਹਿੰਮ ਚਲਾਈ ਗਈ ਹੈ ਉਸ ਤਹਿਤ ਪੁਲਿਸ ਵੱਲੋਂ ਕਾਫੀ ਵੱਡੀ ਗਿਣਤੀ ਵਿਚ FIR ਦਰਜ ਕੀਤੀਆਂ ਗਈਆਂ ਤੇ ਕਾਫੀ ਸਮੱਗਲਰ ਉਨ੍ਹਾਂ ਨੂੰ ਗ੍ਰਿਫਾਤਰ ਕੀਤਾ। ਇਸੇ ਤਹਿਤ ਗੁਪਤ ਸੂਚਨਾ ਦੇ ਆਧਾਰ ‘ਤੇ ਬਾਣੋਵਾਲ ਕੰਢੀ ਕਨਾਲ ਨੇੜੇ ਗੜ੍ਹਦਵੀਲਾ SHO ਦੀ ਟੀਮ ਨੇ ਨਾਕਾ ਲਗਾਇਆ ਹੋਇਆ ਸੀ ਜਿਸ ਤਹਿਤ ਇਹ ਕਾਰਵਾਈ ਕੀਤੀ ਗਈ। ਮੁਲਜ਼ਮ ਖਿਲਾਫ ਪਹਿਲਾਂ ਤੋਂ ਕਾਫੀ NDPS ਦੇ ਪਰਚੇ ਦਰਜ ਹਨ।

The post ਗੜ੍ਹਦੀਵਾਲਾ : ਨਸ਼ਾ ਤਸਕਰ ਦਾ ਪੁਲਿਸ ਨੇ ਕੀਤਾ ਐਨਕਾਊਂਟਰ, ਮੁਲਜ਼ਮ ਖਿਲਾਫ ਪਹਿਲਾਂ ਤੋਂ ਦਰਜ ਹਨ ਕਈ ਮਾਮਲੇ appeared first on Daily Post Punjabi.



Previous Post Next Post

Contact Form