ਪੰਜਾਬ ਸਰਕਾਰ ਵੱਲੋ ਨਸ਼ਿਆ ਨੂੰ ਜੜ੍ਹ ਤੋਂ ਖਤਮ ਕਰਨ ਲਈ ਵੱਡੀ ਮੁਹਿੰਮ ਵਿੱਢੀ ਗਈ ਹੈ ਜਿਸ ਤਹਿਤ ਲੁਧਿਆਣਾ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਲੁਧਿਆਣਾ ਵਿਚ ਅੱਜ ਇਕ ਨਸ਼ਾ ਦਸਕਰ ਦੇ ਘਰ ‘ਤੇ ਪੁਲਿਸ ਨੇ ਵੱਡਾ ਐਕਸ਼ਨ ਲਿਆ। ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਦੀ ਅਗਵਾਈ ਵਿਚ ਡਰੱਗ ਸਮੱਗਲਰ ਦਾ ਘਰ ਤੋੜਿਆ ਗਿਆ। ਮੌਕੇ ‘ਤੇ ਭਾਰੀ ਪੁਲਿਸ ਫੋਰਸ ਤਾਇਨਾਤ ਰਹੀ।
ਨਸ਼ਾ ਤਸਕਰ ‘ਤੇ 5 ਮਾਮਲੇ ਪਹਿਲਾਂ ਤੋਂ ਦਰਜ ਹਨ। ਫਿਲਹਾਲ ਅਜੇ ਉਹ ਜੇਲ੍ਹ ਵਿਚ ਬੰਦ ਹਨ। ਨਸ਼ਾ ਤਸਕਰ ਨੂੰ 10 ਸਾਲ ਦੀ ਸਜ਼ਾ ਹੋਈ ਹੈ। ਮੁਲਜ਼ਮ ਦੀ ਪਛਾਣ ਲਖਨ ਵਜੋਂ ਹੋਈ ਹੈ ਜੋ ਮੂਲ ਤੌਰ ਤੋਂ ਬਿਹਾਰ ਦਾ ਰਹਿਣ ਵਾਲਾ ਹੈ। ਅੱਜ ਕੋਰਟ ਕਾਰਵਾਈ ਦੇ ਬਾਅਦ ਪੁਲਿਸ ਨੇ ਐਕਸ਼ਨ ਲਿਆ ਹੈ।
ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਕਿਹਾ ਕਿ ਇੰਪਰੂਵਮੈਂਟ ਟਰੱਸਟ ਵੱਲੋਂ ਮੋਤੀ ਨਗਰ, ਹਰ ਕ੍ਰਿਸ਼ਨਾ ਕਾਲੋਨੀ ਵਿਚ ਪਾਰਕਿੰਗ ਬਣਾਈ ਗਈ ਹੈ ਪਰ ਉਥੇ ਕੁਝ ਨਸ਼ਾ ਤਸਕਰਾਂ ਵੱਲੋਂ ਸਰਕਾਰੀ ਜ਼ਮੀਨ ‘ਤੇ ਕਬਜ਼ਾ ਕੀਤਾ ਹੋਇਆ ਹੈ। ਅੱਜ ਜਿਸ ਨਸ਼ਾ ਤਸਕਰ ਦਾ ਘਰ ਤੋੜਿਆ ਗਿਆ ਹੈ, ਉਸ ਦਾ ਨਾਂ ਲਖਨ ਹੈ। ਉਸ ‘ਤੇ ਪਹਿਲਾਂ ਤੋਂ 5 ਮਾਮਲੇ ਵੱਖ-ਵੱਖ ਥਾਣਿਆਂ ਵਿਚ ਦਰਜ ਹਨ।
ਇਹ ਵੀ ਪੜ੍ਹੋ : BSF ਨੇ ਗੁਰਦਾਸਪੁਰ ਬਾਰਡਰ ‘ਤੇ ਪਾਕਿਸਤਾਨੀ ਨਾਗਰਿਕ ਕੀਤਾ ਕਾਬੂ, ਗਲਤੀ ਨਾਲ ਪਾਰ ਕਰ ਗਿਆ ਸੀ ਸਰਹੱਦ
ਸਥਾਨਕ ਕੋਰਟ ਲਖਨ ਨੂੰ 10 ਸਾਲ ਸਜ਼ਾ ਸੁਣਾਈ ਹੈ। ਨਸ਼ਾ ਤਸਕਰ ਫਿਲਹਾਲ ਜੇਲ੍ਹ ਵਿਚ ਬੰਦ ਹੈ। ਮੁਲਜ਼ਮ ਦਾ ਪਿਛਲਾ ਹੋਰ ਵੀ ਰਿਕਾਰਡ ਪੁਲਿਸ ਚੈੱਕ ਕਰ ਰਹੀ ਹੈ। ਮੁਲਜ਼ਮ ਕਿਹੜੇ-ਕਿਹੜੇ ਲੋਕਾਂ ਦੇ ਲਿੰਕ ਵਿਚ ਰਿਹਾ ਹੈ, ਉਸ ਬਾਰੇ ਪਤਾ ਕੀਤਾ ਜਾ ਰਿਹਾ ਹੈ। ਕਈ ਹੋਰ ਲੋਕ ਹਨ ਜਿਨ੍ਹਾਂ ਨੂੰ ਸਰਕਾਰੀ ਜਗ੍ਹਾ ‘ਤੇ ਨਾਜਾਇਜ਼ ਕਬਜ਼ੇ ਕੀਤੇ ਹਨ ਤੇ ਨਸ਼ਾ ਦੀ ਤਸਕਰੀ ਕਰਦੇ ਉਨ੍ਹਾਂ ‘ਤੇ ਵੀ ਜਲਦ ਕਾਰਵਾਈ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -:
The post ਯੁੱਧ ਨਸ਼ਿਆਂ ਵਿਰੁੱਧ ਤਹਿਤ ਲੁਧਿਆਣਾ ਪੁਲਿਸ ਦੀ ਵੱਡੀ ਕਾਰਵਾਈ, ਨਸ਼ਾ ਤਸਕਰ ਦੇ ਕਮਰੇ ਨੂੰ ਕੀਤਾ ਢਹਿ ਢੇਰੀ appeared first on Daily Post Punjabi.