ਪੰਜਾਬ ਦੀ ਧੀ ਨੇ ਵਧਾਇਆ ਮਾਣ, ਆਸਟ੍ਰੇਲੀਆ ‘ਚ ਬਣੀ ਪਹਿਲੀ ਮਹਿਲਾ ਪੰਜਾਬੀ ਸੰਸਦ ਮੈਂਬਰ

ਨਵਾਂਸ਼ਹਿਰ ਦੀ ਰਹਿਣ ਵਾਲੀ ਡਾ. ਪਰਵਿੰਦਰ ਕੌਰ ਨੇ ਆਸਟ੍ਰੇਲੀਆ ਵਿਚ ਪਹਿਲੀ ਪੰਜਾਬੀ ਮਹਿਲਾ ਸੰਸਦ ਮੈਂਬਰ ਬਣ ਕੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। PAU ਦੀ ਸਾਬਕਾ ਵਿਦਿਆਰਥਣ ਡਾ. ਪਰਵਿੰਦਰ ਕੌਰ ਪੱਛਮੀ ਆਸਟਰੇਲੀਆ ਦੇ ਪਾਰਲੀਮੈਂਟ ਦੀ ਪਹਿਲੀ ਪੰਜਾਬੀ ਮਹਿਲਾ ਮੈਂਬਰ ਵਜੋਂ ਡਾ. ਪਰਿਵੰਦਰ ਕੌਰ ਸਹੁੰ ਚੁੱਕੇਗੀ। PAU ਦੇ ਵਾਈਸ ਚਾਂਸਲਰ ਡਾ. ਸਤਬੀਰ ਸਿੰਘ ਗੋਸਲ ਨੇ ਡਾ. ਪਰਵਿੰਦਰ ਦੀ ਇਸ ਵੱਡੀ ਪ੍ਰਾਪਤੀ ‘ਤੇ ਵਧਾਈ ਦਿੱਤੀ ਤੇ ਅੱਗੋਂ ਵੀ ਸਫਲਤਾ ਲਈ ਸ਼ੁਭਕਾਮਨਾਵਾਂ ਦਿੱਤੀਆਂ।

ਦੱਸ ਦੇਈਏ ਕਿ ਡਾ. ਪਰਵਿੰਦਰ ਕੌਰ ਪੁੱਤਰੀ ਕਸ਼ਮੀਰ ਸਿੰਘ ਮੂਲ ਤੌਰ ‘ਤੇ ਨਵਾਂਸ਼ਹਿਰ ਦੇ ਪਿੰਡ ਹਯਾਤਪੁਰ ਰੁੜਕੀ ਦੀ ਰਹਿਣ ਵਾਲੀ ਹੈ। ਉਸ ਦੀ ਰੁਚੀ ਸ਼ੁਰੂ ਤੋਂ ਹੀ ਵਿਗਿਆਨਕ ਵਿਸ਼ਿਆਂ ਵਿਚ ਸੀ। ਉਸ ਨੇ 12ਵੀਂ ਤੋਂ ਬਾਅਦ ਲੁਧਿਆਣਾ ਖੇਤੀਬਾੜੀ ਯੂਨੀਵਰਸਿਟੀ ਵਿਚ ਦਾਖਲਾ ਲਿਆ। PAU ਤੋਂ M.Sc. ਕਰਨ ਤੋਂ ਬਾਅਦ ਉਹ ਉਚੇਰੀ ਪੜ੍ਹਾਈ ਕਰਨ ਲਈ ਆਲਟ੍ਰੇਲੀਆ ਚਲੀ ਗਈ ਤੇ ਉਥੇ ਫਸਲਾਂ ਦੇ DNA ‘ਤੇ ਕੰਮ ਕੀਤਾ।

ਇਹ ਵੀ ਪੜ੍ਹੋ : ਪਾਕਿਸਤਾਨ ‘ਚ ਭੜਕੀ ਹਿੰਸਾ, ਪ੍ਰਦਰਸ਼ਨਕਾਰੀਆਂ ਨੇ ਸਿੰਧ ‘ਚ ਗ੍ਰਹਿ ਮੰਤਰੀ ਦਾ ਸਾੜਿਆ ਘਰ 

ਵਿਸ਼ੇਸ਼ ਤੌਰ ‘ਤੇ ਪਸ਼ੂਆਂ ਦੇ ਚਾਰੇ ਵਿਚ ਬਣਨ ਵਾਲੀ ਮੀਥੇਨ ਗੈਸ ਸੰਬੰਧੀ ਕੀਤੇ ਕਾਰਜ ਲਈ ਉਸ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਵੱਲੋਂ ਵੀ ਸਨਮਾਨਿਤ ਕੀਤਾ ਗਿਆ। ਪੱਛਮੀ ਆਸਟ੍ਰੇਲੀਆ ਯੂਨੀਵਰਸਿਟੀ ਵਿਚ ਸਹਾਇਕ ਪ੍ਰੋਫੈਸਰ ਵਜੋਂ ਕੰਮ ਕਰਦਿਆਂ ਉਸ ਨੇ ਕਈ ਸਮਾਜਿਕ ਭਲਾਈ ਦੇ ਕੰਮ ਕੀਤੇ, ਜਿਨ੍ਹਾਂ ਨੂੰ ਵੇਖਦੇ ਹੋਏ ਆਸਟ੍ਰੇਲੀਆ ਦੀ ਲੇਬਰ ਪਾਰਟੀ ਨੇ ਉਸ ਨੂੰ ਉਪਰਲੇ ਸਦਨ ਲਈ ਆਪਣਾ ਨੁਮਾਇੰਦਾ ਬਣਾਇਆ। ਉਸ ਨੇ ਵੱਡੀ ਜਿੱਤ ਹਾਸਲ ਕਰਦੇ ਹੋਏ ਆਸਟਰੇਲੀਆ ਦੀ ਸੰਸਦ ਦੀ ਪਹਿਲੀ ਮਹਿਲਾ ਪੰਜਾਬੀ ਮੈਂਬਰ ਬਣ ਕੇ ਪੰਜਾਬੀ ਭਾਈਚਾਰੇ ਦਾ ਮਾਣ ਵਧਾਇਆ।

ਵੀਡੀਓ ਲਈ ਕਲਿੱਕ ਕਰੋ -:

The post ਪੰਜਾਬ ਦੀ ਧੀ ਨੇ ਵਧਾਇਆ ਮਾਣ, ਆਸਟ੍ਰੇਲੀਆ ‘ਚ ਬਣੀ ਪਹਿਲੀ ਮਹਿਲਾ ਪੰਜਾਬੀ ਸੰਸਦ ਮੈਂਬਰ appeared first on Daily Post Punjabi.


Previous Post Next Post

Contact Form