ਫਤਿਹਗੜ੍ਹ ਸਾਹਿਬ ਵਿੱਚ ਕਲਯੁੱਗੀ ਪੁੱਤ ਨੇ ਆਪਣੇ ਲਾਲਚ ਵਿਚ ਅੰਨ੍ਹੇ ਹੋ ਕੇ ਰਿਸ਼ਤਿਆਂ ਦਾ ਗਲਾ ਘੋਟ ਦਿੱਤਾ। ਦਰਅਸਲ ਇਥੇ ਦੇ ਪੁਲਿਸ ਨੇ ਪਿਤਾ ਦੇ ਕਤਲ ਦੇ ਮਾਮਲੇ ਵਿੱਚ ਪੁੱਤਰ ਨੂੰ ਗ੍ਰਿਫ਼ਤਾਰ ਕੀਤਾ ਹੈ। ਜ਼ਮੀਨੀ ਵਿਵਾਦ ਕਾਰਨ ਇੱਕ ਪੁੱਤਰ ਨੇ ਆਪਣੇ ਪਿਤਾ ਦਾ ਕਤਲ ਕਰ ਦਿੱਤਾ। ਪੁੱਤਰ ਦਾ ਆਪਣੇ ਪਿਤਾ ਨਾਲ ਕਾਫ਼ੀ ਸਮੇਂ ਤੋਂ ਝਗੜਾ ਚੱਲ ਰਿਹਾ ਸੀ। ਦੋਸ਼ੀ ਨੇ ਪਿਤਾ ਦੇ ਹੱਥ-ਪੈਰ ਬੰਨ੍ਹ ਕੇ ਜਿੰਦਾ ਨਹਿਰ ਵਿੱਚ ਸੁੱਟ ਦਿੱਤਾ।
ਜਾਣਕਾਰੀ ਮੁਤਾਬਕ ਪਿੰਡ ਰਜਿੰਦਰਗੜ੍ਹ ਦੇ ਸੁਖਪ੍ਰੀਤ ਸਿੰਘ ਨੇ ਆਪਣੇ ਪਿਤਾ ਬਲਜਿੰਦਰ ਸਿੰਘ ਦਾ ਕਤਲ ਕਰ ਦਿੱਤਾ। ਇਸ ਦੇ ਲਈ ਉਸ ਨੇ ਵੱਡੀ ਸਾਜ਼ਿਸ਼ ਵੀ ਰਚੀ। ਕੁਝ ਦਿਨ ਪਹਿਲਾਂ ਸੁਖਪ੍ਰੀਤ ਨੇ ਖੁਦ ਬਡਾਲੀ ਆਲਾ ਸਿੰਘ ਥਾਣੇ ਵਿਚ ਜਾ ਕੇ ਪੁਲਿਸ ਕੋਲ ਜਾ ਕੇ ਆਪਣੇ ਪਿਤਾ ਬਲਜਿੰਦਰ ਸਿੰਘ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾਈ ਸੀ। ਜਾਂਚ ਦੌਰਾਨ ਪਟਿਆਲਾ ਜ਼ਿਲ੍ਹੇ ਦੇ ਪਿੰਡ ਗੰਡਾਖੇੜੀ ਨੇੜੇ ਭਾਖੜਾ ਨਹਿਰ ਵਿੱਚੋਂ ਇੱਕ ਲਾਸ਼ ਮਿਲੀ, ਜਿਸ ਦੀ ਪਛਾਣ ਹੋਣ ‘ਤੇ ਉਹ ਬਲਜਿੰਦਰ ਸਿੰਘ ਨਿਕਲਿਆ।
ਡੀਐਸਪੀ ਬੱਸੀ ਪਠਾਣਾ ਰਾਜ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੀ ਧੀ ਨੇ ਦੱਸਿਆ ਕਿ ਸੁਖਪ੍ਰੀਤ ਦਾ ਆਪਣੇ ਪਿਤਾ ਨਾਲ ਜ਼ਮੀਨ ਨੂੰ ਲੈ ਕੇ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ। ਸੁਖਪ੍ਰੀਤ ਨੇ ਸਖ਼ਤ ਪੁਲਿਸ ਪੁੱਛਗਿੱਛ ਦੌਰਾਨ ਆਪਣਾ ਅਪਰਾਧ ਕਬੂਲ ਕਰ ਲਿਆ। ਦੋਸ਼ੀ ਨੇ ਮੰਨਿਆ ਕਿ ਉਸਨੇ ਆਪਣੇ ਪਿਤਾ ਦੇ ਹੱਥ-ਪੈਰ ਬੰਨ੍ਹ ਕੇ ਭਾਖੜਾ ਨਹਿਰ ਵਿੱਚ ਸੁੱਟ ਦਿੱਤਾ ਸੀ। ਪੁਲਿਸ ਨੇ ਦੋਸ਼ੀ ਸੁਖਪ੍ਰੀਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਵੀਡੀਓ ਲਈ ਕਲਿੱਕ ਕਰੋ -:
The post ਲਾਲਚ ‘ਚ ਅੰਨ੍ਹਾ ਹੋਇਆ ਕਲਯੁੱਗੀ ਪੁੱਤ, ਜ਼ਮੀਨ ਪਿੱਛੇ ਲੈ ਲਈ ਪਿਓ ਦੀ ਜਾਨ appeared first on Daily Post Punjabi.