ਬਠਿੰਡਾ ਦੀ ਨਾਇਰਾ ਨੇ ਰਚਿਆ ਇਤਿਹਾਸ, 9 ਸਾਲ ਦੀ ਉਮਰ ‘ਚ ਪਾਸ ਕੀਤੀ 10ਵੀਂ ਦੀ ਪ੍ਰੀਖਿਆ

ਬਠਿੰਡਾ ਦੀ ਨਾਇਰਾ ਕਥੂਰੀਆ ਨੇ ਇਤਿਹਾਸ ਰਚ ਦਿੱਤਾ ਹੈ, ਉਸ ਨੇ 9 ਸਾਲ ਦੀ ਉਮਰ ਵਿਚ 10ਵੀਂ ਜਮਾਤ ਪਾਸ ਕਰ ਲਈ ਹੈ। ਨਾਇਰਾ ਨੇ ਕੈਂਬਰਿਜ ਬੋਰਡ ਅਧੀਨ ਆਪਣੀ 10ਵੀਂ ਜਮਾਤ ਦੀ ਪ੍ਰੀਖਿਆ ਦਿੱਤੀ ਅਤੇ ਉਸ ਨੇ ਤੀਜੀ ਜਮਾਤ ਤੋਂ ਬਾਅਦ 10ਵੀਂ ਜਮਾਤ ’ਚ ਦਾਖਲਾ ਲੈ ਕੇ ਇਹ ਸਫਲਤਾ ਪ੍ਰਾਪਤ ਕੀਤੀ ਹੈ।

ਇਸ ਲਈ ਕੈਂਬਰਿਜ ਦੇ ਇਕ ਵਿਦੇਸ਼ੀ ਪੈਨਲ ਵੱਲੋਂ ਉਸ ਦਾ ਇੰਟਰਵਿਊ ਲਿਆ ਗਿਆ ਅਤੇ ਉਸ ਨੂੰ ਨੌਵੀਂ ਜਮਾਤ ਤਕ ਦੇ ਸਵਾਲ ਪੁੱਛੇ ਗਏ। ਇਸ ਇੰਟਰਵਿਊ ਨੂੰ ਪਾਸ ਕਰਨ ਤੋਂ ਬਾਅਦ ਹੀ ਉਸ ਨੂੰ ਦਸਵੀਂ ਜਮਾਤ ’ਚ ਦਾਖ਼ਲਾ ਮਿਲਿਆ। ਨਾਇਰਾ ਦੀ ਮਾਤਾ ਇੱਕ ਅਧਿਆਪਕਾ ਹੈ ਪਿਤਾ ਨਿਜੀ ਕੰਪਨੀ ਵਿੱਚ ਨੌਕਰੀ ਕਰਦੇ ਹਨ।

ਨਾਇਰਾ ਨੇ ਪਹਿਲਾਂ ਗਿੱਦੜਬਾਹਾ ਦੇ ਸਰਕਾਰੀ DAV ਸਕੂਲ ਵਿੱਚ ਪੜ੍ਹਾਈ ਕੀਤੀ, ਉਸ ਤੋਂ ਬਾਅਦ DPS ਬਠਿੰਡਾ ਤੋ ਤੀਜੀ ਕਲਾਸ ਪਾਸ ਕੀਤੀ ਤੇ ਹੁਣ DDPS ਸਕੂਲ ਕੋਟਾ ’ਚ ਪ੍ਰੀਖਿਆ ਦਿੱਤੀ, ਜਿਸ ’ਚ ਉਸ ਨੇ ਚੰਗੇ ਨੰਬਰ ਹਾਸਲ ਕਰ ਕੇ ਅਤੇ 10ਵੀਂ ਦੀ ਪ੍ਰੀਖਿਆ ਪਾਸ ਕਰ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ।

ਇਹ ਵੀ ਪੜ੍ਹੋ : ਪਟਿਆਲਾ ਜ਼ਿਲ੍ਹੇ ਦੇ 8 ਪਿੰਡ ਮੋਹਾਲੀ ‘ਚ ਸ਼ਾਮਲ, ਮਾਨ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ

ਨਾਇਰਾ 6 ਸਾਲ ਦੀ ਉਮਰ ’ਚ ਸ਼ਤਰੰਜ ਚੈਂਪੀਅਨ ਰਹਿ ਚੁੱਕੀ ਹੈ ਅਤੇ ਪੰਜਾਬ ’ਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਕੈਂਬਰਿਜ ਬੋਰਡ ਅਸਲ ’ਚ ਕੈਂਬਰਿਜ ਯੂਨੀਵਰਸਿਟੀ ਦਾ ਇਕ ਹਿੱਸਾ ਹੈ, ਜੋ ਭਾਰਤੀ ਲੋਕਾਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਸਿੱਖਿਆ ਪ੍ਰਾਪਤ ਕਰਨ ’ਚ ਮਦਦ ਕਰਦਾ ਹੈ। ਅੱਗੇ ਉਸ ਦਾ ਸਪਨਾ ਸਾਫਟਵੇਅਰ ਇੰਜੀਨੀਅਰਿੰਗ ਕਰਨਾ ਹੈ।

ਵੀਡੀਓ ਲਈ ਕਲਿੱਕ ਕਰੋ -:

The post ਬਠਿੰਡਾ ਦੀ ਨਾਇਰਾ ਨੇ ਰਚਿਆ ਇਤਿਹਾਸ, 9 ਸਾਲ ਦੀ ਉਮਰ ‘ਚ ਪਾਸ ਕੀਤੀ 10ਵੀਂ ਦੀ ਪ੍ਰੀਖਿਆ appeared first on Daily Post Punjabi.



Previous Post Next Post

Contact Form