ਮਾਲੇਰਕੋਟਲਾ : ਸੰਤੁਲਨ ਵਿਗੜਨ ਕਾਰਨ ਨਹਿਰ ‘ਚ ਡਿਗੀ ਕਾਰ, ਹਰਿਦੁਆਰ ਜਾ ਰਹੇ 4 ਮੁਲਾਜ਼ਮਾਂ ਦੀ ਮੌਤ

ਮਾਲੇਰਕੋਟਲਾ ਟਾਟਾ ਮੋਟਰਜ਼ ਵਿਚ ਕੰਮ ਕਰਨ ਵਾਲੇ 4 ਮੁਲਾਜ਼ਮਾਂ ਨਾਲ ਵੱਡਾ ਹਾਦਸਾ ਵਾਪਰਿਆ ਹੈ। ਇਹ ਚਾਰੇ ਮੁਲਾਜ਼ਮ ਹਰਿਦੁਆਰ ਜਾ ਰਹੇ ਸਨ ਕਿ ਰਸਤੇ ਵਿਚ ਹੀ ਇਨ੍ਹਾਂ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਤੇ ਇਹ ਚਾਰੇ ਰੱਬ ਨੂੰ ਪਿਆਰੇ ਹੋ ਜਾਂਦੇ ਹਨ।

ਮਿਲੀ ਜਾਣਕਾਰੀ ਮੁਤਾਬਕ ਜਿਸ ਕਾਰ ਵਿਚ ਇਹ 4 ਮੁਲਾਜ਼ਮ ਸਵਾਰ ਹੁੰਦੇ ਹਨ ਉਸ ਗੱਡੀ ਦਾ ਅਚਾਨਕ ਸੰਤੁਲਨ ਵਿਗੜ ਜਾਂਦਾ ਹੈ ਤੇ ਗੱਡੀ ਮੋੜ ‘ਤੇ ਵਿਚ ਮੋੜ ਨਹਿਰ ਵਿਚ ਜਾ ਡਿੱਗਦੀ ਹੈ ਤੇ ਦੂਜੇ ਪਾਸੇ ਪਰਿਵਾਰਕ ਮੈਂਬਰ ਤੇ ਕੰਪਨੀ ਇਨ੍ਹਾਂ ਚਾਰਾਂ ਦੀ ਭਾਲ ਸ਼ੁਰੂ ਕਰ ਦਿੰਦੀ ਹੈ ਪਰ ਇਨ੍ਹਾਂ ਦੇ ਫੋਨ ਬੰਦ ਆਉਂਦੇ ਹਨ। ਇਸ ਦੇ ਬਾਅਦ ਪਰਿਵਾਰਕ ਮੈਂਬਰ ਪੁਲਿਸ ਕੋਲ ਜਾਂਦੇ ਹਨ। ਪੁਲਿਸ ਵੱਲੋਂ ਫੋਨ ਟ੍ਰੇਸ ਕਰਕੇ ਇਨ੍ਹਾਂ ਨੌਜਵਾਨਾਂ ਦੀ ਲੋਕੇਸ਼ਨ ਲੱਭੀ ਗਈ ਤਾਂ ਇਨ੍ਹਾਂ ਦੀ ਲੋਕੇਸ਼ਨ ਨਹਿਰ ਕੋਲ ਦੀ ਆਉਂਦੀ ਹੈ।

ਇਹ ਵੀ ਪੜ੍ਹੋ : ਫਿਰੋਜ਼ਪੁਰ ‘ਚ PAK ਡਰੋਨ ਹ.ਮ.ਲੇ ਦੀ ਲਪੇਟ ‘ਚ ਆਈ ਔਰਤ ਦੀ ਮੌ/ਤ, ਪਰਿਵਾਰ ਲਈ ਮਾਲੀ ਮਦਦ ਦਾ ਐਲਾਨ
ਪੁਲਿਸ ਵੱਲੋਂ ਛਾਣਬੀਣ ਕੀਤੀ ਗਈ ਤਾਂ ਬਾਅਦ ਵਿਚ ਗੱਡੀ ਦੀ ਨੰਬਰ ਪਲੇਟ ਨਹਿਰ ਵਿਚੋਂ ਮਿਲੀ। ਨਹਿਰ ਵਿਚੋਂ ਗੱਡੀ ਨੂੰ ਕਢਵਾਇਆ ਗਿਆ ਤੇ ਨਾਲ ਚਾਰਾਂ ਦੀਆਂ ਮ੍ਰਿਤਕ ਦੇਹਾਂ ਵੀ ਨਹਿਰ ਵਿਚੋਂ ਗਲੀਆਂ ਸੜੀਆਂ ਬਰਾਮਦ ਹੋਈਆਂ। 4 ਮੁਲਾਜ਼ਮਾਂ ਨੂੰ ਕਾਰ ਸਣੇ ਕੱਢਿਆ ਜਾਂਦਾ ਹੈ ਤੇ ਮ੍ਰਿਤਕ ਦੇਹਾਂ ਨੂੰ ਪੋਸਟਮਾਰਟਮ ਲਈ ਮਾਲੇਰਕੋਟਲਾ ਦੇ ਸਰਕਾਰੀ ਹਸਪਤਾਲ ਵਿਚ ਰਖਿਆ ਗਿਆ। ਮ੍ਰਿਤਕਾਂ ਵਿਚ ਪਿਓ-ਪੁੱਤ, ਇਕ ਟਾਟਾ ਮੋਟਰਜ਼ ਦੇ ਮੁਲਾਜ਼ਮ ਦਾ ਪੁੱਤ ਸ਼ਾਮਲ ਹੈ। ਇਸ ਮੌਕੇ ਕੰਪਨੀ ਵਾਲੇ ਤੇ ਪਰਿਵਾਰਕ ਮੈਂਬਰਾਂ ਵਿਚ ਸੋਗ ਦੀ ਲਹਿਰ ਹੈ। ਪੁਲਿਸ ਵੱਲੋਂ 193 BNS ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

The post ਮਾਲੇਰਕੋਟਲਾ : ਸੰਤੁਲਨ ਵਿਗੜਨ ਕਾਰਨ ਨਹਿਰ ‘ਚ ਡਿਗੀ ਕਾਰ, ਹਰਿਦੁਆਰ ਜਾ ਰਹੇ 4 ਮੁਲਾਜ਼ਮਾਂ ਦੀ ਮੌਤ appeared first on Daily Post Punjabi.



Previous Post Next Post

Contact Form