ਅਮਰੀਕਾ ਦੇ ਕੈਲੀਫੋਰਨੀਆ ਵਿੱਚ ਵੀਰਵਾਰ ਨੂੰ ਇੱਕ ਵੱਡਾ ਹਾਦਸਾ ਵਾਪਰਿਆ। ਕੈਲੀਫੋਰਨੀਆ ਦੇ ਸੈਨ ਡਿਏਗੋ ਨੇੜੇ ਇੱਕ ਰਿਹਾਇਸ਼ੀ ਇਲਾਕੇ ਵਿੱਚ ਇੱਕ ਨਿੱਜੀ ਜਹਾਜ਼ ਕ੍ਰੈਸ਼ ਹੋ ਗਿਆ। ਵੀਰਵਾਰ ਸਵੇਰੇ ਵਾਪਰੇ ਇਸ ਹਾਦਸੇ ਵਿੱਚ ਕਈ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਹਾਲਾਂਕਿ ਅਧਿਕਾਰੀਆਂ ਨੇ ਅਜੇ ਤੱਕ ਹਾਦਸੇ ਵਿੱਚ ਮਾਰੇ ਗਏ ਲੋਕਾਂ ਦਾ ਅਧਿਕਾਰਤ ਅੰਕੜਾ ਜਾਰੀ ਨਹੀਂ ਕੀਤਾ ਹੈ। ਜਹਾਜ਼ ਹਾਦਸੇ ਕਾਰਨ ਲਗਭਗ 15 ਘਰਾਂ ਨੂੰ ਅੱਗ ਲੱਗ ਗਈ। ਫਿਲਹਾਲ ਮੌਕੇ ‘ਤੇ ਬਚਾਅ ਕਾਰਜ ਜਾਰੀ ਹੈ। ਜਹਾਜ਼ ਵਿੱਚ 10 ਯਾਤਰੀ ਸਵਾਰ ਸਨ।
ਸੈਨ ਡਿਏਗੋ ਨੇੜੇ ਇੱਕ ਰਿਹਾਇਸ਼ੀ ਖੇਤਰ ਵਿੱਚ ਇੱਕ ਜਹਾਜ਼ ਦੇ ਹਾਦਸਾਗ੍ਰਸਤ ਹੋਣ ਤੋਂ ਬਾਅਦ ਲਗਭਗ 15 ਘਰਾਂ ਨੂੰ ਅੱਗ ਲੱਗ ਗਈ। ਹਾਲਾਂਕਿ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਘਰਾਂ ਦੇ ਅੰਦਰਲੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ, ਪਰ ਸੈਨ ਡਿਏਗੋ ਪੁਲਿਸ ਅਤੇ ਫਾਇਰ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਜਹਾਜ਼ ਵਿੱਚ ਲਗਭਗ 10 ਲੋਕ ਯਾਤਰੀ ਹਨ। ਹਾਦਸੇ ਤੋਂ ਬਾਅਦ ਪੁਲਿਸ ਨੇ ਆਲੇ-ਦੁਆਲੇ ਦੇ ਘਰ ਖਾਲੀ ਕਰਵਾਏ। 100 ਤੋਂ ਵੱਧ ਲੋਕਾਂ ਨੂੰ ਨੇੜਲੇ ਸਕੂਲ ਵਿਚ ਲਿਜਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਵਿਚ ਸਵਾਰ ਕੋਈ ਵੀ ਜਿਊਂਦਾ ਨਹੀਂ ਬਚਿਆ। ਹਾਦਸੇ ਮਗਰੋਂ ਸਾਰੇ ਇਲਾਕੇ ਵਿਚ ਜਹਾਜ਼ ਦਾ ਤੇਲ ਫੈਲ ਗਿਆ।
ਸੈਨ ਡਿਏਗੋ ਫਾਇਰ ਡਿਪਾਰਟਮੈਂਟ ਦੇ ਸਹਾਇਕ ਮੁਖੀ ਡੈਨ ਐਡੀ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਅਸੀਂ ਹਾਦਸੇ ਦੀ ਜਾਂਚ ਕਰ ਰਹੇ ਹਾਂ। ਇਹ ਵੀ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਜਹਾਜ਼ ਬਿਜਲੀ ਦੀਆਂ ਤਾਰਾਂ ਨਾਲ ਟਕਰਾਇਆ ਸੀ। ਜੇ ਇਹ ਟੱਕਰ ਹੋਈ ਹੈ ਤਾਂ ਇਹ ਹਾਦਸੇ ਦਾ ਕਾਰਨ ਹੋ ਸਕਦਾ ਹੈ। ਹਾਲਾਂਕਿ, ਐਡੀ ਨੇ ਦਾਅਵਾ ਕੀਤਾ ਹੈ ਕਿ ਜ਼ਮੀਨ ‘ਤੇ ਘਰਾਂ ਵਿੱਚ ਕੋਈ ਵੀ ਜ਼ਖਮੀ ਨਹੀਂ ਹੋਇਆ। ਐਡੀ ਨੇ ਕਿਹਾ, “ਜਦੋਂ ਜਹਾਜ਼ ਜ਼ਮੀਨ ‘ਤੇ ਡਿੱਗਿਆ, ਤਾਂ ਜੈੱਟ ਈਂਧਨ ਬਾਹਰ ਡੁੱਲ੍ਹ ਗਿਆ ਅਤੇ ਸੜਕ ਦੇ ਦੋਵੇਂ ਪਾਸੇ ਖੜ੍ਹੀਆਂ ਕਾਰਾਂ ਨੂੰ ਅੱਗ ਲੱਗ ਗਈ।”
ਸੈਨ ਡਿਏਗੋ ਦੇ ਅਧਿਕਾਰੀਆਂ ਨੇ ਬੱਸ ਇੰਨਾ ਹੀ ਕਿਹਾ ਕਿ ਇਹ ਜਹਾਜ਼ ਮੱਧ ਪੱਛਮ ਤੋਂ ਆ ਰਿਹਾ ਸੀ। ਹਾਲਾਂਕਿ, ਫਲਾਈਟ ਟਰੈਕਿੰਗ ਸਾਈਟ ਫਲਾਈਟ ਅਵੇਅਰ ਦੇ ਮੁਤਾਬਕ ਸੇਸੇਨਾ ਸਾਈਟੇਸ਼ਨ-2 ਜੈੱਟ ਨੂੰ ਸਵੇਰੇ 3.47 ਵਜੇ ਸੈਨ ਡਿਏਗੋ ਦੇ ਮੋਂਟਗੋਮਰੀ ਗਿਬਸ ਐਗਜ਼ੀਕਿਊਟਿਵ ਹਵਾਈ ਅੱਡੇ ‘ਤੇ ਪਹੁੰਚਣਾ ਸੀ। ਇਹ ਹਾਦਸੇ ਦਾ ਸਮਾਂ ਹੈ।
ਇਹ ਵੀ ਪੜ੍ਹੋ : ਸਾਵਧਾਨ! ਲਗਾਤਾਰ 9 ਦਿਨ ਪਏਗੀ ਭਿਆਨਕ ਗਰਮੀ, ਇਸ ਤਰੀਕ ਤੋਂ ਸ਼ੁਰੂ ਹੋਣ ਜਾ ਰਿਹਾ ‘ਨੌਤਪਾ’
ਜੈੱਟ ਨੇ ਕੈਨਸਸ ਦੇ ਵਿਚੀਟਾ ਦੇ ਛੋਟੇ ਕਰਨਲ ਜੇਮਜ਼ ਜਬਾਰਾ ਹਵਾਈ ਅੱਡੇ ਤੋਂ ਉਡਾਣ ਭਰੀ। ਹਾਲਾਂਕਿ, ਇਸ ਗੱਲ ਦੀ ਅਧਿਕਾਰਤ ਤੌਰ ‘ਤੇ ਪੁਸ਼ਟੀ ਨਹੀਂ ਹੋਈ ਹੈ ਕਿ ਹਾਦਸੇ ਦਾ ਸ਼ਿਕਾਰ ਹੋਇਆ ਜਹਾਜ਼ ਉਹੀ ਸੀ ਜਾਂ ਨਹੀਂ।
ਵੀਡੀਓ ਲਈ ਕਲਿੱਕ ਕਰੋ -:
The post ਕੈਲੀਫੋਰਨੀਆ ‘ਚ ਵੱਡਾ ਹਾਦਸਾ, ਰਿਹਾਇਸ਼ੀ ਇਲਾਕੇ ‘ਚ ਜਹਾਜ਼ ਕ੍ਰੈਸ਼, 15 ਘਰਾਂ ਨੂੰ ਲੱਗੀ ਅੱਗ, ਕਈ ਮੌਤਾਂ appeared first on Daily Post Punjabi.