UPSC ਨਤੀਜਾ 2024 ਜਾਰੀ ਕਰ ਦਿੱਤਾ ਗਿਆ ਹੈ। ਇਸ ਵਿੱਚ ਪਹਿਲੇ ਤੇ ਦੂਜੇ ਨੰਬਰ ‘ਤੇ ਧੀਆਂ ਨੇ ਮੱਲ੍ਹਾਂ ਮਾਰੀਆਂ ਹਨ। ਸ਼ਕਤੀ ਦੂਬੇ ਨੇ ਆਲ ਇੰਡੀਆ ਰੈਂਕ 1 ਦੇ ਨਾਲ ਟਾਪ ਕੀਤਾ ਹੈ। UPSC ਇੰਟਰਵਿਊ 07 ਜਨਵਰੀ 2025 ਤੋਂ 17 ਅਪ੍ਰੈਲ 2025 ਦੇ ਵਿਚਕਾਰ ਆਯੋਜਿਤ ਕੀਤੀ ਗਈ ਸੀ। UPSC ਮੁੱਖ ਪ੍ਰੀਖਿਆ ਪਾਸ ਕਰਨ ਵਾਲੇ 2845 ਉਮੀਦਵਾਰਾਂ ਨੂੰ ਇੰਟਰਵਿਊ ਲਈ ਬੁਲਾਇਆ ਗਿਆ ਸੀ। ਇਸ ਤੋਂ ਬਾਅਦ, UPSC ਨੇ 1009 ਚੁਣੇ ਗਏ ਉਮੀਦਵਾਰਾਂ ਦੀ ਸੂਚੀ ਅੱਜ ਯਾਨੀ 22 ਅਪ੍ਰੈਲ 2025 ਨੂੰ upsc.gov.in ‘ਤੇ ਜਾਰੀ ਕੀਤੀ ਹੈ।
UPSC ਨਤੀਜੇ 2024 ਵਿੱਚ, ਰੈਂਕ 1 ਅਤੇ ਰੈਂਕ 2 ਉੱਤੇ ਧੀਆਂ ਦਾ ਕਬਜ਼ਾ ਹੈ। ਜਦੋਂ ਕਿ ਸ਼ਕਤੀ ਦੂਬੇ ਨੇ UPSC CSE ਨਤੀਜਾ 2024 (ਸ਼ਕਤੀ ਦੂਬੇ UPSC) ਵਿੱਚ ਪਹਿਲਾ ਰੈਂਕ ਹਾਸਲ ਕੀਤਾ ਹੈ, ਹਰਸ਼ਿਤਾ ਗੋਇਲ ਦੂਜੇ ਨੰਬਰ ‘ਤੇ ਹੈ। UPSC ਸਰਕਾਰੀ ਨਤੀਜੇ 2024 ਵਿੱਚ ਵੀ ਧੀਆਂ ਦਾ ਦਬਦਬਾ ਜਾਰੀ ਹੈ। upsc.gov.in ‘ਤੇ UPSC ਟਾਪਰ ਲਿਸਟ 2024 ਦੀ PDF ਚੈੱਕ ਕੀਤੀ ਜਾ ਸਕਦੀ ਹੈ। ਚੁਣੇ ਗਏ ਉਮੀਦਵਾਰਾਂ ਨੂੰ IAS, IPS, IFS, IRS ਸਮੇਤ ਵੱਖ-ਵੱਖ ਅਸਾਮੀਆਂ ‘ਤੇ ਸਰਕਾਰੀ ਨੌਕਰੀ ਮਿਲੇਗੀ। UPSC ਪ੍ਰੀਖਿਆ 2024 ਲਈ ਲਗਭਗ 13 ਲੱਖ ਉਮੀਦਵਾਰਾਂ ਨੇ ਅਪਲਾਈ ਕੀਤਾ ਸੀ। ਇਨ੍ਹਾਂ ਵਿੱਚੋਂ 1009 ਨੂੰ ਅੰਤਿਮ ਸੂਚੀ ਵਿੱਚ ਥਾਂ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਤਰਨਤਾਰਨ ‘ਚ ਐਨਕਾਊਂਟਰ, ਪੁਲਿਸ ਵੱਲੋਂ ਰੋਕਣ ‘ਤੇ ਬਦ/ਮਾਸ਼ ਨੇ ਚਲਾਈ ਗੋਲੀ, ਜਵਾਬੀ ਕਾਰਵਾਈ ‘ਚ ਹੋਇਆ ਜ਼ਖਮੀ
ਜਾਣੋ ਕੌਣ ਹੈ UPSC 2024 ਟੌਪਰ ਸ਼ਕਤੀ ਦੂਬੇ
UPSC CSE 2024 ਟੌਪਰ ਸ਼ਕਤੀ ਦੁਬੇ ਨੇ ਇਲਾਹਾਬਾਦ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ ਹੈ ਅਤੇ ਬਨਾਰਸ ਹਿੰਦੂ ਯੂਨੀਵਰਸਿਟੀ ਤੋਂ ਬਾਇਓਕੈਮਿਸਟਰੀ ਵਿੱਚ ਪੀ.ਜੀ. ਕੀਤਾ ਹੈ। ਉਸ ਨੇ 2018 ਤੋਂ UPSC ਇਮਤਿਹਾਨ ਦੀ ਤਿਆਰੀ ਸ਼ੁਰੂ ਕੀਤੀ ਸੀ। ਸ਼ਕਤੀ ਦੂਬੇ ਦੇ UPSC ਇਮਤਿਹਾਨ ਦੇ ਵਿਕਲਪਿਕ ਵਿਸ਼ੇ ਰਾਜਨੀਤੀ ਸ਼ਾਸਤਰ ਅਤੇ ਅੰਤਰਰਾਸ਼ਟਰੀ ਸਬੰਧ ਸਨ।
UPSC ਨਤੀਜਾ 2024 ਦੀ ਅੰਤਿਮ ਮਾਰਕ ਸ਼ੀਟ 15 ਦਿਨਾਂ ਬਾਅਦ upsc.gov.in ‘ਤੇ ਅਪਲੋਡ ਕੀਤੀ ਜਾਵੇਗੀ। ਇਸ ਤੋਂ ਬਾਅਦ ਹੀ ਚੁਣੇ ਗਏ ਉਮੀਦਵਾਰ ਇਸ ਨੂੰ ਡਾਊਨਲੋਡ ਕਰ ਸਕਣਗੇ। UPSC ਮਾਰਕ ਸ਼ੀਟ ਨੂੰ ਡਾਊਨਲੋਡ ਕਰਨ ਲਈ, ਰੋਲ ਨੰਬਰ ਅਤੇ ਹੋਰ ਲਾਗਇਨ ਵੇਰਵਿਆਂ ਦੀ ਲੋੜ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -:

The post UPSC 2024 ਦੇ ਨਤੀਜੇ ਜਾਰੀ, ਕੁੜੀਆਂ ਨੇ ਮਾਰੀਆਂ ਮੱਲ੍ਹਾਂ, ਸ਼ਕਤੀ ਦੂਬੇ ਤੇ ਹਰਿਸ਼ਤਾ ਗੋਇਲ ਰਹੇ Topper appeared first on Daily Post Punjabi.
source https://dailypost.in/news/national/upsc-2024-results-released/