SAD ਦੇ ਮੁੜ ਤੋਂ ਪ੍ਰਧਾਨ ਬਣਨ ਮਗਰੋਂ ਸੁਖਬੀਰ ਬਾਦਲ ਦਾ ਬਿਆਨ-‘ਪੰਜਾਬ ਨੂੰ ਨੰਬਰ-1 ਬਣਾਉਣ ਹੀ ਸਾਡਾ ਇੱਕੋ-ਇੱਕ ਟੀਚਾ’

ਸ. ਸੁਖਬੀਰ ਸਿੰਘ ਬਾਦਲ ਇਕ ਵਾਰ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣ ਗਏ ਹਨ। ਦੱਸ ਦੇਈਏ ਕਿ ਅੱਜ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਚ ਬਣੇ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਪਾਰਟੀ ਦੀ ਬੈਠਕ ਹੋਈ, ਤਿੰਨ ਮਹੀਨੇ ਤੋਂ ਚੱਲੀ ਮੈਂਬਰਸ਼ਿਪ ਮੁਹਿੰਮ ਤੋਂ ਬਾਅਦ ਹੋਈ ਚੋਣ ਵਿਚ ਪਾਰਟੀ ਨੇ ਸਰਬਸੰਮਤੀ ਨਾਲ ਸੁਖਬੀਰ ਬਾਦਲ ਨੂੰ ਆਪਣਾ ਪ੍ਰਧਾਨ ਚੁਣ ਲਿਆ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣਨ ਮਗਰੋਂ ਸੁਖਬੀਰ ਸਿੰਘ ਬਾਦਲ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਮੁੜ ਵਿਕਾਸ ਤੇ ਅਮਨ-ਸ਼ਾਂਤੀ ਦੀ ਰਾਹ ‘ਤੇ ਲਿਆਉਣਾ ਮੇਰੀ ਗਰੰਟੀ ਹੈ ਤੇ ਪੰਜਾਬ ਨੂੰ ਮੁੜ ਨੰਬਰ-1 ਬਣਾਉਣ ਹੀ ਸਾਡਾ ਇੱਕੋ-ਇੱਕ ਟੀਚਾ ਹੈ। ਸ. ਬਾਦਲ ਨੇ ਕਿਹਾ ਕਿ ਸੂਬੇ ਦੀ ਤਰੱਕੀ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਅਕਾਲੀ ਦਲ ਦੀ ਲੀਡਰਸ਼ਿਪ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਮੇਰੀ ਬੇਨਤੀ ਹੈ ਕਿ ਸਾਰੇ ਮੁੜ ਇਕੱਠੇ ਹੋ ਕੇ ਪਾਰਟੀ ਨੂੰ ਹੋਰ ਮਜ਼ਬੂਤ ਕਰੀਏ।

ਇਹ ਵੀ ਪੜ੍ਹੋ : ਨਾਭਾ-ਭਾਦਸੋਂ ਰੋਡ ‘ਤੇ ਵਾਪਰਿਆ ਭਿ.ਆ.ਨਕ ਸੜਕ ਹਾ.ਦ/ਸਾ, 21 ਸਾਲਾਂ ਮੁੰਡੇ ਦੀ ਹੋਈ ਦਰ.ਦਨਾ/ਕ ਮੌ/ਤ

ਸ. ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਕਿਸੇ ਪਰਿਵਾਰ ਦੀ ਪਾਰਟੀ ਨਹੀਂ ਸਗੋਂ ਇਹ ਪਾਰਟੀ ਪੰਜਾਬ ਦੀ ਅਸਲੀ ਵਾਰਿਸ ਹੈ। ਸ਼੍ਰੋਮਣੀ ਅਕਾਲੀ ਦਲ ਕੋਈ ਮਾਮੂਲੀ ਪਾਰਟੀ ਨਹੀਂ। ਅਕਾਲੀ ਦਲ ਹਮੇਸ਼ਾ ਸੇਵਾ ਕਰਨ ਲਈ ਅੱਗੇ ਆਇਆ ਤੇ ਪਾਰਟੀ ਨੂੰ ਮਜ਼ਬੂਤ ਕਰਨਾ ਸਾਡਾ ਸਾਰਿਆਂ ਦਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਹੱਥ ਜੋੜ ਕੇ ਬੇਨਤੀ ਕਰਦਾ… ਜੇ ਅਕਾਲੀ ਦਲ ਤਕੜਾ ਤਾਂ ਪੰਜਾਬੀ ਤਕੜਾ” ਹੋਵੇਗਾ।

 

The post SAD ਦੇ ਮੁੜ ਤੋਂ ਪ੍ਰਧਾਨ ਬਣਨ ਮਗਰੋਂ ਸੁਖਬੀਰ ਬਾਦਲ ਦਾ ਬਿਆਨ-‘ਪੰਜਾਬ ਨੂੰ ਨੰਬਰ-1 ਬਣਾਉਣ ਹੀ ਸਾਡਾ ਇੱਕੋ-ਇੱਕ ਟੀਚਾ’ appeared first on Daily Post Punjabi.



Previous Post Next Post

Contact Form