BSF ਜਵਾਨ ਦੀ ਅਜੇ ਤੱਕ ਨਹੀਂ ਹੋਈ ਵਤਨ ਵਾਪਸੀ, 72 ਘੰਟਿਆਂ ਤੋਂ ਹੈ ਪਾਕਿ ਰੇਂਜਰਾਂ ਦੀ ਕੈਦ ‘ਚ

BSF ਦਾ ਜਵਾਨ ਪਿਛਲੇ 3 ਦਿਨਾਂ ਤੋਂ ਪਾਕਿ ਰੇਂਜਰਾਂ ਦੀ ਕੈਦ ਵਿਚ ਹੈ ਜਿਸ ਦੀ ਅਜੇ ਤੱਕ ਵਤਨ ਵਾਪਸੀ ਨਹੀਂ ਹੋਈ ਹੈ। ਪਤਨੀ ਦਾ ਰੋ-ਰੋ ਕੇ ਬੁਰਾ ਹਾਲ ਹੈ। ਜਦੋਂ ਪਤਨੀ ਤੱਕ ਇਹ ਖਬਰ ਪਹੁੰਚੀ ਤਾਂ ਉਹ ਬੇਸੁਧ ਹੋ ਗਈ।

ਮਾਪਿਆਂ ਵੱਲੋ ਗੁਹਾਰ ਲਗਾਈ ਜਾ ਰਹੀ ਹੈ ਕਿ ਸਾਡੇ ਪੁੱਤ ਨੂੰ ਸਹੀ ਸਲਾਮਤ ਵਾਪਸ ਲਿਾਂਦਾ ਜਾਵੇ। ਗਲਤੀ ਨਾਲ ਪਾਕਿਸਤਾਨ ਦੀ ਸਰਹੱਦ ਵਿਚ ਐਂਟਰ ਹੋ ਗਿਆ ਜਿਥੇ ਪਾਕਿਸਤਾਨੀ ਰੇਂਜਰ ਨੇ ਉਸ ਨੂੰ ਹਿਰਾਸਤ ਵਿਚ ਲੈ ਲਿਆ। ਉਸ ਦੇ ਹਥਿਆਰ ਖੋਹ ਲਏ ਗਏ ਤੇ ਅੱਖਾਂ ‘ਤੇ ਪੱਟੀ ਬੰਨ੍ਹ ਕੇ ਤਸਵੀਰ ਜਾਰੀ ਕੀਤੀ ਗਈ ਤੇ ਜਦੋਂ BSF ਦੇ ਧਿਆਨ ਵਿਚ ਇਹ ਮਾਮਲਾ ਆਇਆ ਤਾਂ ਫਲੈਗ ਮੀਟਿੰਗਾਂ ਕੀਤੀਆਂ ਗਈਆਂ। 3 ਦਿਨ ਤੋਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਪਾਕਿਸਤਾਨ ਦਾ ਕਹਿਣਾ ਹੈ ਿਕ ਜਦੋਂ ਤੱਕ ਹਾਈਕਮਾਨ ਸਾਨੂੰ ਆਰਡਰ ਨਹੀਂ ਦੇ ਦਿੰਦੀ ਅਸੀਂ BSF ਜਵਾਨ ਨੂੰ ਨਹੀਂ ਛੱਡ ਸਕਦੇ।

ਜਿਥੇ ਇਕ ਪਾਸੇ ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਤੇ ਪਾਕਿ ਵਿਚਾਲੇ ਸਬੰਧ ਪਹਿਲਾਂ ਵਰਗੇ ਨਹੀਂ ਰਹੇ ਦੂਜੇ ਪਾਸੇ BSF ਦਾ ਜਵਾਨ ਪਾਕਿ ਰੇਂਜਰਾਂ ਦੀ ਹਿਰਾਸਤ ਵਿਚ ਹੈ। 31 ਮਾਰਚ ੂੰ ਛੁੱਟੀ ਕੱਟਣ ਦੇ ਬਾਅਦ ਇਹ ਜਵਾਨ ਇਥੇ ਤਾਇਨਾਤ ਹੋਇਆ ਸੀ। ਇਸ ਨੂੰ ਬਾਰਡਰ ਏਰੀਏ ਬਾਰੇ ਜਾਣਕਾਰੀ ਨਹੀਂ ਸੀ। ਇਕ ਦਰੱਖਤ ਦੇ ਅੱਗੇ ਪਾਕਿਸਤਾਨ ਦਾ ਏਰੀਆ ਸ਼ੁਰੂ ਹੋ ਜਾਂਦਾ ਸੀ ਤੇ ਜਿਵੇਂ ਹੀ ਉਸ ਖੇਤ ਅੰਦਰ ਦਾਖਲ ਹੋਇਆ ਤਾਂ ਪਾਕਿ ਰੇਂਜਰ ਨੇ ਉਸ ਨੂੰ ਘੇਰਾ ਪਾ ਲਿਆ ਤੇ ਉਸ ਨੂੰ ਹਿਰਾਸਤ ਵਿਚ ਲੈ ਲਿਆ।

ਇਹ ਵੀ ਪੜ੍ਹੋ : ਪੰਜਾਬ ‘ਚ ਭਾਜਪਾ ਨੂੰ ਝ.ਟ.ਕਾ! ਜਨਰਲ ਸਕੱਤਰ ਜਗਮੋਹਨ ਸਿੰਘ ਰਾਜੂ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ

BSF ਦੇ ਡਾਇਰੈਕਟਰ ਜਨਰਲ ਜਨਰਲ ਦਲਜੀਤ ਸਿੰਘ ਚੌਧਰੀ ਨੇ ਕੇਂਦੀਰ ਗ੍ਰਹਿ ਸਕੱਤਰ ਗੋਵਿੰਦ ਮੋਹਨ ਨਾਲ ਗੱਲਬਾਤ ਕੀਤੀ ਹੈ। ਜਵਾਨ ਪੀਕੇ ਸਾਹੂ ਦੇ ਭਰਾ ਨੇ ਵੀ ਸਰਕਾਰ ਨੂੰ ਮਦਦ ਦੀ ਅਪੀਲ ਲਗਾਈ ਹੈ। ਜਵਾਨ ਪੀਕੇ ਸਾਹੂ ਦੀ ਮਾਂ ਤੇ ਪਤਨੀ ਦਾ ਬਿਆਨ ਵੀ ਸਾਹਮਣੇ ਆਇਆ। ਪਤਨੀ ਦਾ ਕਹਿਣਾ ਹੈ ਕਿ ਮੈਂ 4 ਦਿਨ ਪਹਿਲਾਂ ਗੱਲ ਕੀਤੀ ਸੀ ਤੇ ਅਸੀਂ ਚਾਹੁੰਦੇ ਹਾਂ ਕਿ ਉਹ ਜਲਦੀ ਘਰ ਆ ਜਾਣ। ਮਾਪਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪੁੱਤਰ ਨੂੰ ਕਿਸੇ ਕਿਸਮ ਦੇ ਤਸੀਹੇ ਨਾ ਦਿੱਤੇ ਜਾਣ।

The post BSF ਜਵਾਨ ਦੀ ਅਜੇ ਤੱਕ ਨਹੀਂ ਹੋਈ ਵਤਨ ਵਾਪਸੀ, 72 ਘੰਟਿਆਂ ਤੋਂ ਹੈ ਪਾਕਿ ਰੇਂਜਰਾਂ ਦੀ ਕੈਦ ‘ਚ appeared first on Daily Post Punjabi.



Previous Post Next Post

Contact Form