ਵਿਸਾਖੀ ਵਾਲੇ ਦਿਨ ਪਰਿਵਾਰ ਨਾਲ ਬਹੁਤ ਹੀ ਮੰਦਭਾਗਾ ਭਾਣਾ ਵਾਪਰਿਆ ਹੈ ਜਿਥੇ 25 ਸਾਲਾ ਨੌਜਵਾਨ ਦੀ ਭੇਦਭਰੇ ਹਾਲਾਤਾਂ ਵਿਚ ਮੌਤ ਹੋ ਗਈ। ਪਰਿਵਾਰ ਵੱਲੋਂ ਸ਼ੱਕ ਜ਼ਾਹਿਰ ਕੀਤਾ ਗਿਆ ਹੈ ਕਿ ਉਸ ਦਾ ਕਤਲ ਕੀਤਾ ਗਿਆ ਹੈ।
ਨੌਜਵਾਨ ਦੀ ਪਛਾਣ ਸੁਖਵਿੰਦਰ ਸਿੰਘ ਵਜੋਂ ਹੋਈ ਹੈ। ਪਰਿਵਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੁਖਵਿੰਦਰ ਸਿੰਘ ਗੁਰਦੁਆਰਾ ਸਾਹਿਬ ਵਿਚ ਸੇਵਾ ਕਰਨ ਗਿਆ ਸੀ। ਰਾਤ ਵਿਚ ਸੇਵਾ ਕਰਨ ਦੇ ਬਾਅਦ ਪਿੰਡ ਦਾ ਹੀ ਇਕ ਨੌਜਵਾਨ ਉਸ ਨੂੰ ਆਪਣੇ ਘਰ ਲੈ ਗਿਆ। ਸਵੇਰੇ 12 ਵਜੇ ਫੋਨ ਉਸ ਦਾ ਫੋਨ ਆਇਆ ਕਿ ਤੁਹਾਡੇ ਮੁੰਡੇ ਦੀ ਤਬੀਅਤ ਠੀਕ ਨਹੀਂ ਤੇ ਜਦੋਂ ਅਸੀਂ ਉਥੇ ਪਹੁੰਚੇ ਤਾਂ ਉਸ ਦੇ ਨੱਕ ਵਿਚੋਂ ਖੂਨ ਆ ਰਿਹਾ ਸੀ। ਜਿਸ ਨੂੰ ਲੈ ਕੇ ਉਨ੍ਹਾਂ ਨੇ ਸ਼ੱਕ ਜ਼ਾਹਿਰ ਕੀਤਾ ਕਿ ਉਨ੍ਹਾਂ ਦੇ ਪੁੱਤ ਦਾ ਕਤਲ ਕੀਤਾ ਗਿਆ।
ਇਹ ਵੀ ਪੜ੍ਹੋ : ਫੋਨ, ਚਿਪ ‘ਤੇ ਟੈਰਿਫ ਛੋਟ ਤੋਂ ਖੁਸ਼ ਨਹੀਂ ਚੀਨ, ਕਿਹਾ-ਰੈਸੀਪ੍ਰੋਕਲ ਟੈਰਿਫ ਨੂੰ ਪੂਰੀ ਤਰ੍ਹਾਂ ਖਤਮ ਕਰੇ ਅਮਰੀਕਾ
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਪਹਿਲਾਂ ਨਸ਼ੇ ਕਰਨ ਦਾ ਆਦੀ ਸੀ ਤੇ ਲਗਭਗ ਸਾਲ ਪਹਿਲਾਂ ਉਸ ਨੂੰ ਕੈਂਪ ਵਿਚ ਰੱਖਿਆ ਸੀ ਤੇ 2 ਮਹੀਨੇ ਪਹਿਲਾਂ ਹੀ ਉਹ ਘਰ ਆਇਆ ਸੀ ਤੇ ਹੁਣ ਅਜਿਹਾ ਕੁਝ ਨਹੀਂ ਕਰਦਾ ਸੀ। ਪੁਲਿਸ ਨੇ ਕਿਹਾ ਕਿ 174 ਤਹਿਤ ਕਾਰਵਾਈ ਕੀਤੀ ਜਾਵੇਗੀ। ਮ੍ਰਿਤਕ ਦੇਹ ਦਾ ਪੋਸਟਮਾਰਟਮ ਕੀਤਾ ਜਾਵੇਗਾ ਤੇ ਰਿਪੋਰਟ ਦੇ ਆਧਾਰ ਉਤੇ ਪਰਚਾ ਦਰਜ ਕੀਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:

The post ਵਿਸਾਖੀ ਵਾਲੇ ਦਿਨ ਨੌਜਵਾਨ ਦੀ ਭੇਦਭਰੇ ਹਾਲਾਤਾਂ ‘ਚ ਮੌਤ, ਪਰਿਵਾਰ ਨੇ ਜਤਾਇਆ ਕਤਲ ਦਾ ਖਦਸ਼ਾ appeared first on Daily Post Punjabi.