ਪਹਿਲਗਾਮ ਹਮਲੇ ‘ਤੇ ਬੋਲੇ ਅਮਿਤ ਸ਼ਾਹ-‘ਦੋਸ਼ੀ ਬਖਸ਼ੇ ਨਹੀਂ ਜਾਣਗੇ, ਭਾਰਤ ਅੱਤਵਾਦ ਅੱਗੇ ਝੁਕੇਗਾ ਨਹੀਂ’

ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਪਹਿਲਗਾਮ ਅੱਤਵਾਦੀ ਹਮਲੇ ‘ਤੇ ਦੋ-ਟੁਕ ਕਿਹਾ ਕਿ ਦੋਸ਼ੀਆਂ ਨੂੰ ਕਿਸੇ ਵੀ ਹਾਲ ਵਿਚ ਬਖਸ਼ਿਆ ਨਹੀਂ ਜਾਵੇਗੀ। ਭਾਰਤ ਅੱਤਵਾਦ ਅੱਗੇ ਕਿਸੇ ਵੀ ਕੀਮਤ ‘ਤੇ ਝੁਕਣ ਵਾਲਾ ਨਹੀਂ ਹੈ।

ਅਮਿਤ ਸ਼ਾਹ ਨੇ ਸ਼੍ਰੀਨਗਰ ਪਹੁੰਚ ਕੇ ਪਹਿਲਗਾਮ ਹਮਲੇ ਵਿਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ ਉਨ੍ਹਾਂ ਨੇ ਸੋਸ਼ਲ ਮੀਡੀਆ ਪੋਸਟ ‘ਤੇ ਕਿਹਾ ਕਿ ਭਾਰੀ ਦਿਲ ਨਾਲ ਪਹਿਲਗਾਮ ਅੱਤਵਾਦੀ ਹਮਲੇ ਦੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਦਿੱਤੀ। ਭਾਰਤ ਅੱਤਵਾਦ ਦੇ ਸਾਹਮਣੇ ਨਹੀਂ ਝੁਕੇਗਾ। ਇਸ ਹਮਲੇ ਦੇ ਅਪਰਾਧੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਦੇ ਬਾਅਦ ਉਹ ਪਹਿਲਗਾਮ ਦੇ ਬੈਸਾਰਨ ਵਿਚ ਘਟਨਾ ਵਾਲੀ ਥਾਂ ‘ਤੇ ਵੀ ਪਹੁੰਚੇ।

ਸੂਤਰਾਂ ਮੁਤਾਬਕ ਅੱਤਵਾਦੀਆਂ ਨੇ ਸਥਾਨਕ ਕਸ਼ਮੀਰੀ ਅੱਤਵਾਦੀਆਂ ਤੇ ਓਵਰ ਗਰਾਊਂਡ ਵਰਕਰਸ ਨਾਲ ਮਿਲ ਕੇ ਹਮਲੇ ਤੋਂ ਪਹਿਲਾਂ ਇਲਾਕੇ ਦੀ ਰੇਕੀ ਕੀਤੀ ਸੀ। ਹਮਲਾਵਰ ਨੇ ਹਮਲੇ ਲਈ ਬੈਸਰਨ ਨੂੰ ਇਸ ਲਈ ਚੁਣਿਆ ਕਿਉਂਕਿ ਇਸ ਇਲਾਕੇ ਵਿਚ ਸੁਰੱਖਿਆ ਬਲਾਂ ਦੀ ਤਾਇਨਾਤੀ ਨਹੀਂ ਸੀ।

ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਅੱਵਾਦੀਆਂ ਨੇ ਬਾਡੀਕੈਮ ਪਹਿਨੇ ਹੋਏ ਸਨ। ਹਮਲਾਵਰਾਂ ਨੇ ਇਸ ਪੂਰੇ ਹਮਲੇ ਦੀ ਵੀਡੀਓਗ੍ਰਾਫੀ ਕੀਤੀ। ਪਤਾ ਲੱਗਾ ਹੈ ਕਿ ਤਿੰਨ ਅੱਤਵਾਦੀਆਂ ਨੇ ਮਹਿਲਾਵਾਂ ਤੇ ਪੁਰਸ਼ਾਂ ਨੂੰ ਵੱਖ-ਵੱਖ ਕਰ ਦਿੱਤਾ ਸੀ। ਇਸ ਦੇ ਬਾਅਦ ਚੁਣ-ਚੁਣ ਕੇ ਲੋਕਾਂ ਨੂੰ ਮਾਰਿਆ ਗਿਆ। ਕੁਝ ਲੋਕਾਂ ਨੂੰ ਦੂਰ ਤੋਂ ਗੋਲੀ ਮਾਰੀ ਗਈ ਜਦੋਂ ਕਿ ਬਾਕੀਆਂ ਨੂੰ ਕੋਲੋਂ ਗੋਲੀ ਮਾਰੀ ਗਈ।

ਇਹ ਵੀ ਪੜ੍ਹੋ : ਸੁਲਤਾਨਪੁਰ ਲੋਧੀ : ਸੁਨਹਿਰੀ ਭਵਿੱਖ ਦੀ ਭਾਲ ‘ਚ ਅਮਰੀਕਾ ਗਏ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌ/ਤ

ਦੱਸ ਦੇਈਏ ਕਿ ਪਹਿਲਗਾਮ ਵਿਚ ਹੋਏ ਅੱਤਵਦੀ ਹਮਲੇ ਵਿਚ ਹੁਣ ਤੱਕ 28 ਲੋਕਾਂ ਦੀ ਮੌਤ ਹੋਈ ਹੈ ਜਦੋਂ ਕਿ 17 ਜ਼ਖਮੀ ਹੋਏ ਹਨ। ਇਹ ਹਮਲਾ ਪਹਿਲਗਾਮ ਦੀ ਬੈਸਾਰਨ ਘਾਟੀ ਵਿਚ ਕੀਤਾ ਗਿਆ।

The post ਪਹਿਲਗਾਮ ਹਮਲੇ ‘ਤੇ ਬੋਲੇ ਅਮਿਤ ਸ਼ਾਹ-‘ਦੋਸ਼ੀ ਬਖਸ਼ੇ ਨਹੀਂ ਜਾਣਗੇ, ਭਾਰਤ ਅੱਤਵਾਦ ਅੱਗੇ ਝੁਕੇਗਾ ਨਹੀਂ’ appeared first on Daily Post Punjabi.



source https://dailypost.in/news/latest-news/amit-shah-spoke-on/
Previous Post Next Post

Contact Form