ਅੱਜ ਸ. ਪ੍ਰਕਾਸ਼ ਸਿੰਘ ਬਾਦਲ ਦੀ ਬਰਸੀ ਹੈ। ਇਸ ਮੌਕੇ ਸ. ਸੁਖਬੀਰ ਸਿੰਘ ਬਾਦਲ ਭਾਵੁਕ ਹੋ ਗਏ। ਉਨ੍ਹਾਂ ਕਿਹਾ ਕਿ ਜਿਸ ਮੁੱਖ ਮੰਤਰੀ ਨੇ ਆਪਣੇ 70 ਸਾਲ ਇਕੋ-ਇਕ ਪਾਰਟੀ ਨਾਲ ਲਗਾ ਦਿੱਤੇ, ਨਾ ਕਿਤੇ ਹੋਰ ਦੇਖਿਆ ਤੇ ਜਿਥੇ ਵੀ ਲੋੜ ਪਈ ਸਭ ਤੋਂ ਪਹਿਲਾਂ ਆਪ ਅੱਗੇ ਹੋ ਕੇ ਉਨ੍ਹਾਂ ਨੇ ਸੇਵਾ ਸੰਭਾਲੀ। ਅੱਜ ਜੋ ਦੇਸ਼ ਦੇ ਹਾਲਾਤ ਹਨ, ਜਿਵੇਂ ਆਪਣਾ ਦੇਸ਼ ਇਕ ਇਹੋ ਜਿਹਾ ਦੇਸ਼ ਹੈ ਜਿਥੇ ਸਭ ਧਰਮਾਂ ਦੇ ਲੋਕ ਰਹਿੰਦੇ ਹਨ ਭਾਵੇਂ ਇਕ ਧਰਮ ਦੀ ਆਬਾਦੀ ਜ਼ਿਆਦਾ ਹੈ ਪਰ ਸਾਰੇ ਧਰਮਾਂ ਦੇ ਲੋਕ ਰਹਿੰਦੇ ਹਨ। ਜਿੰਨੀਆਂ ਵੀ ਸਿਆਸੀ ਪਾਰਟੀਆਂ ਹਨ, ਉਨ੍ਹਾਂ ਸਾਰਿਆਂ ਨੂੰ ਬਾਪੂ ਬਾਦਲ ਦੀ ਜ਼ਿੰਦਗੀ ਤੋਂ ਸਿੱਖਣਾ ਚਾਹੀਦਾ ਹੈ।
ਬਾਦਲ ਸਾਹਬ ਨੇ ਕਦੇ ਧਰਮ ਦੀ ਰਾਜਨੀਤੀ ਨਹੀਂ ਕੀਤੀ। ਸਾਡੇ ਗੁਰੂ ਸਾਹਿਬਾਨ ਨੇ ਸਿਖਾਇਆ ਹੈ ਕਿ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਹੈ। ਇਹ ਬਹੁਤ ਵੱਡੀ ਸੋਚ ਬਾਦਲ ਸਾਬ੍ਹ ਦੀ ਸੀ। ਸਾਨੂੰ ਸਾਰਿਆਂ ਨੂੰ ਰੱਬ ਨੇ ਬਣਾਇਆ ਹੈ ਪਰ ਅੱਜ ਕਲ ਵੋਟਾਂ ਦੀ ਸਿਆਸਤ ਹੋ ਗਈ। ਉਹ ਦੇਸ਼ ਤਰੱਕੀ ਕਰਦਾ ਹੈ ਜਿਥੇ ਲੀਡਰ ਵੋਟਾਂ ਦੀ ਨਹੀਂ ਸੇਵਾ ਦੀ ਸਿਆਸਤ ਵਿਚ ਆ ਜਾਣ। ਸ. ਪ੍ਰਕਾਸ਼ ਸਿੰਘ ਬਾਦਲ ਬਾਰੇ ਜ਼ਿਕਰ ਕੀਤਾ ਗਿਆ ਉਹ ਲੋਕਾਂ ਦੇ ਮੁੱਖ ਮੰਤਰੀ ਸੀ। ਵੱਡੇ ਬਾਦਲ ਸਾਹਬ ਜਦੋਂ ਮੁੱਖ ਮੰਤਰੀ ਸੀ ਤਾਂ ਹਰ ਵਰਗ ਸੋਚਦਾ ਸੀ ਕਿ ਬਾਦਲ ਸਾਬ੍ਹ ਸਾਡੇ ਆ। ਸਾਡੀ ਪਾਰਟੀ ਦਾ ਸਲੋਗਨ ਸੀ ‘ਰਾਜ ਨਹੀਂ ਸੇਵਾ’। ਆਜ਼ਾਦੀ ਦੇ ਬਾਅਦ ਪੰਜਾਬ ਦੇ ਬਹੁਤ ਸਾਰੇ ਮੁੱਖ ਮੰਤਰੀ ਬਣੇ ਹਨ ਪਰ ਉਨ੍ਹਾਂ ਵਿਚੋਂ ਜਨਤਾ ਦਾ ਇਕੋ ਹੀ ਮੁੱਖ ਮੰਤਰੀ ਸੀ ਸ. ਪ੍ਰਕਾਸ਼ ਸਿੰਘ ਬਾਦਲ।
ਇਹ ਵੀ ਪੜ੍ਹੋ : ਆਸਟ੍ਰੇਲੀਆ ‘ਚ ਪੰਜਾਬੀ ਮੁੰਡੇ ਦਾ ਕ.ਤ.ਲ, ਪਾਰਕਿੰਗ ਨੂੰ ਲੈ ਕੇ ਹੋਈ ਬਹਿਸ ਦੌਰਾਨ ਮਾ.ਰੀਆਂ ਗੋ.ਲੀਆਂ
ਸ. ਪ੍ਰਕਾਸ਼ ਸਿੰਘ ਬਾਦਲ ਦੀ ਬਰਸੀ ਮੌਕੇ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਅੱਜ ਵੀ ਲੋਕ ਬਾਦਲ ਸਾਬ੍ਹ ਦੀ ਕੀਤੀ ਸੇਵਾ ਨੂੰ ਯਾਦ ਕਰਦੇ ਹਨ। ਬਾਦਲ ਸਾਬ੍ਹ ਦੀ ਰਾਜਨੀਤੀ ਅਜਿਹੀ ਸੀ ਜਿਸਨੂੰ ਰਾਜ ਨਹੀਂ ਸੇਵਾ ਕਹਿੰਦੇ ਸੀ। ਕਿਸੇ ਦੇ ਨਾਲ ਕੋਈ ਭੇਦਭਾਵ ਨਹੀਂ, ਕੋਈ ਈਰਖਾ ਨਹੀਂ ਸੀ। ਦੇਸ਼ ਦੀ ਹਰ ਪਾਰਟੀ ਦੇ ਦਿਲ ‘ਚ ਬਾਦਲ ਸਾਬ੍ਹ ਪ੍ਰਤੀ ਸਤਿਕਾਰ ਹੈ।
ਵੀਡੀਓ ਲਈ ਕਲਿੱਕ ਕਰੋ -:

The post ਪ੍ਰਕਾਸ਼ ਸਿੰਘ ਬਾਦਲ ਦੀ ਬਰਸੀ ਮੌਕੇ ਬੋਲੇ ਸੁਖਬੀਰ ਬਾਦਲ-‘ਹਰ ਧਰਮ ਦੇ ਲੋਕ ਕਹਿੰਦੇ ਸੀ ਬਾਦਲ ਸਾਬ੍ਹ ਜੀ ਸਾਡੇ ਆ’ appeared first on Daily Post Punjabi.