ਸ਼੍ਰੀਨਗਰ ਪਹੁੰਚੇ ਕਾਂਗਰਸ ਸਾਂਸਦ ਰਾਹੁਲ ਗਾਂਧੀ, ਪਹਿਲਗਾਮ ਹਮਲੇ ਦੇ ਪੀੜਤਾਂ ਨਾਲ ਕੀਤੀ ਮੁਲਾਕਾਤ

ਪਹਿਲਗਾਮ ਵਿਚ ਹੋਏ ਅੱਤਵਾਦੀ ਹਮਲੇ ਦੇ ਬਾਅਦ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਤੇ ਕਾਂਗਰਸ ਸਾਂਸਦ ਰਾਹੁਲ ਗਾਂਧੀ ਅੱਜ ਸ਼੍ਰੀਨਗਰ ਦੌਰੇ ‘ਤੇ ਪਹੁੰਚੇ ਹਨ। ਇਸ ਦੌਰਾਨ ਉਨ੍ਹਾਂ ਨੇ ਅੱਤਵਾਦੀ ਹਮਲੇ ਦੇ ਪੀੜਤਾਂ ਨਾਲ ਮੁਲਾਕਾਤ ਕੀਤੀ।

ਰਾਹੁਲ ਗਾਂਧੀ ਨੇ ਕਿਹਾ ਕਿ ਅੱਤਵਾਦੀਆਂ ਦਾ ਇਰਾਦਾ ਸਮਾਜ ਨੂੰ ਵੰਡਣਾ ਹੈ ਅਤੇ ਅਸੀਂ ਅੱਤਵਾਦੀਆਂ ਨੂੰ ਸਫਲ ਨਹੀਂ ਹੋਣ ਦੇਣਾ ਹੈ। ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਪਰਾ ਦੇਸ਼ ਇਕੱਠੇ ਖੜ੍ਹਾ ਹੈ। ਜੋ ਕੁਝ ਹੋਇਆ ਹੈ ਉਸ ਦੇ ਪਿੱਛੇ ਵਜ੍ਹਾ ਸਮਾਜ ਨੂੰ ਵੰਡਣਾ ਹੈ।

ਇਹ ਵੀ ਪੜ੍ਹੋ : ਆਸਟ੍ਰੇਲੀਆ ‘ਚ ਪੰਜਾਬੀ ਮੁੰਡੇ ਦਾ ਕ.ਤ.ਲ, ਪਾਰਕਿੰਗ ਨੂੰ ਲੈ ਕੇ ਹੋਈ ਬਹਿਸ ਦੌਰਾਨ ਮਾ.ਰੀਆਂ ਗੋ.ਲੀਆਂ

ਉਨ੍ਹਾਂ ਕਿਹਾ ਕਿ ਇਹ ਵਾਰਦਾਤ ਭਰਾ ਨਾਲ ਭਰਾ ਨੂੰ ਲੜਾਉਣ ਲਈ ਹੋਈ ਹੈ। ਸਰਕਾਰ ਜੋ ਵੀ ਕਦਮ ਚੁੱਕੇਗੀ ਅਸੀਂ ਨਾਲ ਹਾਂ। ਕੁਝ ਲੋਕ ਕਸ਼ਮੀਰੀ ਭਰਾ ਭੈਣਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਇਹ ਗਲਤ ਹੈ। ਜੰਮੂ-ਕਸ਼ਮੀਰ ਭਾਰਤ ਦਾ ਅਟੁੱਟ ਅੰਗ ਹੈ। ਪੂਰਾ ਦੇਸ਼ ਇਸ ਸਮੇਂ ਉਨ੍ਹਾਂ ਨਾਲ ਖੜ੍ਹਾ ਹੈ। ਮੈਂ LG-CM ਨੂੰ ਕਿਹਾ ਹੈ ਕਿ ਕਾਂਗਰਸ ਤੁਹਾਡੇ ਨਾਲ ਹੈ। ਮੈਂ ਤੇ ਮੇਰੀ ਸਰਕਾਰ ਤੁਹਾਨੂੰ ਪੂਰਾ ਸਮਰਥਨ ਦੇਵੇਗੀ।

The post ਸ਼੍ਰੀਨਗਰ ਪਹੁੰਚੇ ਕਾਂਗਰਸ ਸਾਂਸਦ ਰਾਹੁਲ ਗਾਂਧੀ, ਪਹਿਲਗਾਮ ਹਮਲੇ ਦੇ ਪੀੜਤਾਂ ਨਾਲ ਕੀਤੀ ਮੁਲਾਕਾਤ appeared first on Daily Post Punjabi.



source https://dailypost.in/news/congress-mp-rahul-gandhi-reaches/
Previous Post Next Post

Contact Form