ਭਲਕੇ ਤੋਂ ਪੰਜਾਬ ‘ਚ ਲੂ ਦਾ ਅਲਰਟ, ਆਮ ਨਾਲੋਂ ਵਧਿਆ ਪਾਰਾ, ਮੀਂਹ ਦੇ ਵੀ ਬਣੇ ਆਸਾਰ

ਸ਼ਨੀਵਾਰ ਨੂੰ ਪੰਜਾਬ ਦਾ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 3.3 ਡਿਗਰੀ ਵੱਧ ਗਿਆ। ਤਾਪਮਾਨ ‘ਚ 0.2 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ। ਬਠਿੰਡਾ 37.5 ਡਿਗਰੀ ਤਾਪਮਾਨ ਨਾਲ ਸਭ ਤੋਂ ਗਰਮ ਰਿਹਾ। ਮੌਸਮ ਵਿਭਾਗ ਨੇ ਸੋਮਵਾਰ ਤੋਂ ਚਾਰ ਦਿਨਾਂ ਲਈ ਪੰਜਾਬ ਵਿੱਚ ਹੀਟ ਵੇਵ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਤਹਿਤ ਸੋਮਵਾਰ ਨੂੰ ਫਾਜ਼ਿਲਕਾ, ਮੁਕਤਸਰ, ਬਠਿੰਡਾ, ਬਰਨਾਲਾ ਅਤੇ ਮਾਨਸਾ ‘ਚ ਲੂ ਚੱਲੇਗੀ, ਜਦਕਿ 8 ਅਪ੍ਰੈਲ ਨੂੰ ਪੰਜਾਬ ਦੇ 16 ਜ਼ਿਲੇ ਇਸ ਦੀ ਲਪੇਟ ‘ਚ ਆਉਣਗੇ। ਪਰ 9 ਅਪ੍ਰੈਲ ਨੂੰ ਪੂਰੇ ਪੰਜਾਬ ‘ਚ ਹੀਟ ਵੇਵ ਦੇਖਣ ਨੂੰ ਮਿਲੇਗੀ।

ਮੌਸਮ ਵਿਭਾਗ ਮੁਤਾਬਕ ਇਸ ਦੌਰਾਨ ਤਾਪਮਾਨ ‘ਚ 3 ਤੋਂ 4 ਡਿਗਰੀ ਦਾ ਵਾਧਾ ਦਰਜ ਕੀਤਾ ਜਾ ਸਕਦਾ ਹੈ। 9 ਅਪ੍ਰੈਲ ਤੱਕ ਮੌਸਮ ਖੁਸ਼ਕ ਰਹੇਗਾ। ਇਸ ਤੋਂ ਬਾਅਦ ਮੀਂਹ ਦੇ ਆਸਾਰ ਹਨ। 10 ਅਤੇ 11 ਅਪ੍ਰੈਲ ਨੂੰ ਪੰਜਾਬ ‘ਚ ਕੁਝ ਥਾਵਾਂ ‘ਤੇ ਮੀਂਹ ਪੈ ਸਕਦਾ ਹੈ।

Heat shows its ferocity Temperatures rise 3.3 degrees above normal in Punjab, heat wave alert issued

ਐਤਵਾਰ ਨੂੰ ਪੰਜਾਬ ਦੇ ਘੱਟੋ-ਘੱਟ ਤਾਪਮਾਨ ‘ਚ ਅੱਜ 0.4 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਫਿਲਹਾਲ ਇਹ ਆਮ ਦੇ ਨੇੜੇ ਹੈ। ਜਲੰਧਰ ‘ਚ ਸਭ ਤੋਂ ਘੱਟ ਤਾਪਮਾਨ 13.5 ਡਿਗਰੀ ਦਰਜ ਕੀਤਾ ਗਿਆ।

ਇਹ ਵੀ ਪੜ੍ਹੋ : ਪੰਜਾਬ ਦੀ ਸਿਫਤ ਕੌਰ ਨੇ ਵਧਾਇਆ ਮਾਣ, ISSF World Cup ‘ਚ ਭਾਰਤ ਨੂੰ ਦਿਵਾਇਆ ਪਹਿਲਾ ਗੋਲਡ ਮੈਡਲ

ਅੰਮ੍ਰਿਤਸਰ ਦਾ ਵੱਧ ਤੋਂ ਵੱਧ ਤਾਪਮਾਨ 34.1 ਡਿਗਰੀ, ਲੁਧਿਆਣਾ ਦਾ 35.4 ਡਿਗਰੀ, ਪਟਿਆਲਾ ਦਾ 36.1 ਡਿਗਰੀ, ਪਠਾਨਕੋਟ ਦਾ 34.4 ਡਿਗਰੀ, ਫ਼ਰੀਦਕੋਟ ਦਾ 36.0 ਡਿਗਰੀ, ਫ਼ਿਰੋਜ਼ਪੁਰ ਦਾ 34.5 ਡਿਗਰੀ, ਜਲੰਧਰ ਦਾ 33.3 ਡਿਗਰੀ ਰਿਹਾ। ਅੰਮ੍ਰਿਤਸਰ ‘ਚ ਘੱਟੋ-ਘੱਟ ਤਾਪਮਾਨ 14.9 ਡਿਗਰੀ, ਲੁਧਿਆਣਾ ‘ਚ 17.4 ਡਿਗਰੀ, ਪਟਿਆਲਾ ‘ਚ 18.4 ਡਿਗਰੀ, ਪਠਾਨਕੋਟ ‘ਚ 16.9 ਡਿਗਰੀ, ਬਠਿੰਡਾ ‘ਚ 16.0 ਡਿਗਰੀ, ਫਰੀਦਕੋਟ ‘ਚ 17.8 ਡਿਗਰੀ ਅਤੇ ਫਿਰੋਜ਼ਪੁਰ ‘ਚ 15.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

The post ਭਲਕੇ ਤੋਂ ਪੰਜਾਬ ‘ਚ ਲੂ ਦਾ ਅਲਰਟ, ਆਮ ਨਾਲੋਂ ਵਧਿਆ ਪਾਰਾ, ਮੀਂਹ ਦੇ ਵੀ ਬਣੇ ਆਸਾਰ appeared first on Daily Post Punjabi.



Previous Post Next Post

Contact Form