ਭੱਜ ਕੇ ਵਿਆਹ ਕਰਾਉਣ ਵਾਲੇ ਮੁੰਡੇ-ਕੁੜੀ ਦਾ ਹੋਵੇਗਾ ਬਾਈਕਾਟ, ਇਸ ਪਿੰਡ ਦੀ ਪੰਚਾਇਤ ਨੇ ਪਾਏ ਮਤੇ

ਫਾਜ਼ਿਲਕਾ ਜ਼ਿਲ੍ਹੇ ਵਿਚ ਪੈਂਦੇ ਪਿੰਡ ਚੂਹੜੀ ਵਾਲਾ ਧੰਨਾ ਵਿਚ ਜੇਕਰ ਕੋਈ ਕੁੜੀ-ਮੁੰਡਾ ਆਪਸ ਵਿਚ ਵਿਆਹ ਕਰਵਾ ਲੈਂਦੇ ਹਨ ਤਾਂ ਉਨ੍ਹਾਂ ਨੂੰ ਪਿੰਡ ਵਿਚ ਨਹੀਂ ਰਹਿਣ ਦਿੱਤਾ ਜਾਵੇਗਾ। ਇਥੋਂ ਤੱਕ ਕਿ ਉਨ੍ਹਾਂ ਦੀ ਮਦਦ ਕਰਨ ਵਾਲੇ ਦਾ ਵੀ ਬਾਈਕਾਟ ਕੀਤਾ ਜਾਵੇਗਾ। ਦਰਅਸਲ ਪਿੰਡ ਦੀ ਗ੍ਰਾਮ ਪੰਚਾਇਤ ਨੇ ਸਹਿਮਤੀ ਨਾਲ ਮਤੇ ਪਾਏ ਹਨ, ਜਿਸ ਵਿਚ ਭੱਜ ਕੇ ਲਵ ਮੈਰਿਜ ਕਰਵਾਉਣ ਵਾਲੇ ਮੁੰਡੇ-ਕੁੜੀਆਂ ਸਣੇ ਨਸ਼ੇ ਤੇ ਪਿੰਡ ਦੀ ਭਲਾਈ ਲਈ ਕਈ ਮਤੇ ਪਾਏ ਗਏ।

ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਉਂਝ ਤਾਂ ਮੁੰਡੇ-ਕੁੜੀਆਂ ਪਿੰਡ ਤੋਂ ਭੱਜ ਕੇ ਵਿਆਹ ਕਰਵਾਉਂਦੇ ਹਨ ਇਸ ਨਾਲ ਸਮਾਜ ‘ਤੇ ਮਾੜਾ ਅਸਰ ਪੈਂਦਾ ਹੈ ਤੇ ਉਨ੍ਹਾਂ ਦੇ ਬਜ਼ੁਰਗਾਂ ਨੂੰ ਸ਼ਰਮਸਾਰ ਹੋਣਾ ਪੈਂਦਾ ਹੈ, ਜਿਸ ਦੇ ਚੱਲਦਿਆਂ ਇਹ ਕਦਮ ਚੁੱਕਿਆ ਗਿਆ ਹੈ। ਇਸ ਤੋਂ ਇਲਾਵਾ ਨਸ਼ਿਆਂ ਨੂੰ ਲੈ ਕੇ ਵੀ ਸਖਤ ਕਾਰਵਾਈ ਕੀਤੀ ਜਾਵੇਗੀ।

ਮਤਿਆਂ ਮੁਤਾਬਕ ਪਿੰਡ ਵਿੱਚ ਕਿਸੇ ਵੀ ਵਿਅਕਤੀ ਜਾਂ ਕਿਸੇ ਵੀ ਮੈਡੀਕਲ ਸਟੋਰ ਉੱਪਰ ਨਸੀਲੀ ਗੋਲੀਆਂ ਵੇਚਣ ਅਤੇ ਰੱਖਣ ਦੀ ਮਨਾਹੀ ਕੀਤੀ ਗਈ ਹੈ, ਜੇਕਰ ਕਿਸੇ ਕੋਲ ਨਸ਼ਾ ਫੜਿਆ ਜਾਂਦਾ ਹੈ ਤਾਂ ਪਿੰਡ ਦੀ ਪੰਚਾਇਤ ਵੱਲੋਂ ਮਤਾ ਪਾਸ ਕਰਕੇ ਉਸਦੇ ਉੱਪਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜੇਕਰ ਪਿੰਡ ਦਾ ਕੋਈ ਮੋਹਤਬਰ ਵਿਅਕਤੀ ਜਾਂ ਗ੍ਰਾਮ ਪੰਚਾਇਤ ਦਾ ਕੋਈ ਮੈਂਬਰ ਨਸ਼ਾ ਵੇਚਣ ਵਾਲੇ ਦੀ ਮਦਦ ਕਰਦਾ ਜਾਂ ਉਸ ਦੀ ਜ਼ਮਾਨਤ ਕਰਾਉਂਦਾ ਹੈ ਤਾਂ ਪੂਰੇ ਪਿੰਡ ਵਲੋਂ ਉਸ ਦਾ ਬਾਈਕਾਟ ਕੀਤਾ ਜਾਵੇਗਾ ।

ਦੂਜੇ ਪਾਸੇ ਪਿੰਡ ਦਾ ਕੋਈ ਲੜਕਾ ਜਾਂ ਲੜਕੀ ਪਿੰਡ ਵਿੱਚ ਹੀ ਆਪਸ ਵਿੱਚ ਭੱਜ ਕੇ ਵਿਆਹ ਕਰਵਾਉਂਦਾ ਹੈ ਤਾਂ ਉਸ ਨੂੰ ਪਿੰਡ ਵਿੱਚ ਨਹੀਂ ਰਹਿਣ ਦਿੱਤਾ ਜਾਵੇਗਾ ਜੇ ਪਿੰਡ ਦਾ ਕੋਈ ਮੋਹਤਬਰ ਵਿਅਕਤੀ ਜਾਂ ਗ੍ਰਾਮ ਪੰਚਾਇਤ ਦਾ ਕੋਈ ਮੈਂਬਰ ਉਹਨਾਂ ਦੀ ਕਿਸੇ ਪ੍ਰਕਾਰ ਦੀ ਕੋਈ ਮਦਦ ਕਰਦਾ ਤਾਂ ਪੂਰੇ ਪਿੰਡ ਵਲੋਂ ਉਸ ਦਾ ਬਾਈਕਾਟ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਰੋਟੀ ਨਾਲ ਵੀ ਹੋ ਸਕਦਾ ਏ Cancer! ਕਿਤੇ ਤੁਸੀਂ ਵੀ ਤਾਂ ਨਹੀਂ ਕਰ ਰਹੇ ਇਹ ਗਲਤੀਆਂ

ਇਸ ਤੋਂ ਇਲਾਵਾ ਪਿੰਡ ਦੇ ਸਕੂਲ ਟਾਈਮ, ਸਕੂਲ ਦੀ ਛੁੱਟੀ ਟਾਈਮ, ਬੱਸ ਦੇ ਟਾਈਮ ਬਿਨਾਂ ਕੋਈ ਵਜ੍ਹਾ ਪਿੰਡ ਦੇ ਵੱਖ-2 ਮੋੜਾਂ ਉੱਪਰ ਜਾਂ ਸਕੂਲ ਗੇਟ ਅੱਗੇ ਖੜ੍ਹਣਾ ਦੀ ਵੀ ਸਖਤ ਮਨਾਹੀ ਕੀਤੀ ਗਈ ਹੈ ਅਜਿਹਾ ਕਰਨ ਵਾਲੇ ਵਿਅਕਤੀ ‘ਤੇ ਪੰਚਾਇਤ ਕਾਰਵਾਈ ਕਰੇਗੀ। ਪਿੰਡ ਦੀ ਪੰਚਾਇਤੀ ਜਮੀਨ ‘ਤੇ ਕਿਸੇ ਤਰ੍ਹਾਂ ਦਾ ਕੋਈ ਕਬਜ਼ਾ ਨਹੀਂ ਕਰੇਗਾ ਅਤੇ ਪੰਚਾਇਤੀ ਜ਼ਮੀਨ ਦੀ ਖਰੀਦੋ- ਫਰੋਖਤ ਕਰਨ ਵਾਲੇ ਵਿਅਕਤੀ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

The post ਭੱਜ ਕੇ ਵਿਆਹ ਕਰਾਉਣ ਵਾਲੇ ਮੁੰਡੇ-ਕੁੜੀ ਦਾ ਹੋਵੇਗਾ ਬਾਈਕਾਟ, ਇਸ ਪਿੰਡ ਦੀ ਪੰਚਾਇਤ ਨੇ ਪਾਏ ਮਤੇ appeared first on Daily Post Punjabi.



Previous Post Next Post

Contact Form