ਬਲਾਕ ਭਾਦਸੋਂ ਦੇ ਪਿੰਡ ਚੇਹਿਲ ਵਿੱਚ ਦੂਜੇ ਰਾਜਾਂ ਦੇ ਮਜ਼ਦੂਰਾਂ ਨੂੰ ਪਿੰਡ ਛੱਡਣ ਲਈ ਮਜਬੂਰ ਕਰਨ ਦਾ ਮਾਮਲਾ ਜ਼ੋਰ ਫੜਦਾ ਜਾ ਰਿਹਾ ਹੈ। ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਅਨਾਊਂਸਮੈਂਟ ਕਰ ਕੇ ਪ੍ਰਵਾਸੀ ਮਜ਼ਦੂਰਾਂ ਨੂੰ ਜਲਦ ਤੋਂ ਜਲਦ ਪਿੰਡ ਖਾਲੀ ਕਰਨ ਦਾ ਅਲਟੀਮੇਟਮ ਦਿੱਤਾ ਗਿਆ। ਗ੍ਰਾਮ ਸਭਾ ਨੇ ਮਿਲ ਕੇ ਇਸ ਨੂੰ ਲੈ ਕੇ ਮਤਾ ਪਾਸ ਕਰ ਦਿੱਤਾ ਹੈ।
ਦੱਸ ਦੇਈਏ ਕਿ ਇਸ ਪਿੰਡ ਵਿਚ ਚਾਰ ਤੋਂ ਪੰਜ ਹਜ਼ਾਰ ਦੇ ਕਰੀਬ ਪ੍ਰਵਾਸੀ ਰਹਿ ਰਹੇ ਹਨ। ਪਿੰਡ ਦੀ ਵੋਟ 1200-1300 ਦੇ ਵਿਚ ਆਉਂਦੀ ਹੈ ਤੇ ਪ੍ਰਵਾਸੀ ਮਜ਼ਦੂਰਾਂ ਦੀ ਗਿਣਤੀ ਪਿੰਡ ਵਾਸੀਆਂ ਤੋਂ ਤਿੱਗਣੀ-ਚੌਗੁਣੀ ਹੈ।
ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਇਹ ਪ੍ਰਵਾਸੀ ਸ਼ਰਾਬ ਪੀ ਕੇ ਹੰਗਾਮਾ ਕਰ ਰਹੇ ਹਨ ਅਤੇ ਪਿੰਡ ਦਾ ਮਾਹੌਲ ਖ਼ਰਾਬ ਕਰ ਰਹੇ ਹਨ। ਹਾਲਾਤ ਇਹ ਹਨ ਕਿ ਇਨ੍ਹਾਂ ਮਜ਼ਦੂਰਾਂ ਦੀ ਗਿਣਤੀ ਇੰਨੀ ਵੱਧ ਗਈ ਹੈ ਕਿ ਇਨ੍ਹਾਂ ਕਾਰਨ ਔਰਤਾਂ ਦਾ ਘਰੋਂ ਬਾਹਰ ਨਿਕਲਣਾ ਵੀ ਔਖਾ ਹੋ ਗਿਆ ਹੈ।
ਉਨ੍ਹਾਂ ਕਿਹਾ ਕਿ ਸਾਡੀ ਇਸ ਰੋਡ ‘ਤੇ ਦੋ-ਤਿੰਨ ਸਕੂਲਾਂ ਦੀਆਂ ਬੱਚੀਆਂ ਪੜ੍ਹਦੀਆਂ ਹਨ। ਇਹ ਪ੍ਰਵਾਸੀ ਦੁਪਹਿਰ 1-2 ਵਜੇ ਇਥੇ ਆ ਜਾਂਦੇ ਹਨ ਤੇ ਛੇੜਖਾਨੀਆਂ ਕਰਦੇ ਹਨ। ਹੋਲੀ ਵਾਲੇ ਦਿਨ ਵੀ ਇਨ੍ਹਾਂ ਨੇ ਬਹੁਤ ਕੁਝ ਕੀਤਾ। ਇਸ ਕਰਕੇ ਅਨਾਊਂਸਮੈਂਟ ਕਰਕੇ ਸਾਰੇ ਪਿੰਡ ਵਾਲਿਆਂ ਦਾ ਇਕੱਠ ਕੀਤਾ ਤੇ ਜਿਹੜੇ ਵੀ ਪ੍ਰਵਾਸੀ ਕਿਰਾਏ ‘ਤੇ ਰਹਿੰਦੇ ਹਨ ਉਹ ਖਾਲੀ ਕਰਨ। ਇਨ੍ਹਾਂ ਦਾ ਨਾ ਕੋਈ ਪਰੂਫ ਹੈ ਅਤੇ ਨਾ ਕੋਈ ਆਧਾਰ ਕਾਰਡ ਹੈ ਤੇ ਇਸੇ ਤਰ੍ਹਾਂ ਹੀ ਇਥੇ ਰਹਿ ਰਹੇ ਹਨ। ਪਿੰਡ ਵਾਲਿਆਂ ਨੇ ਕਿਹਾ ਕਿ 1 ਅਪ੍ਰੈਲ ਤੱਕ ਦਾ ਅਲਟੀਮੇਟਮ ਦਿੱਤਾ ਸੀ ਕਿ ਪਿੰਡ ਖਾਲੀ ਕਰ ਦੇਣ।
ਇਹ ਵੀ ਪੜ੍ਹੋ : ਕੋਰਟ ਦੀ ਚੌਥੀ ਮੰਜ਼ਿਲ ਤੋਂ ਵਕੀਲ ਨੇ ਮਾ/ਰੀ ਛਾ/ਲ, ਪਈਆਂ ਭਾ/ਜ/ੜਾਂ, ਇਲਾਜ ਦੌਰਾਨ ਤੋ/ੜਿਆ ਦ.ਮ
ਦਰਅਸਲ ਪਿੰਡ ਵਿੱਚ ਉਦਯੋਗ ਸਥਾਪਿਤ ਹੋਣ ਤੋਂ ਬਾਅਦ ਇੱਥੇ ਕੰਮ ਕਰਨ ਲਈ ਦੂਜੇ ਰਾਜਾਂ ਦੇ ਮਜ਼ਦੂਰਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਇਸ ਕਾਰਨ ਪਿੰਡ ਦੇ ਕਈ ਲੋਕਾਂ ਨੇ ਕੁਆਰਟਰ ਬਣਾ ਕੇ ਕਿਰਾਏ ’ਤੇ ਦੇਣੇ ਸ਼ੁਰੂ ਕਰ ਦਿੱਤੇ ਹਨ। ਇਸ ਸਮੇਂ ਪਿੰਡ ਵਿੱਚ ਸੈਂਕੜੇ ਮਜ਼ਦੂਰ ਕਿਰਾਏ ’ਤੇ ਰਹਿ ਰਹੇ ਹਨ ਅਤੇ ਇਹੀ ਇੱਥੋਂ ਦੇ ਕਈ ਪਰਿਵਾਰਾਂ ਦੀ ਆਮਦਨ ਦਾ ਸਾਧਨ ਹੈ।
ਵੀਡੀਓ ਲਈ ਕਲਿੱਕ ਕਰੋ -:

The post ਪ੍ਰਵਾਸੀਆਂ ਨੂੰ ਕੱਢਣ ਲਈ ਜਾਰੀ ਹੋਇਆ ਫਰਮਾਨ! ਪਿੰਡ ‘ਚ ਹੋਈ Announcement appeared first on Daily Post Punjabi.