Air India ਦੇ ਪਲੇਨ ‘ਚ ਨਸ਼ੇ ‘ਚ ਧੁੱਤ ਯਾਤਰੀ ਨੇ ਕੀਤੀ ਘਟੀਆ ਹਰਕਤ, ਦੂਜੇ ਯਾਤਰੀ ‘ਤੇ ਕੀਤਾ ਪਿਸ਼ਾਬ

ਏਅਰ ਇੰਡੀਆ ਦੇ ਪਲੇਨ ਵਿਚ ਫਿਰ ਤੋਂ ਪੇਸ਼ਾਬ ਕਾਂਡ ਸਾਹਮਣੇ ਆਇਆ ਹੈ। ਨਸ਼ੇ ਵਿਚ ਧੁੱਤ ਵਿਅਕਤੀ ਨੇ ਨਾਲ ਦੇ ਯਾਤਰੀ ‘ਤੇ ਪਿਸ਼ਾਬ ਕੀਤਾ ਹੈ। ਦੱਸ ਦੇਈਏ ਕਿ ਨਵੀਂ ਦਿੱਲੀ ਤੋਂ ਬੈਂਕਾਕ ਜਾ ਰਹੀ ਇਕ ਉਡਾਣ ਦੌਰਾਨ ਏਅਰ ਇੰਡੀਆ ਦੇ ਇਕ ਯਾਤਰੀ ਨੇ ਆਪਣੇ ਸਾਥੀ ਯਾਤਰੀ ‘ਤੇ ਪੇਸ਼ਾਬ ਕਰ ਦਿੱਤਾ। ਘਟਨਾ ਫਲਾਈਟ AI 2336 ਦੇ ਬਿਜ਼ਨਸ ਕਲਾਸ ਵਿਚ ਵਾਪਰੀ ਹੈ। ਚਾਲਕ ਦਲ ਦੇ ਮੈਂਬਰਾਂ ਨੇ ਪੀੜਤ ਯਾਤਰੀ ਨੂੰ ਸ਼ਿਕਾਇਤ ਦਰਜ ਕਰਵਾਉਣ ਵਿੱਚ ਮਦਦ ਕਰਨ ਦੀ ਪੇਸ਼ਕਸ਼ ਕੀਤੀ, ਪਰ ਉਨ੍ਹਾਂ ਨੇ ਇਨਕਾਰ ਕਰ ਦਿੱਤਾ। ਇਹ ਘਟਨਾ ਫਲਾਈਟ ਦੇ ਬੈਂਕਾਕ ਵਿੱਚ ਉਤਰਨ ਤੋਂ ਪਹਿਲਾਂ ਵਾਪਰੀ।

ਜ਼ਿਕਰਯੋਗ ਹੈ ਕਿ ਸਾਰੇ ਮਾਮਲੇ ਦੀ ਰਿਪੋਰਟ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਹੈ ਤੇ ਯਾਤਰੀ ਵਿਰੁੱਧ ਕਾਰਵਾਈ ਕਰਨ ਦਾ ਫੈਸਲਾ ਕਰਨ ਲਈ ਇਕ ਸੁਤੰਤਰ ਕਮੇਟੀ ਬੁਲਾਈ ਜਾਵੇਗੀ। ਏਅਰ ਇੰਡੀਆ ਅਜਿਹੇ ਮਾਮਲਿਆਂ ਵਿੱਚ ਡੀਜੀਸੀਏ ਦੁਆਰਾ ਨਿਰਧਾਰਤ ਐਸਓਪੀ ਦੀ ਪਾਲਣਾ ਕਰਨਾ ਜਾਰੀ ਰੱਖਦੀ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਲੋਕਾਂ ਲਈ ਵੱਡਾ ਤੋਹਫ਼ਾ, ਕੇਂਦਰ ਨੇ 6 ਲੇਨ ਬਾਈਪਾਸ ਬਣਾਉਣ ਦੇ ਪ੍ਰਾਜੈਕਟ ਨੂੰ ਦਿੱਤੀ ਮਨਜ਼ੂਰੀ

ਘਟਨਾ ਬਾਰੇ ਪੁੱਛੇ ਜਾਣ ‘ਤੇ ਸ਼ਹਿਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਨੇ ਕਿਹਾ ਕਿ ਮੰਤਰਾਲਾ ਇਸ ਘਟਨਾ ਦਾ ਨੋਟਿਸ ਲਵੇਗਾ ਅਤੇ ਹਵਾਬਾਜ਼ੀ ਕੰਪਨੀ ਨਾਲ ਗੱਲ ਕਰੇਗਾ।

The post Air India ਦੇ ਪਲੇਨ ‘ਚ ਨਸ਼ੇ ‘ਚ ਧੁੱਤ ਯਾਤਰੀ ਨੇ ਕੀਤੀ ਘਟੀਆ ਹਰਕਤ, ਦੂਜੇ ਯਾਤਰੀ ‘ਤੇ ਕੀਤਾ ਪਿਸ਼ਾਬ appeared first on Daily Post Punjabi.



source https://dailypost.in/news/latest-news/drunk-passenger-commits/
Previous Post Next Post

Contact Form