ਪੰਜਾਬ ਸਕੂਲ ਸਿੱਖਿਆ ਬੋਰਡ ਨੇ 8ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਹੈ। ਪ੍ਰੀਖਿਆ ਵਿਚ 10 ਹਜ਼ਾਰ 471 ਸਕੂਲਾਂ ਤੋਂ ਕੁੱਲ 2, 90,471 ਵਿਦਿਆਰਥੀ ਹਾਜ਼ਰ ਹੋਏ ਸਨ, ਇਨ੍ਹਾਂ ਵਿਚੋਂ 2,82,627 ਨੇ ਪ੍ਰੀਖਿਆ ਪਾਸ ਕੀਤੀ ਹੈ। ਪ੍ਰੀਖਿਆ ਦਾ ਨਤੀਜਾ 97.30 ਫੀਸਦੀ ਰਿਹਾ ਹੈ। ਹੁਸ਼ਿਆਰਪੁਰ ਦੇ ਪੁਨੀਤ ਨੇ 100 ਫੀਸਦੀ ਅੰਕ ਲੈ ਕੇ ਟੌਪ ਰੈਂਕ ਹਾਸਲ ਕੀਤਾ ਜਦੋਂ ਕਿ ਫਰੀਦਕੋਟ ਦੀ ਨਵਜੋਤ ਕੌਰ ਦੂਜੇ ਸਥਾਨ ‘ਤੇ ਰਹੀ ਤੇ ਤੀਜੇ ਸਥਾਨ ‘ਤੇ ਅੰਮ੍ਰਿਤਸਰ ਦੀ ਨਵਜੋਤ ਨੇ 600 ਵਿਚੋਂ 599 ਅੰਕ ਹਾਸਲ ਕਰਕੇ ਤੀਜਾ ਸਥਾਨ ਹਾਸਲ ਕੀਤਾ।
ਰਿਜ਼ਲਟ ਬੋਰਡ ਦੀ ਵੈੱਬਸਾਈਟ www.pseb.ac.in ਤੇ www.indiaresults.com ‘ਤੇ ਅਪਲੋਡ ਕਰ ਦਿੱਤਾ ਗਿਆ ਹੈ ਦੂਜੇ ਪਾਸੇ ਜੋ ਵਿਦਿਆਰਥੀ ਪ੍ਰਮੋਟ ਨਹੀਂ ਹੋ ਸਕੇ ਹਨ, ਉਨ੍ਹਾਂ ਲਈ ਕੰਪਾਰਟਮੈਂਟ ਦੀ ਪ੍ਰੀਖਿਆ ਜੂਨ 2025 ਵਿਚ ਹੋਵੇਗੀ ਜਿਸ ਲਈ ਸਬੰਧਤ ਵਿਦਿਆਰਥੀ ਵੱਖ ਤੋਂ ਅਪਲਾਈ ਕਰ ਸਕਣਗੇ।
ਇਹ ਵੀ ਪੜ੍ਹੋ : ਪਤਨੀ ਸਣੇ ਮਾਂ ਨੈਣਾ ਦੇਵੀ ਦੇ ਦਰਬਾਰ ਨਤਮਸਤਕ ਹੋਏ CM ਮਾਨ, ਸੂਬੇ ਦੀ ਖੁਸ਼ਹਾਲੀ ਦੀ ਕੀਤੀ ਅਰਦਾਸ
ਪੁਨੀਤ ਵਰਮਾ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਚੀਫ ਖਾਲਸਾ ਦੀਵਾਨ, ਮਾਡਲ ਟਾਊਨ ਹੁਸ਼ਿਆਰਪੁਰ ਨੇ 100 ਫੀਸਦੀ ਅੰਕ ਹਾਸਲ ਕੀਤੇ ਹਨ ਜਦੋਂ ਕਿ ਨਵਜੋਤ ਕੌਰ ਸੰਤ ਮੋਹਨ ਦਾਸ ਮੈਮੋਰੀਅਲ ਸੈਕੰਡਰੀ ਸਕੂਲ, ਕੋਟ ਸੁਖੀਆ, ਫਰੀਦਕੋਟ ਨੇ 100 ਫੀਸਦੀ ਅੰਕ ਹਾਸਲ ਕਰਕੇ ਦੂਜਾ ਸਥਾਨ ਪ੍ਰਾਪਤ ਕੀਤਾ ਤੇ ਨਵਜੋਤ ਕੌਰ ਗੁਰੂ ਨਾਨਕ ਪਬਲਿਕ ਸੈਕੰਡਰੀ ਸਕੂਲ, ਅੰਮ੍ਰਿਤਸਰ ਨੇ 99.83 ਅਕ ਹਾਸਲ ਕਰਕੇ ਤੀਜਾ ਸਥਾਨ ਹਾਸਲ ਕੀਤਾ।
ਵੀਡੀਓ ਲਈ ਕਲਿੱਕ ਕਰੋ -:

The post ਪੰਜਾਬ ਬੋਰਡ ਨੇ ਐਲਾਨਿਆ 8ਵੀਂ ਜਮਾਤ ਦਾ ਨਤੀਜਾ, ਹੁਸ਼ਿਆਰਪੁਰ ਦੇ ਪੁਨੀਤ ਵਰਮਾ ਨੇ ਕੀਤਾ ਟੌਪ appeared first on Daily Post Punjabi.