ਤਾਪਮਾਨ ਵਧਣ ਦੇ ਨਾਲ ਹੀ ਚੰਡੀਗੜ੍ਹ ਵਿਚ ਪਾਣੀ ਦੀ ਕਿੱਲਤ ਵਧਣ ਲੱਗੀ ਹੈ। ਇਸ ਨੂੰ ਦੇਖਦੇ ਹੋਏ ਚੰਡੀਗੜ੍ਹ ਨਗਰ ਨਿਗਮ ਨੇ ਐਲਾਨ ਕੀਤਾ ਹੈ ਕਿ ਜੋ ਵੀ ਪਾਣੀ ਬਰਬਾਦ ਕਰੇਗਾ, ਉਸ ‘ਤੇ 6000 ਰੁਪਏ ਜੁਰਮਾਨਾ ਲੱਗੇਗਾ ਤੇ ਇਹ ਫੈਸਲਾ ਕੱਲ੍ਹ ਤੋਂ ਲਾਗੂ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਜਗਜੀਤ ਡੱਲੇਵਾਲ ਨੇ 126 ਦਿਨਾਂ ਬਾਅਦ ਖਤਮ ਕੀਤਾ ਮਰਨ ਵਰਤ, ਨਾਲ ਹੀ ਕਰ’ਤਾ ਵੱਡਾ ਐਲਾਨ
ਚੰਡੀਗੜ੍ਹ ਪ੍ਰਸ਼ਾਸਨ ਨੇ ਕਿਹਾ ਹੈ ਕਿ ਜੇਕਰ ਕੋਈ ਪਾਣੀ ਦੀ ਬਰਬਾਦੀ ਕਰਦੇ ਹੋਏ ਫੜਿਆ ਗਿਆ ਤਾਂ ਉਸ ‘ਤੇ 6 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ ਤੇ ਇਸ ਤੋਂ ਇਲਾਵਾ ਪ੍ਰਸ਼ਾਸਨ ਨੇ ਇਹ ਵੀ ਕਿਹਾ ਹੈ ਕਿ ਜੇਕਰ ਇਸ ਦੇ ਬਾਵਜੂਦ ਵੀ ਪਾਣੀ ਦੀ ਬਰਬਾਦੀ ਨਾ ਰੋਕੀ ਗਈ ਤਾਂ ਉਸ ਦੀ ਪਾਣੀ ਦੀ ਸਪਲਾਈ ਬੰਦ ਹੋ ਸਕਦੀ ਹੈ ।
ਵੀਡੀਓ ਲਈ ਕਲਿੱਕ ਕਰੋ -:

The post ਪਾਣੀ ਬਰਬਾਦ ਕਰਨ ਵਾਲੇ ਹੋ ਜਾਓ ਸਾਵਧਾਨ, 6 ਹਜ਼ਾਰ ਰੁਪਏ ਲੱਗੇਗਾ ਜ਼ੁਰਮਾਨਾ, ਚੰਡੀਗੜ੍ਹ ਪ੍ਰਸ਼ਾਸਨ ਦਾ ਸਖਤ ਫਰਮਾਨ appeared first on Daily Post Punjabi.