ਪੰਜਾਬ ਸਰਕਾਰ ਵੱਲੋਂ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ ਹੈ। 6 ਆਈਏਐੱਸ ਤੇ ਇਕ ਪੀਸੀਐੱਸ ਅਧਿਕਾਰੀ ਦਾ ਤਬਾਦਲਾ ਕੀਤਾ ਗਿਆ ਹੈ। 7 ਅਧਿਕਾਰੀਆਂ ਦੀਆਂ ਤੁਰੰਤ ਪ੍ਰਭਾਵ ਨਾਲ ਤੈਨਾਤੀਆਂ ਕੀਤੀਆਂ ਗਈਆਂ ਹਨ।
ਰਾਜੀਵ ਪਰਾਸ਼ਰ ਨੂੰ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ। ਗਿਰੀਸ਼ ਦਿਲਾਨ ਨੂੰ ਸਕੂਲ ਸਿੱਖਿਆ ਡਾਇਰੈਕਟੋਰੇਟ, ਵਿਨੈ ਬੁਬਲਾਨੀ ਨੂੰ ਪਟਿਆਲਾ ਡਵੀਜ਼ਨ, ਪਟਿਆਲਾ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਜਤਿੰਦਰ ਜੋਰਾਵਾਲ ਨੂੰ ਪਟਿਆਲਾ ਦਾ ਐਡੀਸ਼ਨਲ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ।
ਇਸ ਦੇ ਨਾਲ ਹੀ ਉਨ੍ਹਾਂ ਨੂੰ ਐਡੀਸ਼ਨਲ ਕਮਿਸ਼ਨਰ ਟੈਕਸ-1 ਤੇ ਟੈਕਸ ਕਮਿਸ਼ਨਰ, ਪੰਜਾਬ ਦਾ ਵਧੀਕ ਕਾਰਜਭਾਰ ਸੌਂਪਿਆ ਗਿਆ ਹੈ ਜਦੋਂ ਕਿ ਪੀਸੀਐੱਸ ਮਨਜੀਤ ਸਿੰਘ ਨੂੰ ਡਾਇਰੈਕਟਰ, ਐਕਸਾਈਜ਼ ਨਿਯੁਕਤ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:

The post ਪੰਜਾਬ ‘ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 6 IAS ਤੇ 1 PCS ਅਧਿਕਾਰੀ ਦਾ ਹੋਇਆ ਤਬਾਦਲਾ appeared first on Daily Post Punjabi.