ਪਠਾਨਕੋਟ-ਜੰਮੂ ਕੌਮੀ ਰਾਹ ‘ਤੇ ਮਾਧੋਪੁਰ ਨੇੜੇ ਹਾਦਸਾ ਵਾਪਰਿਆ ਹੈ। ਹਾਦਸੇ ਦਾ ਕਾਰਨ ਡਰਾਈਵਰ ਨੂੰ ਨੀਂਦ ਦੀ ਝਪਕੀ ਆਉਣਾ ਦੱਸਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਹਾਦਸੇ ਵਿਚ ਕਾਰ ਸਵਾਰ 2 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 4 ਜ਼ਖਮੀ ਹੋ ਗਏ ਹਨ। ਜ਼ਖਮੀਆਂ ਨੂੰ ਸੁਜਾਨਪੁਰ ਦੇ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ : ਤਰਨਤਾਰਨ ‘ਚ ਐ.ਨ.ਕਾ/ਊਂਟਰ ਮਗਰੋਂ 2 ਗ੍ਰਿਫਤਾਰ, ਪੁਲਿਸ ਤੇ ਬ.ਦਮਾ/ਸ਼ਾਂ ਵਿਚਾਲੇ ਚੱਲੀਆਂ ਗੋ.ਲੀਆਂ
ਇਹ ਵੀ ਖਬਰ ਹੈ ਕਿ ਕਾਰ ਸਵਾਰ ਦਿੱਲੀ ਤੋਂ ਸ਼੍ਰੀਨਗਰ ਵੱਲ ਨੂੰ ਜਾ ਰਹੇ ਸਨ। ਗੱਡੀ ਵਿਚ ਕੁੱਲ 6 ਲੋਕ ਸਨ ਜਿਨ੍ਹਾਂ ਵਿਚੋਂ 2 ਦੀ ਜਾਨ ਚਲੀ ਗਈ ਤੇ 4 ਫਟੜ ਦੱਸੇ ਜਾ ਰਹੇ ਹਨ। ਹਾਦਸੇ ਸਮੇਂ ਲੋਕ ਸੌਂ ਰਹੇ ਸਨ ਤੇ ਜਦੋਂ ਉਹ ਉਨ੍ਹਾਂ ਦੀ ਅੱਖ ਖੁੱਲ੍ਹੀ ਤਾਂ ਮੌਕੇ ਦਾ ਮੰਜਰ ਦੇਖ ਕੇ ਉਨ੍ਹਾਂ ਦੀ ਰੂਹ ਕੰਬ ਉਠੀ।ਗੱਡੀ ਦੇ ਪਰਖੱਚੇ ਉਡ ਗਏ ਹਨ। ਕਾਰ ਸਵਾਰਾਂ ਵਿਚੋਂ ਇਕ ਨੇ ਦੱਸਿਆ ਕਿ ਕਿਸੇ ਕੰਮ ਲਈ ਦਿੱਲੀ ਤੋਂ ਸ਼੍ਰੀਨਗਰ ਵੱਲ ਨੂੰ ਜਾ ਰਹੇ ਸਨ ਕਿ ਰਸਤੇ ਵਿਚ ਹੀ ਭਾਣਾ ਵਾਪਰ ਗਿਆ ਤੇ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ।
ਵੀਡੀਓ ਲਈ ਕਲਿੱਕ ਕਰੋ -:

The post ਪਠਾਨਕੋਟ-ਜੰਮੂ ਕੌਮੀ ਰਾਹ ‘ਤੇ ਵਾਪਰਿਆ ਹਾਦਸਾ, ਡਰਾਈਵਰ ਨੂੰ ਆਈ ਨੀਂਦ ਦੀ ਝਪਕੀ, 2 ਦੀ ਗਈ ਜਾਨ, 4 ਜ਼ਖਮੀ appeared first on Daily Post Punjabi.