RBI ਦਾ ਵੱਡਾ ਐਲਾਨ, ਜਲਦ ਜਾਰੀ ਹੋਣਗੇ 100 ਤੇ 200 ਦੇ ਨਵੇਂ ਨੋਟ, ਦਿਖਣਗੇ ਕਈ ਬਦਲਾਅ

ਜੇਕਰ ਤੁਹਾਡੇ ਕੋਲ 100 ਜਾਂ 200 ਦੇ ਨੋਟਾਂ ਦਾ ਬੰਡਲ ਹੈ ਤਾਂ ਉਸ ਨੂੰ ਜਲਦੀ ਖਰਚ ਕਰ ਦਿਓ ਕਿਉਂਕਿ ਭਾਰਤੀ ਰਿਜ਼ਰਵ ਬੈਂਕ ਜਲਦ ਹੀ 100 ਤੇ 200 ਰੁਪਏ ਦੇ ਨਵੇਂ ਨੋਟ ਜਾਰੀ ਕਰਨ ਜਾ ਰਿਹਾ ਹੈ। ਇਹ ਨਵੇਂ ਨੋਟ ਗਵਰਨਰ ਸੰਜੇ ਮਲਹੋਤਰਾ ਦੇ ਹਸਤਾਖਰ ਨਾਲ ਆਉਣਗੇ। ਹਾਲਾਂਕਿ ਇਨ੍ਹਾਂ ਦਾ ਡਿਜ਼ਾਈਨ ਪਹਿਲਾਂ ਤੋਂ ਜਾਰੀ ਮਹਾਤਮਾ ਗਾਂਧੀ (ਨਵੀਂ) ਸੀਰੀਜ ਦੇ ਨੋਟਾਂ ਵਾਂਗ ਹੀ ਰਹੇਗਾ।

  • 100 ਤੇ 200 ਰੁਪਏ ਦੇ ਨਵੇਂ ਨੋਟ ਦੀ ਖਾਸੀਅਤ
  • ਗਵਰਨਰ ਸੰਜੇ ਮਲਹੋਤਰਾ ਦੇ ਹਸਤਾਖਰ ਹੋਣਗੇ।
  • ਮਹਾਤਮਾ ਗਾਂਧੀ ਸੀਰੀਜ ਵਾਂਗ ਡਿਜ਼ਾਈਨ ਰਹੇਗਾ।
  • ਰੰਗ, ਪੈਟਰਨ ਤੇ ਸੁਰੱਖਿਆ ਵਿਸ਼ੇਸ਼ਤਾਵਾਂ ਪਹਿਲਾਂ ਵਾਂਗ ਹੀ ਹੋਣਗੀਆਂ।
  • ਪੁਰਾਣੇ 100 ਤੇ 200 ਰੁਪਏ ਦੇ ਨੋਟ ਵੀ ਮੰਨਣਯੋਗ ਹੋਣਗੇ।

ਆਰਬੀਆਈ ਨੇ ਸਪੱਸ਼ਟ ਕੀਤਾ ਹੈ ਕਿ ਪਹਿਲਾਂ ਤੋਂ ਜਾਰੀ ਸਾਰੇ 100 ਤੇ 200 ਰੁਪਏ ਦੇ ਨੋਟ ਵੈਧ ਰਹਿਣਗੇ ਤੇ ਉਨ੍ਹਾਂ ਨੂੰ ਬਾਜ਼ਾਰ ਵਿਚ ਚੱਲਣ ਤੋਂ ਨਹੀਂ ਰੋਕਿਆ ਜਾਵੇਗਾ। ਆਰਬੀਆਈ ਦੇ ਮੁੱਖ ਮਹਾਪ੍ਰਬੰਧਕ ਪੁਨੀਤ ਪੰਚੋਲੀ ਨੇ ਕਿਹਾ ਕਿ ਇਸ ਫੈਸਲੇ ਦਾ ਉਦੇਸ਼ ਬੈਂਕਿੰਗ ਸਿਸਟਮ ਵਿਚ ਸਥਿਰਤਾ ਬਣਾਏ ਰੱਖਣਾ ਤੇ ਨਕਦੀ ਦੀ ਸਪਲਾਈ ਨੂੰ ਸੁਚਾਰੂ ਤੌਰ ਤੋਂ ਸੰਚਾਲਿਤ ਕਰਨਾ ਹੈ।

ਇਸ ਤੋਂ ਇਲਾਵਾ ਆਰਬੀਆਈ ਜਲਦ ਹੀ 50 ਰੁਪਏ ਦੇ ਨਵੇਂ ਨੋਟ ਵੀ ਜਾਰੀ ਕਰੇਗਾ ਜਿਨ੍ਹਾਂ ‘ਤੇ ਗਵਰਨਰ ਸੰਜੇ ਮਲਹੋਤਰਾ ਦਾ ਹਸਤਾਖਰ ਹੋਵੇਗਾ। ਇਹ ਵੀ ਮਹਾਤਮਾ ਗਾਂਧੀ (ਨਵੀਂ) ਸੀਰੀਜ ਦੇ ਪੁਰਾਣੇ ਨੋਟਾਂ ਵਾਂਗ ਰਹੇਗਾ।

ਵੀਡੀਓ ਲਈ ਕਲਿੱਕ ਕਰੋ -:

 

The post RBI ਦਾ ਵੱਡਾ ਐਲਾਨ, ਜਲਦ ਜਾਰੀ ਹੋਣਗੇ 100 ਤੇ 200 ਦੇ ਨਵੇਂ ਨੋਟ, ਦਿਖਣਗੇ ਕਈ ਬਦਲਾਅ appeared first on Daily Post Punjabi.



source https://dailypost.in/news/latest-news/new-note-of-100-and-200/
Previous Post Next Post

Contact Form