IAS ਰਵੀਭਗਤ ਬਣੇ CM ਭਗਵੰਤ ਮਾਨ ਦੇ ਪ੍ਰਿੰਸੀਪਲ ਸਕੱਤਰ, ਪੰਜਾਬ ਸਰਕਾਰ ਨੇ ਹੁਕਮ ਕੀਤੇ ਜਾਰੀ

ਪੰਜਾਬ ਸਰਕਾਰ ਨੇ 2006 ਬੈਚ ਦੇ ਆਈਏਐੱਸ ਅਧਿਕਾਰੀ ਰਵੀ ਭਗਤ ਨੂੰ ਪੰਜਾਬ ਦੇ ਮੁੱਖ ਮੰਤਰੀ ਦਾ ਪ੍ਰਿੰਸੀਪਲ ਸੈਕ੍ਰੇਟਰੀ ਨਿਯੁਕਤ ਕੀਤਾ ਹੈ। ਇਸ ਤੋਂ ਪਹਿਲਾਂ ਉਹ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਧਾਨ ਸਕੱਤਰ ਦੇ ਅਹੁਦੇ ‘ਤੇ ਸਨ।

ਰਵੀ ਭਗਤ ਨੂੰ ਸੂਬੇ ਦੇ ਪ੍ਰਸ਼ਾਸਨਿਕ ਫੇਰਬਦਲ ਤਹਿਤ ਪ੍ਰਮੋਟ ਕੀਤਾ ਗਿਆ ਹੈ। ਇਸ ਅਹੁਦੇ ਤੋਂ ਇਲਾਵਾ ਉਹ ਲੋਕ ਨਿਰਮਾਣ ਵਿਭਾਗ ਦੇ ਪ੍ਰਸ਼ਾਸਨਿਕ ਸਕੱਤਰ ਤੇ ਪੰਜਾਬ ਪੇਂਡੂ ਵਿਕਾਸ ਬੋਰਡ ਦੇ ਸਕੱਤਰ ਦਾ ਵਾਧੂ ਇੰਚਾਰਜ ਵੀ ਸੰਭਾਲਦੇ ਰਹਿਣਗੇ।आदेश की कॉपी

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਇਸ ਅਹੁਦੇ ‘ਤੇ ਸੀਨੀਅਰ ਆਈਏਐੱਸ ਵੀਕੇ ਸਿੰਘ ਤਾਇਨਾਤ ਸਨ। ਉਹ 1990 ਬੈਚ ਦੇ ਆਈਏਐੱਸ ਅਧਿਕਾਰੀ ਸਨ ਪਰ ਪਿਛਲੇ ਸਾਲ 30 ਨਵੰਬਰ 2024 ਨੂੰ ਉਨ੍ਹਾਂ ਦਾ ਰਿਟਾਇਰਮੈਂਟ ਹੋ ਗਿਆ ਜਿਸ ਦੇ ਬਾਅਦ 4 ਮਹੀਨੇ ਤੱਕ ਇਹ ਅਹੁਦਾ ਖਾਲੀ ਰਿਹਾ। ਦੂਜੇ ਪਾਸੇ ਇਸ ਦੇ ਬਾਅਦ ਪੰਜਾਬ ਸਰਕਾਰ ਨੇ ਅੱਜ ਇਸ ਦਿਸ਼ਾ ਵਿਚ ਅਹਿਮ ਫੈਸਲਾ ਲਿਆ ਹੈ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਪੰਜਾਬ ਦੇ ਚੀਫ ਸਕੱਤਰ ਨੂੰ ਵੀ ਬਦਲਿਆ ਸੀ।

ਇਹ ਵੀ ਪੜ੍ਹੋ : ਸ੍ਰੀ ਮੁਕਤਸਰ ਸਾਹਿਬ : ਗਲਤ ਮੋਬਾਇਲ ਮੈਸਜਾਂ ਨੂੰ ਲੈ ਘਰ ਉਲਾਂਭਾ ਦੇਣ ਗਏ ਸਨ ਦੋ ਭਰਾ, ਗੋਲੀ ਲੱਗਣ ਨਾਲ 1 ਦੀ ਮੌ/ਤ

ਜ਼ਿਕਰਯੋਗ ਹੈ ਕਿ ਰਵੀ ਭਗਤ 48 ਸਾਲ ਦੇ ਹਨ। ਉਨ੍ਹਾਂ ਦੀ ਸਿੱਖਿਅਕ ਯੋਗਤਾ ਦੀ ਗੱਲ ਕੀਤੀ ਜਾਵੇ ਤਾਂ ਉਹ ਰਾਜਨੀਤੀ ਵਿਚ ਐੱਮਫਿਲ ਹਨ। ਇਸ ਤੋਂ ਇਲਾਵਾ ਰਿਜਨਲ ਡਿਵੈਲਮੈਂਟ ਵਿਚ ਐੱਮਏ, ਪਬਲਿਕ ਪਾਲਿਸੀ ਵਿਚ ਐੱਮ ਤੇ ਪਬਲਿਕ ਪਾਲਿਸੀ ਐਂਡ ਮੈਨੇਜਮੈਂਟ ਐੱਸਐੱਸਸੀ ਕੀਤੀ ਹੈ। ਰਵੀ ਭਗਤ ਨੇ ਪੰਜਾਬ ਦੇ ਜਲੰਧਰ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ ਹੈ।

The post IAS ਰਵੀਭਗਤ ਬਣੇ CM ਭਗਵੰਤ ਮਾਨ ਦੇ ਪ੍ਰਿੰਸੀਪਲ ਸਕੱਤਰ, ਪੰਜਾਬ ਸਰਕਾਰ ਨੇ ਹੁਕਮ ਕੀਤੇ ਜਾਰੀ appeared first on Daily Post Punjabi.



Previous Post Next Post

Contact Form