ਪਟਿਆਲਾ ‘ਚ ਅਣਪਛਾਤਿਆਂ ਨੇ ਮਾਂ-ਪੁੱਤ ‘ਤੇ ਕੀਤਾ ਹਮਲਾ, ਮਹਿਲਾ ਦੀ ਮੌਤ, ਪੁੱਤ ਜ਼ਖਮੀ

ਪਟਿਆਲਾ ਦੇ ਸਮਾਨੀਆਂ ਗੇਟ ਕੋਲ ਵੱਡੀ ਵਾਰਦਾਤ ਵਾਪਰੀ ਹੈ। ਇਥੇ ਅੱਜ ਸਵੇਰ ਸਾਰ ਹੀ ਮਾਂ-ਪੁੱਤ ‘ਤੇ ਕੁਝ ਅਣਪਛਾਤਿਆਂ ਨੇ ਹਮਲਾ ਕਰ ਦਿੱਤਾ ਜਿਸ ਵਿਚ ਮਹਿਲਾ ਦੀ ਮੌਤ ਹੋ ਗਈ ਜਦੋਂ ਕਿ ਪੁੱਤਰ ਗੰਭੀਰ ਜ਼ਖਮੀ ਦੱਸਿਆ ਜਾ ਰਿਹਾ ਹੈ।

ਮ੍ਰਿਤਕ ਦੀ ਪਛਾਣ ਸੁਮਨ ਵਜੋਂ ਹੋਈ ਹੈ ਤੇ ਉਸ ਦੀ ਉਮਰ 45 ਸਾਲ ਦੱਸੀ ਜਾ ਰਹੀ ਹੈ ਤੇ ਨਾਲ ਹੀ ਸੁਮਨ ਦਾ ਪੁੱਤ ਮਨਜੋਤ ਜਿਸ ਦੀ ਉਮਰ 19 ਸਾਲ ਹੈ, ਇਸ ਹਾਦਸੇ ਵਿਚ ਗੰਭੀਰ ਜ਼ਖਮੀ ਹੋ ਗਿਆ ਹੈ ਤੇ ਉਹ ਜੇਰੇ ਇਲਾਜ ਹੈ। ਉਸ ਨੂੰ ਪਟਿਆਲਾ ਦੇ ਸਰਕਾਰੀ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ ‘ਚ ਫਿਰ ਪਏਗਾ ਮੀਂਹ! ਬਦਲਦੇ ਮੌਸਮ ਵਿਚਾਲੇ ਆ ਗਈ ਨਵੀਂ ਅਪਡੇਟ

ਪੁਲਿਸ ਨੂੰ ਜਿਵੇਂ ਹੀ ਪੂਰੀ ਘਟਨਾ ਬਾਰੇ ਸੂਚਨਾ ਮਿਲੀ ਤਾਂ ਪੁਲਿਸ ਮੌਕੇ ‘ਤੇ ਪਹੁੰਚ ਗਈ ਤੇ ਉਨ੍ਹਾਂ ਵੱਲੋਂ ਪੂਰੇ ਹਾਦਸੇ ਦੀ ਗੰਭੀਰਤਾ ਨਾਲ ਜਾਂਜ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ ਤਾਂ ਜੋ ਮੁਲਜ਼ਮਾਂ ਦੀ ਪਛਾਣ ਕੀਤੀ ਜਾ ਸਕੇ ਤੇ ਉਨ੍ਹਾਂ ਨੂੰ ਜਲਦ ਤੋਂ ਜਲਦ ਫੜਿਆ ਜਾ ਸਕੇ।

The post ਪਟਿਆਲਾ ‘ਚ ਅਣਪਛਾਤਿਆਂ ਨੇ ਮਾਂ-ਪੁੱਤ ‘ਤੇ ਕੀਤਾ ਹਮਲਾ, ਮਹਿਲਾ ਦੀ ਮੌਤ, ਪੁੱਤ ਜ਼ਖਮੀ appeared first on Daily Post Punjabi.



Previous Post Next Post

Contact Form