ਖੰਨਾ ਵਿਚ ਅਗਵਾ ਕੀਤੇ ਬੱਚੇ ਦੇ ਮਾਮਲੇ ਵਿਚ ਵੱਡੀ ਕਾਰਵਾਈ ਕਰਦੇ ਹੋਏ ਪਟਿਆਲਾ ਪੁਲਿਸ ਨੇ ਵੀਰਵਾਰ ਨੂੰ ਕਿਡਨੈਪਰਾਂ ਦਾ ਐਨਕਾਊਂਟਰ ਕਰਕੇ ਬੱਚੇ ਨੂੰ ਸੁਰੱਖਿਅਤ ਛੁਡਾ ਲਿਆ। ਅਗਵਾਕਾਰਾਂ ਨਾਲ ਲਗਭਗ 15 ਮਿੰਟ ਤੱਕ ਪੁਲਿਸ ਦਾ ਐਨਕਾਊਂਟਰ ਚੱਲਿਆ। ਇਸ ਕਾਰਵਾਈ ਵਿੱਚ ਤਿੰਨ ਪੁਲਿਸ ਮੁਲਾਜ਼ਮ ਜ਼ਖ਼ਮੀ ਹੋਏ ਹਨ, ਜਦਕਿ ਕਿਡਨੈਪਰ ਜਸਪ੍ਰੀਤ ਸਿੰਘ ਦੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ।
DIG ਮਨਦੀਪ ਸਿੱਧੂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਮਾਮਲੇ ਵਿਚ 3 ਜ਼ਿਲ੍ਹਿਆਂ ਦੀ ਪੁਲਿਸ ਨੇ ਕਾਰਵਾਈ ਕੀਤੀ। ਦੋਸ਼ੀਆਂ ਦੀ ਪਛਾਣ ਜਸਪ੍ਰੀਤ ਸਿੰਘ ਪੁੱਤਰ ਲਖਵਿੰਦਰ ਸਿੰਘ ਵਜੋਂ ਹੋਈ ਹੈ। ਉਸ ਦੇ ਦੋ ਸਾਥੀ ਹਰਪ੍ਰੀਤ ਸਿੰਘ ਪੁੱਤਰ ਮਨਜੀਤ ਸਿੰਘ, ਰਵੀ ਭਿੰਡਰ ਵਾਸੀ ਅਮਰਗੜ੍ਹ ਸ਼ਾਮਲ ਸਨ।
ਦੱਸ ਦੇਈਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਗੌਰਵ ਯਾਦਵ ਇਸ ਸਾਰੀ ਕਾਰਵਾਈ ਦੀ ਪਲ-ਪਲ ਅਪਡੇਟ ਲੈ ਰਹੇ ਸਨ। ਇਸ ਦੌਰਾਨ ਡੀਜੀਪੀ ਗੌਰਵ ਯਾਦਵ ਨੇ ਇਸ ਆਪ੍ਰੇਸ਼ਨ ਤੋਂ ਬਾਅਦ ਪੂਰੀ ਟੀਮ ਨੂੰ 10 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਪੂਰੀ ਘਟਨਾ ਫਿਲਮੀ ਅੰਦਾਜ਼ ‘ਚ ਵਾਪਰੀ। ਇਸ ਦੌਰਾਨ ਦੋਸ਼ੀਆਂ ਨੇ ਸੀਸੀਟੀਵੀ ਕੈਮਰਿਆਂ ਤੋਂ ਬਚਣ ਦੀ ਪੂਰੀ ਕੋਸ਼ਿਸ਼ ਕੀਤੀ। ਇਸ ਦੇ ਨਾਲ ਹੀ ਖੰਨਾ ਦੇ ਐਸਐਸਪੀ ਜੋਤੀ ਯਾਦਵ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਬੱਚੇ ਨੂੰ ਉਸ ਦੇ ਪਰਿਵਾਰ ਨੂੰ ਸੌਂਪਣ ਜਾ ਰਹੇ ਹਨ।
ਦੱਸ ਦੇਈਏ ਕਿ ਖੰਨਾ ਦੇ ਸੀਹਾਂ ਦੌਦ ਦੇ ਰਹਿਣ ਵਾਲੇ ਭਵਕੀਰਤ ਬੀਤੇ ਦਿਨ 2 ਮੋਟਰ ਸਾਈਕਲ ਸਵਾਰਾਂ ਨੇ ਉਸ ਦੇ ਘਰੋਂ ਅਗਵਾ ਕਰ ਲਿਆ ਸੀ। ਬੱਚਾ ਉਸ ਵੇਲੇ ਵਿਹੜੇ ਵਿਚ ਖੇਡ ਰਿਹਾ ਸੀ। ਉਸ ਨੂੰ ਦੋ ਨਕਾਬਪੋਸ਼ ਬੰਦੇ ਚੁੱਕ ਕੇ ਲੈ ਗਏ ਸਨ। ਜਿਵੇਂ ਹੀ ਇਹ ਮਾਮਲਾ ਪੁਲਿਸ ਦ ਨੋਟਿਸ ਵਿਚ ਆਇਆ, ਇਸ ਤੋਂ ਬਾਅਦ ਇਸ ਨੂੰ ਤੁਰੰਤ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਗੌਰਵ ਯਾਦਵ ਦੇ ਧਿਆਨ ਵਿਚ ਲਿਆਇਆ ਗਿਆ। ਇਸ ਤੋਂ ਬਾਅਦ ਪੁਲਿਸ ਨੇ ਤਿੰਨ ਜ਼ਿਲ੍ਹਿਆਂ ਦੀ ਪੁਲਿਸ ਨੂੰ ਅਲਰਟ ‘ਤੇ ਰੱਖਿਆ ਗਿਆ।
ਰਾਤ ਨੂੰ ਦੋ ਵਜੇ ਤੱਕ ਮਾਲੇਰਕੋਟਲਾ ਪੁਲਿਸ ਨੇ ਬੱਚਿਆਂ ਨੂੰ ਅਗਵਾ ਕਰਨ ਵਾਲੇ ਦੋ ਲੋਕਾਂ ਨੂੰ ਟ੍ਰੇਸ ਕਰ ਲਿਆ. ਇਸ ਤੋਂ ਬਾਅਦਦੋ ਦੋਸ਼ੀਆਂ ਨੂੰ ਕਾਬੂ ਕਰ ਲਿਆ। ਪਰ ਦੋਸ਼ੀਆਂ ਦੇ ਕੋਲ ਬੱਚਾ ਨਹੀਂਸੀ, ਜਿਸ ਤੋਂ ਪੁਲਿਸ ਦੀ ਚਿੰਤਾ ਹੋਰ ਵਧ ਗਈ। ਇਸ ਦੌਰਾਨ ਦੋਸ਼ੀਆਂ ਨੇ ਪੁੱਛਗਿੱਛ ਵਿਚ ਦੱਸਿਆ ਕਿ ਬੱਚਾ ਜਸਪ੍ਰੀਤ ਸਿੰਘ ਦੇ ਨਾਲ ਸੀ। ਫਿਰ ਪੁਲਿਸ ਦੋਸ਼ੀਆਂ ਦੇ ਨਾਲ ਪੂਰੇ ਇਲਾਕੇ ਵਿਚ ਪੜਤਾਲ ਵਿਚ ਲੱਗੀ ਹੋਈ ਸੀ। ਉਨ੍ਹਾਂ ਦੀ ਯੋਜਨਾ ਸੀ ਕਿ ਉਹ ਪਰਿਵਾਰ ਤੋਂ ਬੱਚੇ ਨੂੰ ਛੱਡਣ ਦੇ ਬਦਲੇ ਇੱਕ ਕਰੋੜ ਲੈਣਗੇ। ਦੂਜੇ ਪਾਸੇ, ਜੇ ਫੜੇ ਜਾਣਗੇ ਤਾਂ ਉਸ ਤੋਂ ਪਹਿਲਾਂ ਹੀ ਬੱਚੇ ਦਾ ਖਤਮ ਕਰ ਦੇਣਗੇ। ਜਿਸ ਤੋਂ ਪੁਲਿਸ ਦੀ ਚਿੰਤਾ ਹੋਰ ਵਧ ਗਈ।
ਇਹ ਵੀ ਪੜ੍ਹੋ : ਪੰਜਾਬ ਦੇ ਨੌਜਵਾਨ ਦਾ ਜਜ਼ਬਾ! ਸਕੇਟਿੰਗ ਕਰਕੇ 2000 KM ਤਖਤ ਸ੍ਰੀ ਹਜ਼ੂਰ ਸਾਹਿਬ ਦੀ ਕੀਤੀ ਯਾਤਰਾ
ਇਸ ਤੋਂ ਬਾਅਦ ਪਟਿਆਲਾ ਪੁਲਿਸ ਨੇ ਅੱਜ ਸ਼ਾਮ ਦੋਸ਼ੀ ਨੂੰ ਸਕਾਰਪੀਓ ਕਾਰ ਸਣੇ ਘੇਰ ਲਿਆ। ਜਦੋਂ ਪੁਲਿਸ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ, ਤਾਂ ਉਸ ਨੇ ਪੁਲਿਸ ਨੂੰ ਫਾਇਰਿੰਗ ਕਰ ਦਿੱਤੀ। ਪੁਲਿਸ ਨੇ ਵੀ ਜਵਾਬੀ ਕਾਰਵਾਈ ਕੀਤੀ। ਇਸ ਦੌਰਾਨ ਦੋਸ਼ੀ ਜ਼ਖਮੀ ਹੋ ਗਿਆ ਤੇ ਉਸ ਨੂੰ ਫੜ ਲਿਆ ਗਿਆ। ਇਸ ਤੋਂ ਬਾਅਦ ਬੱਚੇ ਨੂੰ ਕਾਰ ਦੀ ਸੀਟ ਦੇ ਹੇਠੋਂ ਬਰਾਮਦ ਕਰ ਲਿਆ। ਬੱਚਾ ਕਾਫੀ ਡਰ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -:

The post ਬੱਚੇ ਦੇ ਅ/ਗਵਾ ਮਾਮਲੇ ‘ਚ ਪੁਲਿਸ ਦੀ ਵੱਡੀ ਕਾਰਵਾਈ, ਕਿ.ਡਨੈਪ.ਰਾਂ ਦਾ ਐ.ਨਕਾ.ਊਂਟ.ਰ, ਬੱਚਾ ਬਰਾਮਦ appeared first on Daily Post Punjabi.