ਬਹੁਚਰਚਿਤ ਗੁਰਪ੍ਰੀਤ ਹਰੀ ਨੌਂ ਕ਼ਤਲ ਮਾਮਲੇ ਚ ਅੱਜ ਵੀਰਵਾਰ ਨੂੰ ਫਰੀਦਕੋਟ ਅਦਾਲਤ ‘ਚ ਸੁਣਵਾਈ ਹੋਈ। ਅਦਾਲਤ ਨੇ ਬਿਨਾ ਕਿਸੇ ਕਾਰਵਾਈ ਦੇ ਸੁਣਵਾਈ ਲਈ 26 ਮਾਰਚ ਦੀ ਤਰੀਕ ਤੈਅ ਕੀਤੀ। ਅਗਲੀ ਸੁਣਵਾਈ ਦੌਰਾਨ ਦੋਸ਼ੀਆਂ ਨੂੰ ਚਾਰਜਸ਼ੀਟ ਦੀਆਂ ਕਾਪੀਆਂ ਸੌਂਪੀਆ ਜਾਣਗੀਆਂ।
ਬਹੁਚਰਚਿਤ ਗੁਰਪ੍ਰੀਤ ਹਰੀ ਨੌਂ ਕ਼ਤਲ ਮਾਮਲੇ ‘ਚ ਅੱਜ ਫਰੀਦਕੋਟ ਦੀ ਅਦਾਲਤ ‘ਚ ਸੁਣਵਾਈ ਹੋਈ। ਇਸ ਦੌਰਾਨ ਕਿਸੇ ਕਾਰਵਾਈ ਤੋਂ ਬਿਨਾਂ ਅਦਾਲਤ ਵੱਲੋਂ ਅਗਲੀ ਸੁਣਵਾਈ ਦੀ ਤਰੀਕ 26 ਮਾਰਚ ਤੈਅ ਕਰ ਦਿੱਤੀ ਗਈ, ਜਿਸ ਦਿਨ ਦੋਸ਼ੀਆਂ ਖਿਲਾਫ ਪੇਸ਼ ਚਾਰਜਸ਼ੀਟ ਦੀਆਂ ਕਾਪੀਆਂ ਦੋਸ਼ੀਆਂ ਨੂੰ ਮੁਹੱਈਆ ਕਰਵਾਈਆਂ ਜਾਣਗੀਆਂ।
ਦੱਸ ਦੇਈਏ ਕਿ 9 ਅਕਤੂਬਰ 2024 ਨੂੰ ਕੁਝ ਬਾਇਕ ਸਵਾਰਾਂ ਵੱਲੋਂ ਗੁਰਪ੍ਰੀਤ ਸਿੰਘ ਹਰੀ ਨੌਂ ਦਾ ਕ਼ਤਲ ਗੋਲੀਆਂ ਮਾਰ ਕੇ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਪੁਲਿਸ ਨੇ ਜਾਂਚ ਦੌਰਾਨ ਗੁਰਪ੍ਰੀਤ ਦੇ ਪਿੰਡ ਦੇ ਹੀ ਦੋ ਬੰਦਿਆਂ ਨੂੰ ਰੇਕੀ ਕਰਨ ਦੇ ਇਲਜ਼ਾਮਾਂ ਤਹਿਤ ਗ੍ਰਿਫਤਾਰ ਕੀਤਾ ਤੇ ਉਨ੍ਹਾਂ ਤੋਂ ਪੁਛਗਿੱਛ ਕੀਤੀ ਗਈ।
ਇਹ ਵੀ ਪੜ੍ਹੋ : ਜਲੰਧਰ ਦੀ ਫੈਕਟਰੀ ‘ਚੋਂ ਅਮੋਨੀਆ ਗੈਸ ਲੀਕ, ਰਿਹਾਇਸ਼ੀ ਇਲਾਕੇ ‘ਚ ਮਚੀ ਹ.ਫ/ੜਾ-ਦ.ਫ/ੜੀ
ਇਸ ਪੁੱਛਗਿੱਛ ਤੋਂ ਬਾਅਦ ਸ਼ੂਟਰਾਂ ਦੀ ਵੀ ਗ੍ਰਿਫਤਾਰੀ ਹੋ ਗਈ। ਇਸ ਮਾਮਲੇ ਚ ਕੁਲ 17 ਦੋਸ਼ੀ ਬਣਾਏ ਗਏ ਸਨ, ਜਿਨ੍ਹਾਂ ਚ 12 ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਇਨ੍ਹਾਂ ਖਿਲਾਫ ਕੱਲ੍ਹ ਪੁਲਿਸ ਵੱਲੋਂ ਮਾਣਯੋਗ ਅਦਾਲਤ ‘ਚ ਚਾਰਜਸ਼ੀਟ ਦਾਖਲ ਕੀਤੀ ਜਾ ਚੁੱਕੀ ਹੈ ਜਦਕਿ ਇਸ ਮਾਮਲੇ ‘ਚ ਨਾਮਜ਼ਦ ਖਡੂਰ ਸਾਹਿਬ ਤੋਂ ਆਜ਼ਾਦ ਸਾਂਸਦ ਭਾਈ ਅੰਮ੍ਰਿਤ ਪਾਲ ਸਿੰਘ ਜੋ ਡਿਬਰੂਗੜ ਜੇਲ੍ਹ ‘ਚ ਬੰਦ ਹੈ ਅਤੇ ਵੱਡੇ ਬਦਮਾਸ਼ ਸਣੇ ਤਿੰਨ ਹੋਰ ਦੋਸ਼ੀ ਵਿਦੇਸ਼ ‘ਚ ਹਨ, ਜਿਨ੍ਹਾਂ ਦੀ ਗ੍ਰਿਫਤਾਰੀ ਅਜੇ ਤਕ ਨਹੀਂ ਹੋ ਸਕੀ। ਇਸ ਮਾਮਲੇ ਦੇ ਸਾਰੇ ਦੋਸ਼ੀਆਂ ਖਿਲਾਫ UAPA ਦੀਆਂ ਧਾਰਾਵਾਂ, ਕ਼ਤਲ ਅਤੇ ਅਸਲਾ ਐਂਕਟ ਜਿਹੀਆਂ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:

The post ਗੁਰਪ੍ਰੀਤ ਹਰੀ ਨੌਂ ਕਤਲ ਮਾਮਲੇ ‘ਚ ਹੋਈ ਸੁਣਵਾਈ, ਦੋਸ਼ੀਆਂ ਨੂੰ ਚਾਰਜਸ਼ੀਟ ਦੀਆਂ ਕਾਪੀਆਂ ਸੌਂਪਣ ਦੇ ਹੁਕਮ appeared first on Daily Post Punjabi.