ਫਾਜ਼ਿਲਕਾ ਵਿਚ ਆਂਗਨਵਾੜੀ ਔਰਤਾਂ ‘ਤੇ ਮਧੂਮੱਖੀਆਂ ਵੱਲੋਂ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨਾਲ ਕਈ ਔਰਤਾਂ ਇਨ੍ਹਾਂ ਦੀਆਂ ਲਪੇਟ ਵਿਚ ਆ ਗਈਆਂ ਅਤੇ ਜ਼ਖਮੀ ਹੋ ਗਈਆਂ। ਜਾਣਕਾਰੀ ਮੁਤਾਬਕ ਇਥੇ ਪ੍ਰਤਾਪ ਬਾਗ ‘ਚ ਆਂਗਣਵਾੜੀ ਵਰਕਰਾਂ ਦੀ ਮੀਟਿੰਗ ਚੱਲ ਰਹੀ ਸੀ, ਜਿਸ ਦੌਰਾਨ ਇਕ ਸ਼ਰਾਰਤੀ ਅਨਸਰ ਨੇ ਦਰੱਖਤ ‘ਤੇ ਲੱਗੇ ਮਧੂਮੱਖੀਆਂ ਦੇ ਛੱਤੇ ‘ਤੇ ਪੱਥਰ ਮਾਰ ਦਿੱਤਾ।
ਇਸ ਮਗਰੋਂ ਵੱਡੀ ਗਿਣਤੀ ਵਿਚ ਉੱਡੀਆਂ ਮਧੂਮੱਖੀਆਂ ਨੇ ਆਂਗਣਵਾੜੀ ਵਰਕਰਾਂ ‘ਤੇ ਹਮਲਾ ਕਰ ਦਿੱਤਾ। ਮਧੂਮੱਖੀਆਂ ਦੇ ਹਮਲੇ ਨਾਲ ਔਰਤਾਂ ਵਿਚ ਭਾਜੜ ਮਚ ਗਈ। ਇਸ ਦੌਰਾਨ ਲਗਭਗ ਡੇਢ ਦਰਜਨ ਔਰਤਾਂ ਜ਼ਖਮੀ ਹੋਈਆਂ ਹਨ, ਜਿਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।
ਆਂਗਣਵਾੜੀ ਵਰਕਰਾਂ ਦੀ ਆਗੂ ਰੇਸ਼ਮਾ ਰਾਣੀ ਨੇ ਦੱਸਿਆ ਕਿ ਅੱਜ ਉਨ੍ਹਾਂ ਨੇ ਪ੍ਰਤਾਪ ਬਾਗ ਵਿੱਚ ਮੀਟਿੰਗ ਕੀਤੀ ਤਾਂ ਉਨ੍ਹਾਂ ਨੇ ਦੇਖਿਆ ਕਿ ਦੋ ਨੌਜਵਾਨ ਰੇਲਵੇ ਸਟੇਸ਼ਨ ਵੱਲ ਭੱਜ ਰਹੇ ਸਨ, ਉਨ੍ਹਾਂ ਨੇ ਪ੍ਰਤਾਪ ਬਾਗ ਵਿੱਚ ਇੱਕ ਦਰੱਖਤ ’ਤੇ ਲੱਗੇ ਮਧੂਮੱਖੀਆਂ ਦੇ ਛੱਤੇ ‘ਤੇ ਪੱਥਰ ਮਾਰਿਆ ਸੀ। ਇਸ ਦੌਰਾਨ ਮੱਖੀਆਂ ਉੱਡ ਪਈਆਂ ਅਤੇ ਮੀਟਿੰਗ ਕਰ ਰਹੀਆਂ ਆਂਗਣਵਾੜੀ ਦੀਆਂ ਔਰਤਾਂ ‘ਤੇ ਹਮਲਾ ਕਰ ਦਿੱਤਾ।
ਇਹ ਵੀ ਪੜ੍ਹੋ : CM ਮਾਨ ਵੱਲੋਂ ਦਿੱਤੀ ਡੈੱ/ਡਲਾਈਨ ਹੋਈ ਖ਼ਤਮ, ਕਈ ਜ਼ਿਲ੍ਹਿਆਂ ‘ਚ ਡਿਊਟੀ ‘ਤੇ ਪਰਤੇ ਤਹਿਸੀਲਦਾਰ
ਉਨ੍ਹਾਂ ਦੱਸਿਆ ਕਿ ਇਸ ਤੋਂ 20 ਦੇ ਕਰੀਬ ਆਂਗਣਵਾੜੀ ਵਰਕਰਾਂ ਇਸ ਦੀਆਂ ਲਪੇਟ ਵਿਚ ਆਈਆਂ ਹਨ, ਜਿਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ, ਦੂਜੇ ਪਾਸੇ ਮੌਕੇ ‘ਤੇ ਮੌਜੂਦ ਡਾਕਟਰ ਰਵਿੰਦਰ ਨੇ ਦੱਸਿਆ ਕਿ ਮੱਖੀਆਂ ਦੇ ਹਮਲੇ ਕਾਰਨ ਜ਼ਖਮੀ ਹੋਈਆਂ ਔਰਤਾਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਜਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -:

The post ਮੀਟਿੰਗ ਕਰ ਰਹੀਆਂ ਵਰਕਰਾਂ ‘ਤੇ ਮਧੂ-ਮੱਖੀਆਂ ਨੇ ਕੀਤਾ ਹਮਲਾ, ਮੁੰਡਿਆਂ ਨੇ ਛੱਤੇ ਨਾਲ ਕੀਤੀ ਸੀ ਛੇੜਖਾਨੀ appeared first on Daily Post Punjabi.