ਕਰਨਲ ਕੁੱਟਮਾਰ ਮਾਮਲਾ, ਪਰਿਵਾਰ ਦੇ ਹੱਕ ‘ਚ ਆਏ ਸੁਖਬੀਰ ਬਾਦਲ, ਬੋਲੇ- ‘ਦੋਸ਼ੀ ਪੁਲਸੀਏ ਹੋਣ ਗ੍ਰਿਫ਼ਤਾਰ’

ਪਟਿਆਲਾ ‘ਚ ਕਰਨਲ ਤੇ ਉਸ ਦੇ ਪੁੱਤ ਨਾਲ ਕੀਤੀ ਗਈ ਕੁੱਟਮਾਰ ਦਾ ਮਾਮਲਾ ਭਖਦਾ ਜਾ ਰਿਹਾ ਹੈ। ਪਰਿਵਾਰ ਵੱਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ। ਇਸ ਵਿਚਾਲੇ ਸੁਖਬੀਰ ਬਾਦਲ ਵੀ ਪਰਿਵਾਰ ਨਾਲ ਖੜ੍ਹੇ ਹੋਏ ਹਨ। ਸੁਖਬੀਰ ਬਾਦਲ ਨੇ ਇਸ ਘਟਨਾ ਦੀ ਨਿਖੇਧੀ ਕਰਦਿਆਂ ਕਿਹਾ ਕਿ ਕਰਨਲ ਦੀ ਪਤਨੀ ਇਨਸਾਫ ਖਾਤਿਰ ਥਾਂ-ਥਾਂ ‘ਤੇ ਠੋਕਰਾਂ ਖਾ ਰਹੀ ਹੈ। ਮੈਂ ਕਰਨਲ ਬਾਠ ਤੇ ਉਨ੍ਹਾਂ ਦੇ ਪਰਿਵਾਰ ਦੇ ਨਾਲ ਹਾਂ। ਉਨ੍ਹਾਂ ਕਿਹਾ ਕਿ ਦੋਸ਼ੀ ਪੁਲਿਸ ਮੁਲਾਜ਼ਮਾਂ ਨੂੰ ਤੁਰੰਤ ਬਰਖਾਸਤ ਕਰ ਕੇ ਕੀਤਾ ਜਾਵੇ ਗ੍ਰਿਫ਼ਤਾਰ।

ਦੱਸ ਦੇਈਏ ਕਿ 13-14 ਮਾਰਚ ਨੂੰ ਗੱਡੀ ਦੀ ਪਾਰਕਿੰਗ ਨੂੰ ਲੈ ਕੇ ਆਰਮੀ ਅਫਸਰ ਨਾਲ ਪੁਲਿਸ ਮੁਲਾਜ਼ਮਾਂ ਦੀ ਝੜਪ ਹੋਈ ਸੀ। ਇਸ ਦੌਰਾਨ ਆਰਮੀ ਅਫਸਰ ਤੇ ਉਸ ਦੇ ਪੁੱਤਰ ਦੇ ਗੰਭੀਰ ਸੱਟਾਂ ਲੱਗੀਆਂ ਸਨ, ਜਿਸ ਕਰਕੇ ਦੋਵਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ।

ਇਸ ਮਾਮਲੇ ਵਿਚ ਕਰਨਲ ਦੇ ਪਰਿਵਾਰ ਵਲੋਂ ਪੱਕਾ ਮੋਰਚਾ ਲਗਾਉਣ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਵੱਲੋਂ 22 ਮਾਰਚ ਨੂੰ DC ਦਫ਼ਤਰ ਬਾਹਰ ਪੱਕਾ ਮੋਰਚਾ ਲਗਾਇਆ ਜਾਵੇਗਾ। ਪਰਿਵਾਰ ਵੱਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ ਤੇ ਨਾਲ ਹੀ ਮਾਮਲੇ ਦੀ ਸੀਬੀਆਈ ਜਾਂਚ ਦੀ ਵੀ ਮੰਗ ਕੀਤੀ ਜਾ ਰਹੀ ਹੈ। ਇੰਨਾ ਹੀ ਨਹੀਂ ਪੀੜਤ ਪਰਿਵਾਰ ਪੰਜਾਬ ਦੇ ਰਾਜਪਾਲ ਨਾਲ ਵੀ ਮੁਲਾਕਾਤ ਕਰੇਗਾ। ਉਨ੍ਹਾਂ ਨੇ ਰਾਜਪਾਲ ਕੋਲ ਮਿਲਣ ਲਈ ਸਮਾਂ ਮੰਗਿਆ ਹੈ।

ਇਹ ਵੀ ਪੜ੍ਹੋ : ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਦਾ ਵੱਡਾ ਕਦਮ, ਐਂਟੀ ਡਰੱਗ ਹੈਲਪਲਾਈਨ ਨੰਬਰ ਕੀਤਾ ਜਾਰੀ

ਦੂਜੇ ਪਾਸੇ ਇਸ ਮਾਮਲੇ ਵਿਚ ਪਹਿਲਾਂ ਪੁਲਿਸ ਵਿਭਾਗ ਨੇ ਇਸ ਮਾਮਲੇ ਵਿਚ ਵੱਡੀ ਕਾਰਵਾਈ ਕੀਤੀ ਗਈ ਸੀ। ਘਟਨਾ ਵਿਚ ਸ਼ਾਮਲ 12 ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕੀਤਾ ਜਾ ਚੁੱਕਾ ਹੈ।

ਵੀਡੀਓ ਲਈ ਕਲਿੱਕ ਕਰੋ -:

 

The post ਕਰਨਲ ਕੁੱਟਮਾਰ ਮਾਮਲਾ, ਪਰਿਵਾਰ ਦੇ ਹੱਕ ‘ਚ ਆਏ ਸੁਖਬੀਰ ਬਾਦਲ, ਬੋਲੇ- ‘ਦੋਸ਼ੀ ਪੁਲਸੀਏ ਹੋਣ ਗ੍ਰਿਫ਼ਤਾਰ’ appeared first on Daily Post Punjabi.



Previous Post Next Post

Contact Form