ਨਸ਼ਿਆਂ ਖਿਲਾਫ ਪੰਜਾਬ ਸਰਕਾਰ ਦਾ ਬੁਲਡੋਜ਼ਰ ਐਕਸ਼ਨ ਜਾਰੀ ਹੈ। ਨਸ਼ਿਆਂ ਖਿਲਾਫ ਮੁਲਜ਼ਮਾਂ ਵਿਰੁੱਧ ਥਾਂ-ਥਾਂ ‘ਤੇ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਹਿਤ ਫਿਰੋਜ਼ਪੁਰ ਵਿਚ ਨਸ਼ਾ ਤਸਕਰ ਦੇ ਘਰ ਪੀਲਾ ਪਜਾ ਚੱਲਿਆ। ਪ੍ਰਸ਼ਾਸਨ ਨੇ ਝੁੱਗੇ ਹਜਾਰਾ ਇਲਾਕੇ ਵਿਚ ਨਸ਼ਾ ਤਸਕਰ ਗੁਰਚਰਨਜੀਤ ਸਿੰਘ ਉਰਫ ਚੰਨੀ ਦੇ ਘਰ ਪੀਲਾ ਪੰਜਾ ਚਲਾਇਆ। ਮੁਲਜ਼ਮ 25 ਕਿਲੋ ਹੈਰੋਇਨ ਨਾਲ ਗ੍ਰਿਫਤਾਰ ਹੋਇਆ ਸੀ ਤੇ ਉਸ ਨੂੰ ਸਜ਼ਾ ਵੀ ਸੁਣਾਈ ਗਈ ਸੀ।
ਗੁਰਚਰਨਜੀਤ ਸਿੰਘ ਉਰਫ ਇਕ ਨਸ਼ਾ ਤਸਕਰ ਹੈ, ਜੋ ਲੰਬੇ ਸਮੇਂ ਤੋਂ ਨਸ਼ੇ ਦੀ ਤਸਕਰੀ ਵਿਚ ਸ਼ਾਮਲ ਸੀ। ਪੁਲਿਸ ਮੁਤਾਬਕ ਉਹ ਪਹਿਲਾਂ ਵੀ 25 ਕਿਲੋ ਹੈਰੋਇਨ ਨਾਲ ਫੜਿਆ ਗਿਆ ਸੀਤੇ 7 ਸਾਲ ਦੀ ਸਜ਼ਾ ਕੱਟਣ ਦੇ ਬਾਅਦ ਜ਼ਮਾਨਤ ‘ਤੇ ਬਾਹਰ ਆਇਆ ਸੀ ਪਰ ਜ਼ਮਾਨਤ ਮਿਲਣ ਦੇ ਬਾਅਦ ਉਹ ਫਰਾਰ ਹੋ ਗਿਆ ਤੇ ਫਿਰ ਤੋਂ ਗੈਰ-ਕਾਨੂੰਨੀ ਗਤੀਵਿਧੀਆਂ ਵਿਚ ਸ਼ਾਮਲ ਹੋ ਗਿਆ। ਮੁਲਜ਼ਮ ਖਿਲਾਫ ਪਹਿਲਾਂ ਤੋਂ 3 ਮਾਮਲੇ ਦਰਜ ਸਨ ਜਿਨ੍ਹਾਂ ਵਿਚੋਂ ਇਕ ਮਾਮਲੇ ਵਿਚ ਉਹ ਫਰਾਰ ਚੱਲ ਰਿਹਾ ਸੀ।
ਇਹ ਵੀ ਪੜ੍ਹੋ : ਪੰਜਾਬ ‘ਚ CM ਬਦਲਣ ਦੀ ਚਰਚਾ ‘ਤੇ ਬੋਲੇ ਕੇਜਰੀਵਾਲ-‘ਚਿੰਤਾ ਨਾ ਕਰੋ ਮਾਨ ਸਾਬ੍ਹ ਇਹ 5 ਸਾਲ ਪੂਰੇ ਕਰਨਗੇ’
ਦੱਸ ਦੇਈਏ ਕਿ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਲਗਾਤਾਰ ਨਸ਼ੇ ਦੀ ਤਸਕਰੀ ਨੂੰ ਖਤਮ ਕਰਨ ਲਈ ਤਸਕਰਾਂ ‘ਤੇ ਨਕੇਲ ਕੱਸ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਸੂਬੇ ਵਿਚ ਨਸ਼ਾ ਤਸਕਰਾਂ ਦੀ ਗੈਰ-ਕਾਨੂੰਨੀ ਜਾਇਦਾਦਾਂ ‘ਤੇ ਲਗਾਤਾਰ ਕਾਰਵਾਈ ਹੋ ਰਹੀ ਹੈ। ਪੁਲਿਸ ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਜੋ ਵੀ ਵਿਅਕਤੀ ਨਸ਼ੇ ਦੇ ਵਪਾਰ ਵਿਚ ਸ਼ਾਮਲ ਹੋਵੇਗਾ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਸਰਕਾਰੀ ਜ਼ਮਾਨ ‘ਤੇ ਬਣੇ ਗੈਰ-ਕਾਨੂੰਨੀ ਨਿਰਮਾਣ ਢਾਹੇ ਜਾਣਗੇ ਤੇ ਦੋਸ਼ੀ ਖਿਲਾਫ ਸਖਤ ਕਾਨੂੰਨੀ ਕਾਰਵਾਈ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -:

The post ਫਿਰੋਜ਼ਪੁਰ ‘ਚ ਪੰਜਾਬ ਸਰਕਾਰ ਦਾ ਬੁਲਡੋਜ਼ਰ ਐਕਸ਼ਨ, ਨਸ਼ਾ ਤਸਕਰ ਦੇ ਘਰ ‘ਤੇ ਚੱਲਿਆ ਪੀਲਾ ਪੰਜਾ appeared first on Daily Post Punjabi.