ਫਿਰੋਜ਼ਪੁਰ ਜ਼ਿਲ੍ਹੇ ਵਿਚ ਇੱਕ ਬਹੁਤ ਹੀ ਮੰਦਭਾਗੀ ਘਟਨਾ ਸਾਹਮਣੇ ਆਈ ਹੈ, ਜਿਥੇ ਇੱਕ ਵਿਆਹ ਵਾਲੇ ਘਰ ਦੀਆਂ ਖੁਸ਼ੀਆਂ ਮਾਤਮ ਵਿਚ ਬਦਲ ਗਈਆਂ। ਇਥੇ ਇੱਕ ਨੌਜਵਾਨ ਜੋਕਿ ਆਪਣੀ ਮਾਂ ਦੇ ਨਾਲ ਮੋਟਰਸਾਈਕਲ ‘ਤੇ ਸਵਾਰ ਹੋ ਕੇ ਕਿਸੇ ਰਿਸ਼ਤੇਦਾਰ ਨੂੰ ਆਪਣੇ ਵੱਡੇ ਭਰਾ ਦੇ ਵਿਆਹ ਦਾ ਕਾਰਡ ਦੇਣ ਜਾ ਰਿਹਾ ਸੀ, ਹਾਦਸੇ ਦਾ ਸ਼ਿਕਾਰ ਹੋ ਗਿਆ। ਉਸ ਦੇ ਮੋਟਰਸਾਈਕਲ ਦੀ ਇੱਕ ਖੜ੍ਹੀ ਟਰਾਲੀ ਨਾਲ ਟੱਕਰ ਹੋ ਗਈ, ਜਿਸ ਨਾਲ ਦੋਵੇਂ ਮਾਂ-ਪੁੱਤ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਿਥੇ ਉਸ ਘਰ ਵਿਚ ਖੁਸ਼ੀਆਂ ਦੇ ਵਾਜੇ ਵੱਜਣੇ ਸਨ ਹੁਣ ਇੱਕੋ ਘਰ ਵਿਚ ਆਪਣਿਆਂ ਦੀਆਂ ਦੋ ਮੌਤਾਂ ਨਾਲ ਮਾਤਮ ਪੱਸਰ ਗਿਆ।
ਇਹ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦਾ ਨਾਂ ਸਰਬਜੀਤ ਸਿੰਘ ਹੈ, ਜੋਕਿ ਪਿੰਡ ਲੱਖਾ ਸਿੰਘ ਵਾਲਾ ਉਤਾੜ ਦਾ ਰਹਿਣ ਵਾਲਾ ਸੀ। ਉਸ ਦੇ ਵੱਡੇ ਭਰਾ ਦਾ ਵਿਆਹ 15-16 ਮਾਰਚ ਨੂੰ ਹੋਣਾ ਤੈਅ ਹੋ ਹੋਇਆ ਸੀ। ਇਸੇ ਨੂੰ ਲੈ ਕੇ ਦੋਵੇਂ ਮਾਂ-ਪੁੱਤ ਕਾਰਡ ਦੇਣ ਲਈ ਜਲਾਲਾਬਾਦ ਏਰੀਏ ਨੂੰ ਜਾ ਰਹੇ ਸਨ ਪਰ ਕੀ ਪਤਾ ਸੀ ਕਿ ਰਾਹ ਵਿਚ ਉਨ੍ਹਾਂ ਦਾ ਕਾਲ ਉਨ੍ਹਾਂ ਦੀ ਉਡੀਕ ਕਰ ਰਿਹਾ ਸੀ।
ਇਹ ਵੀ ਪੜ੍ਹੋ : ਵਿਆਹ ‘ਚ ਫੁਕਰੀ ਮਾਰਨੀ ਪਈ ਮਹਿੰਗੀ! ਪਿ.ਸ/ਟਲਾਂ ਨਾਲ ਹਵਾਈ ਫਾ/ਇ.ਰਿੰਗ ਕਰਦੇ 4 ਬੰਦਿਆਂ ‘ਤੇ ਹੋਇਆ ਪਰਚਾ
ਇਸ ਦੌਰਾਨ ਰਾਹ ਵਿਚ ਖੜ੍ਹੀ ਟਰਾਲੀ ਵਿਚ ਮੁੰਡੇ ਦਾ ਮੋਟਰਸਾਈਕਲ ਜਾ ਟਕਰਾਇਆ। ਟੱਕਰ ਇੰਨੀ ਭਿਆਨਕ ਸੀ ਕਿ ਦੋਵਾਂ ਮਾਂ-ਪੁੱਤਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਕੁਝ ਲੋਕਾਂ ਦਾ ਕਹਿਣਾ ਹੈ ਕਿ ਮੁੰਡੇ ਨੇ ਕੰਨਾਂ ਵਿੱਚ ਹੈਡਫੋਨ ਲਾਏ ਹੋਏ ਸਨ, ਜਿਸ ਦੌਰਾਨ ਇਹ ਹਾਦਸਾ ਵਾਪਰਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪਰਿਵਾਰ ਦੇ ਮੈਂਬਰ ਘਟਨਾ ਵਾਲੀ ਥਾਂ ‘ਤੇ ਆ ਪਹੁੰਚੇ। ਮੌਕੇ ‘ਤੇ ਪਹੁੰਚੇ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ।
ਵੀਡੀਓ ਲਈ ਕਲਿੱਕ ਕਰੋ -:

The post ਵਿਆਹ ਦੇ ਕਾਰਡ ਵੰਡਣ ਜਾ ਰਹੇ ਮਾਂ-ਪੁੱਤ ਨਾਲ ਵਾਪਰਿਆ ਭਾਣਾ, ਦੋਹਾਂ ਦੀ ਮੌ/ਤ, ਪਰਿਵਾਰ ਦਾ ਰੋ-ਰੋ ਬੁਰਾ ਹਾਲ appeared first on Daily Post Punjabi.