ਪੰਜਾਬ ਸਰਕਾਰ ਨੇ ਇਕ ਵਾਰ ਫਿਰ ਪੰਜਾਬ ਦੇ ਸਕੂਲ ਦੇ ਟੀਚਰਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਪੰਜਾਬ ਦੇ ਸਰਕਾਰੀ ਸਕੂਲਾਂ ਦੇ 72 ਟੀਚਰਾਂ ਦਾ ਬੈਚ ਅੱਜ ਟ੍ਰੇਨਿੰਗ ਲਈ ਫਿਨਲੈਂਡ ਰਵਾਨਾ ਹੋਇਆ। ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਇਨ੍ਹਾਂ ਅਧਿਆਪਕਾਂ ਨੂੰ ਫਿਨਲੈਂਡ ਲਈ ਰਵਾਨਾ ਕੀਤਾ ਤੇ ਬੱਸ ਨੂੰ ਹਰੀ ਝੰਡੀ ਦਿੱਤੀ। ਇਸ ਦੌਰਾਨ ਸੀਐੱਮ ਮਾਨ ਨੇ ਕਿਹਾ ਕਿ ਉਕਤ ਟੀਚਰ ਨਵੇਂ ਕਦਮ ਵੱਲ ਵਧ ਰਹੇ ਹਨ। ਹੁਣ ਜਦੋਂ ਦੁਨੀਆ ਬਦਲ ਰਹੀ ਹੈ ਤਾਂ ਟੀਚਰਾਂ ਨੂੰ ਆਧੁਨਿਕ ਤਰੀਕਿਆਂ ਨੂੰ ਵੀ ਅਪਨਾਉਣਾ ਹੋਵੇਗਾ।
CM ਮਾਨ ਨੇ ਟ੍ਰੇਨਿੰਗ ਲਈ ਸਾਰਿਆਂ ਅਧਿਆਪਕਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਤੇ ਕਿਹਾ ਕਿ “ਅਧਿਆਪਕਾਂ ਨੂੰ ਸਮਾਜ ਦੇ ਨਿਰਮਾਤਾ ਮੰਨਿਆ ਜਾਂਦਾ ਹੈ, ਆਸ ਕਰਦੇ ਹਾਂ ਕਿ ਅਧਿਆਪਕ ਟ੍ਰੇਨਿੰਗ ਮਗਰੋਂ ਅਜਿਹੇ ਵਿਦਿਆਰਥੀ ਤਿਆਰ ਕਰਨਗੇ ਜੋ ਦੇਸ਼ ਦੀ ਤਰੱਕੀ ‘ਚ ਆਪਣਾ ਹਿੱਸਾ ਪਾਉਣਗੇ ਤੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਦੀ ਸਿੱਖਿਆ ਕ੍ਰਾਂਤੀ ‘ਚ ਅਜਿਹੇ ਉਪਰਾਲੇ ਇਸੇ ਤਰ੍ਹਾਂ ਜਾਰੀ ਰਹਿਣਗੇ ।
ਵੀਡੀਓ ਲਈ ਕਲਿੱਕ ਕਰੋ -:

The post ਟ੍ਰੇਨਿੰਗ ਲਈ ਪੰਜਾਬ ਦੇ 72 ਅਧਿਆਪਕਾਂ ਦਾ ਦੂਜਾ ਬੈਚ ਫਿਨਲੈਂਡ ਰਵਾਨਾ, CM ਮਾਨ ਨੇ ਦਿੱਤੀ ਹਰੀ ਝੰਡੀ appeared first on Daily Post Punjabi.